- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਸਿਟੀ-1 ਦੇ ਮੁਖੀ ਲਖਬੀਰ ਸਿੰਘ ਨੇ ਦੱਸਿਆ ਕਿ ਲੋਕਾਂ ਦੁਆਰਾ ਨਸ਼ੇ ਦੀ ਹਾਲਤ 'ਚ ਫੜ ਕੇ ਦਿੱਤੇ ਗਏ ਦੋਵਾਂ ਨੌਜਵਾਨਾਂ ਤੋਂ ਡੁੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਫਰਾਰ ਤੀਜੇ ਸਾਥੀ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਬਰਨਾਲਾ ਦੇ ਠੀਕਰੀਵਾਲਾ ਰੋਡ 'ਤੇ ਸਥਿਤ ਇੱਕ ਬੰਦ ਪਏ ਸਕੂਲ ਵਿੱਚੋਂ ਨਸ਼ਾ ਕਰਨ ਤੇ ਸਮਾਨ ਚੋਰੀ ਕਰਨ ਦੇ ਦੋਸ਼ ਹੇਠ ਸਕੂਲ ਮਾਲਕ ਤੇ ਰਾਹਗੀਰਾਂ ਨੇ ਦੋ ਨੌਜਵਾਨਾਂ ਨੂੰ ਰੰਗੇ ਹੱਥੀਂ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ, ਜਦਕਿ ਉਨ੍ਹਾਂ ਦਾ ਇੱਕ ਸਾਥੀ ਮੌਕੇ ਤੋਂ ਫਰਾਰ ਹੋਣ 'ਚ ਸਫਲ ਹੋ ਗਿਆ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੁਪਹਿਰ ਬਾਅਦ, ਪਿਛਲੇ ਦੋ ਸਾਲਾਂ ਤੋਂ ਬੰਦ ਪਏ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਇਮਾਰਤ ਦੀ ਕੰਧ ਟੱਪ ਕੇ ਤਿੰਨ ਨੌਜਵਾਨ ਅੰਦਰ ਦਾਖਲ ਹੋਏ। ਉਨ੍ਹਾਂ ਪਹਿਲਾਂ ਲੱਕੜ ਦਾ ਦਰਵਾਜ਼ਾ ਲੱਤਾਂ ਮਾਰ ਕੇ ਤੋੜਿਆ ਤੇ ਫਿਰ ਬੰਦ ਪਏ ਕਲਾਸ ਰੂਮ 'ਚ ਬੈਠ ਕੇ ਨਸ਼ਾ ਕੀਤਾ। ਇਸ ਤੋਂ ਬਾਅਦ ਨਸ਼ੇ ਦੀ ਹਾਲਤ 'ਚ ਉਨ੍ਹਾਂ ਨੇ ਸਕੂਲ ਦਾ ਸਮਾਨ ਚੋਰੀ ਕਰਕੇ ਇੱਕ ਥਾਂ ਇਕੱਠਾ ਕਰ ਲਿਆ।
ਜਦੋਂ ਚੋਰ ਸਮਾਨ ਲੈ ਕੇ ਜਾਣ ਲੱਗੇ ਤਾਂ ਸਕੂਲ ਮਾਲਕ ਸ਼ਮਸ਼ੇਰ ਸਿੰਘ ਭੁੱਲਰ ਆਪਣੀ ਨਾਲ ਲੱਗਦੀ ਵਾਹੀਯੋਗ ਜ਼ਮੀਨ ਦਾ ਗੇੜਾ ਮਾਰਨ ਆਏ। ਸਕੂਲ ਦੀ ਬੰਦ ਪਈ ਇਮਾਰਤ ਦਾ ਟੁੱਟਾ ਦਰਵਾਜ਼ਾ ਦੇਖ ਕੇ ਜਦੋਂ ਉਹ ਅੰਦਰ ਗਏ ਤਾਂ ਨੌਜਵਾਨ ਸਮਾਨ ਇਕੱਠਾ ਕਰ ਰਹੇ ਸਨ। ਸ਼ਮਸ਼ੇਰ ਸਿੰਘ ਨੇ ਆਪਣੇ ਸਾਥੀਆਂ ਤੇ ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਘੇਰ ਲਿਆ। ਇਸ ਦੌਰਾਨ ਇੱਕ ਨੌਜਵਾਨ ਭੱਜਣ 'ਚ ਸਫਲ ਹੋ ਗਿਆ, ਜਦਕਿ ਦੋ ਨਸ਼ੇੜੀ ਚੋਰਾਂ ਨੂੰ ਮੌਕੇ 'ਤੇ ਹੀ ਦਬੋਚ ਲਿਆ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਫੜੇ ਗਏ ਦੋਵੇਂ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲਿਆ। ਪੁਲਿਸ ਮੁਤਾਬਕ ਸਕੂਲ 'ਚ ਪਿਛਲੇ 10 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸਾਂਭ-ਸੰਭਾਲ ਕਰ ਰਹੇ ਮਾਲੀ ਪਰਿਵਾਰ ਦਾ ਇੱਕ ਲੜਕਾ ਵੀ ਇਸ ਮਾਮਲੇ 'ਚ ਸ਼ੱਕੀ ਮੰਨਿਆ ਜਾ ਰਿਹਾ ਹੈ।
ਥਾਣਾ ਸਿਟੀ-1 ਦੇ ਮੁਖੀ ਲਖਬੀਰ ਸਿੰਘ ਨੇ ਦੱਸਿਆ ਕਿ ਲੋਕਾਂ ਦੁਆਰਾ ਨਸ਼ੇ ਦੀ ਹਾਲਤ 'ਚ ਫੜ ਕੇ ਦਿੱਤੇ ਗਏ ਦੋਵਾਂ ਨੌਜਵਾਨਾਂ ਤੋਂ ਡੁੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਫਰਾਰ ਤੀਜੇ ਸਾਥੀ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।