- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਪਿੰਡ ਮੁੰਡੀ ਕਲਾਰ ਵਿੱਚ ਮੰਗਲਵਾਰ ਦੇਰ ਰਾਤ ਮਨਜੋਤ ਸਿੰਘ ਆਪਣੇ ਸਾਥੀ ਸਾਬਕਾ ਫ਼ੌਜੀ ਪਰਗਟ ਸਿੰਘ ਵਾਸੀ ਖ਼ਾਨ ਪਿਆਰਾ ਨੂੰ ਨਾਲ ਲੈ ਕੇ ਆਪਣੇ ਚਾਚਾ ਨਿਸ਼ਾਨ ਸਿੰਘ ਦੇ ਘਰ ਆਇਆ। ਇਸ ਦੌਰਾਨ ਮਨਜੋਤ ਸਿੰਘ ਨੇ ਆਪਣੇ ਦੋਸਤ ਪਰਗਟ ਸਿੰਘ ਦੀ ਪਿਸਤੌਲ ਆਪਣੇ ਹੱਥਾਂ ਵਿੱਚ ਫੜੀ ਹੋਈ ਸੀ।

ਜਾਗਰਣ ਸੰਵਾਦਦਾਤਾ, ਬਟਾਲਾ: ਬਟਾਲਾ ਦੇ ਪਿੰਡ ਵਿੱਚ ਮੁਲਜ਼ਮ ਮਨਜੋਤ ਸਿੰਘ ਨੇ ਆਪਣੇ ਦੋਸਤ ਦੇ ਨਾਲ ਉਸ ਦੀ ਪਿਸਤੌਲ ਨਾਲ ਆਪਣੀ ਹੀ 40 ਸਾਲਾ ਚਾਚੀ ਹਰਦੀਪ ਕੌਰ, ਉਸ ਦੇ 13 ਸਾਲਾ ਪੁੱਤਰ ਹਰਮੀਤ ਸਿੰਘ ਦਾ ਸੁੱਤੇ ਸਮੇਂ ਘਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਦੌਰਾਨ ਮੁਲਜ਼ਮ ਮਨਜੋਤ ਸਿੰਘ ਨੇ ਆਪਣੇ ਦੋਸਤ ਪਰਗਟ ਦਾ ਕਤਲ ਵੀ ਕਰ ਦਿੱਤਾ ਅਤੇ ਬਾਅਦ ਵਿੱਚ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਜਾਣਕਾਰੀ ਅਨੁਸਾਰ ਪਿੰਡ ਮੁੰਡੀ ਕਲਾਰ ਵਿੱਚ ਮੰਗਲਵਾਰ ਦੇਰ ਰਾਤ ਮਨਜੋਤ ਸਿੰਘ ਆਪਣੇ ਸਾਥੀ ਸਾਬਕਾ ਫ਼ੌਜੀ ਪਰਗਟ ਸਿੰਘ ਵਾਸੀ ਖ਼ਾਨ ਪਿਆਰਾ ਨੂੰ ਨਾਲ ਲੈ ਕੇ ਆਪਣੇ ਚਾਚਾ ਨਿਸ਼ਾਨ ਸਿੰਘ ਦੇ ਘਰ ਆਇਆ। ਇਸ ਦੌਰਾਨ ਮਨਜੋਤ ਸਿੰਘ ਨੇ ਆਪਣੇ ਦੋਸਤ ਪਰਗਟ ਸਿੰਘ ਦੀ ਪਿਸਤੌਲ ਆਪਣੇ ਹੱਥਾਂ ਵਿੱਚ ਫੜੀ ਹੋਈ ਸੀ।
ਆਉਂਦੇ ਹੀ ਮਨਜੋਤ ਸਿੰਘ ਨੇ 40 ਸਾਲਾ ਚਾਚੀ ਹਰਦੀਪ ਕੌਰ, ਉਸ ਦੇ 13 ਸਾਲਾ ਪੁੱਤਰ ਹਰਮੀਤ ਸਿੰਘ 'ਤੇ ਸਿੱਧੀਆਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਮਨਜੋਤ ਸਿੰਘ ਅਤੇ ਪਰਗਟ ਸਿੰਘ ਵਿੱਚ ਤਕਰਾਰ ਹੋ ਗਈ। ਕਤਲ ਵਾਲੀ ਥਾਂ ਤੋਂ ਕੁਝ ਹੀ ਦੂਰੀ 'ਤੇ ਮਨਜੋਤ ਸਿੰਘ ਨੇ ਆਪਣੇ ਦੋਸਤ ਸਾਬਕਾ ਫ਼ੌਜੀ ਪਰਗਟ ਸਿੰਘ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਖ਼ੁਦ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਜਾਣਕਾਰੀ ਅਨੁਸਾਰ ਕਤਲ ਕਰਨ ਵਾਲੇ ਮਨਜੋਤ ਸਿੰਘ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੀ ਚਾਚੀ ਦੇ ਘਰ ਹੀ ਰੋਟੀ ਖਾਂਦਾ ਸੀ। ਕਤਲ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।
ਥਾਣਾ ਸੇਖਵਾਂ ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਕਾਰਵਾਈ ਲਈ ਬਟਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਫਿਲਹਾਲ ਕਿਸੇ ਵੀ ਧਿਰ ਵੱਲੋਂ ਪੁਲਿਸ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ।