- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਬੂਲੈਸ ਰਾਹੀ ਉਸਦੇ ਲੜਕੇ ਕੁਲਵੀਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾ ਦਿੱਤਾ। ਡਾਕਟਰ ਸਾਹਿਬ ਹਾਇਰ ਸੈਂਟਰ ਰੈਫਰ ਕਰ ਦਿੱਤਾ ਤਾਂ ਉਨ੍ਹਾਂ ਨੇ ਲੜਕੇ ਨੂੰ ਬੀ.ਐਮ.ਸੀ. ਬਰਨਾਲਾ ਦਾਖਲ ਕਰਵਾ ਦਿੱਤਾ ਜਿਥੇ ਡਾਕਟਰ ਸਾਹਿਬ ਨੇ ਹਾਇਰ ਸੈਂਟਰ ਰੈਫਰ ਕੀਤਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਨਾ-ਮਲੂਮ ਵਹੀਕਲ ਚਾਲਕ ਖਿਲਾਫ਼ ਕੇਸ ਦਰਜ ਕੀਤਾ ਹੈ। ਮੁਦੱਈ ਦੀਦਾਰ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਧਾਲੀਵਾਲ ਪੱਤੀ ਸਹੌਰ ਨੇ ਬਿਆਨ ਲਿਖਵਾਇਆ ਕਿ ਮਿਤੀ 17 ਜੂਨ ਨੂੰ ਉਹ ਤੇ ਉਸਦਾ ਲੜਕਾ ਕੁਲਵੀਰ ਸਿੰਘ ਸਬਜੀ ਤੋੜਕੇ ਸਹਿਰ ਬਰਨਾਲਾ ਮੰਡੀ ’ਚ ਵੇਚਣ ਲਈ ਜਾ ਰਹੇ ਸੀ ਤਾਂ ਉਹ ਛੋਟੇ ਹਾਥੀ ’ਚ ਸਬਜੀ ਲੋਡ ਕਰਕੇ ਉਸ ’ਚ ਬੈਠ ਗਿਆ ਤੇ ਉਸਦਾ ਲੜਕਾ ਕੁਲਵੀਰ ਸਿੰਘ ਸਾਡੇ ਅੱਗੇ ਮੋਟਰਸਾਈਕਲ ਮਾਰਕਾ ਪਲਟੀਨਾ ਪਰ ਸਵਾਰ ਹੋਕੇ ਜਾ ਰਿਹਾ ਸੀ ਤਾਂ ਜਦੋਂ ਉਹ ਪਿੰਡ ਸਹੌਰ ਲਿੰਕ ਰੋਡ ਤੋਂ ਰਾਏਕੋਟ ਰੋਡ ਬਰਨਾਲਾ ਪਰ ਸ਼ਹਿਰ ਵੱਲ ਨੂੰ ਜਾ ਰਹੇ ਸੀ ਤਾਂ ਇੱਕ ਨਾਮਲੂਮ ਵਹੀਕਲ ਬਹੁਤ ਤੇਜ ਰਫਤਾਰੀ ਨਾਲ ਲੰਘਿਆ ਜੋ ਸਾਡੇ ਦੇਖਦੇ-ਦੇਖਦੇ ਨਾਮਲੂਮ ਵਹੀਕਲ ਚਾਲਕ ਨੇ ਬੜੀ ਤੇਜ ਰਫਤਾਰੀ ਅਤੇ ਅਣਗਿਹਲੀ ਨਾਲ ਉਸਦੇ ਲੜਕੇ ਕੁਲਵੀਰ ਸਿੰਘ ਦੀ ਪਿਛਲੀ ਸਾਇਡ ਟੱਕਰ ਮਾਰੀ ਜਿਸ ਨਾਲ ਉਸਦਾ ਲੜਕਾ ਕੁਲਵੀਰ ਸਿੰਘ ਰੋਡ ਦੇ ਖੱਬੇ ਪਾਸੇ ਜਾ ਡਿੱਗਾ ਅਤੇ ਨਾਮਲੂਮ ਵਿਅਕਤੀ ਮੌਕੇ ਤੋਂ ਬਿਨਾ ਰੁਕੇ ਭੱਜ ਗਿਆ।