- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਗਮ ਦੀ ਸ਼ੁਰੂਆਤ ਰਵਾਇਤੀ ਦੀਵਾ ਜਗਾ ਕੇ ਕੀਤੀ ਗਈ, ਜੋ ਗਿਆਨ, ਏਕਤਾ ਤੇ ਬਿਹਤਰ ਭਵਿੱਖ ਲਈ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਰਿਹਾ। ਇਸ ਤੋਂ ਬਾਅਦ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਵੱਖ-ਵੱਖ ਸ਼੍ਰੇਣੀਆਂ ’ਚ 200 ਤੋਂ ਵੱਧ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਮਿਹਨਤ ਤੇ ਸੰਸਥਾ ’ਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਟ੍ਰਾਈਡੈਂਟ ਗਰੁੱਪ ਵੱਲੋਂ 2 ਅਕਤੂਬਰ ਨੂੰ ਪੰਜਾਬ ਤੇ ਮੱਧ ਪ੍ਰਦੇਸ਼ ਸਥਿਤ ਵੱਖ-ਵੱਖ ਉਤਪਾਦਨ ਇਕਾਈਆਂ ’ਚ ਸਾਲਾਨਾ ਵੈਲਿਊਜ਼ ਡੇ ਉਤਸ਼ਾਹ ਤੇ ਮਾਣ ਨਾਲ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਮੁੱਖ ਮੁੱਲਾਂ ਇਮਾਨਦਾਰੀ ਤੇ ਨੈਤਿਕਤਾ, ਟੀਮ ਭਾਵਨਾ, ਗਾਹਕ ਸੰਤੁਸ਼ਟੀ ਤੇ ਨਿਰੰਤਰ ਵਿਕਾਸ ਨੂੰ ਆਪਣੇ ਕੰਮ ਵਿੱਚ ਅਮਲ ’ਚ ਲਿਆਉਣ ਵਾਲੇ 200 ਤੋਂ ਵੱਧ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ। ਲਿਊਜ਼ ਡੇ ਟ੍ਰਾਈਡੈਂਟ ਪਰਿਵਾਰ ਲਈ ਵਿਸ਼ੇਸ਼ ਭਾਵਨਾਤਮਕ ਮਹੱਤਵ ਰੱਖਦਾ ਹੈ। ਇਹ ਦਿਨ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਪਦਮਸ੍ਰੀ ਰਜਿੰਦਰ ਗੁਪਤਾ ਦੇ ਪਿਤਾ ਨੋਹਰ ਚੰਦ ਗੁਪਤਾ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਹੈ। ਇਹ ਮੌਕਾ ਉਨ੍ਹਾਂ ਸਿਧਾਂਤਾਂ ਤੇ ਮੁੱਲਾਂ ਨੂੰ ਯਾਦ ਕਰਨ ਦਾ ਵੀ ਪ੍ਰਤੀਕ ਹੈ, ਜੋ ਟ੍ਰਾਈਡੈਂਟ ਦੀ ਕਾਰਜ-ਸੱਭਿਆਚਾਰ ਤੇ ਵਿਕਾਸ ਯਾਤਰਾ ਦਾ ਅਹਿਮ ਆਧਾਰ ਰਹੇ ਹਨ।
ਸਮਾਗਮ ਦੀ ਸ਼ੁਰੂਆਤ ਰਵਾਇਤੀ ਦੀਵਾ ਜਗਾ ਕੇ ਕੀਤੀ ਗਈ, ਜੋ ਗਿਆਨ, ਏਕਤਾ ਤੇ ਬਿਹਤਰ ਭਵਿੱਖ ਲਈ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਰਿਹਾ। ਇਸ ਤੋਂ ਬਾਅਦ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਵੱਖ-ਵੱਖ ਸ਼੍ਰੇਣੀਆਂ ’ਚ 200 ਤੋਂ ਵੱਧ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਮਿਹਨਤ ਤੇ ਸੰਸਥਾ ’ਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਟ੍ਰਾਈਡੈਂਟ ਪਰਿਵਾਰ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਐਮੇਰਿਟਸ ਪਦਮਸ੍ਰੀ ਰਜਿੰਦਰ ਗੁਪਤਾ ਨੇ ਮਜ਼ਬੂਤ ਤੇ ਟਿਕਾਊ ਸੰਸਥਾ ਦੇ ਨਿਰਮਾਣ ’ਚ ਵੈਲਿਊਜ਼ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਸਨਮਾਨ ਪ੍ਰਾਪਤ ਕਰਨ ਵਾਲੇ ਸਾਰੇ ਮੁਲਾਜ਼ਮਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਤੇ ਯੋਗਦਾਨ ਲਈ ਧੰਨਵਾਦ ਕੀਤਾ। ਸਮਾਗਮ ਦੌਰਾਨ ਮੁਲਾਜ਼ਮਾਂ ਵੱਲੋਂ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ। ਇਨ੍ਹਾਂ ਪੇਸ਼ਕਾਰੀਆਂ ਰਾਹੀਂ ਮੁਲਾਜ਼ਮਾਂ ਦੀ ਰਚਨਾਤਮਕਤਾ, ਉਤਸ਼ਾਹ ਤੇ ਪ੍ਰਤਿਭਾ ਦੀ ਝਲਕ ਦੇਖਣ ਨੂੰ ਮਿਲੀ। ਸਮਾਗਮ ਨੇ ਟ੍ਰਾਈਡੈਂਟ ਪਰਿਵਾਰ ਦੀ ਆਪਸੀ ਏਕਤਾ, ਸਹਿਯੋਗ ਤੇ ਸਾਂਝੀ ਭਾਵਨਾ ਨੂੰ ਵੀ ਉਜਾਗਰ ਕੀਤਾ। ਟ੍ਰਾਈਡੈਂਟ ਗਰੁੱਪ ਲਈ ਵੈਲਿਊਜ਼ ਡੇ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਕਿਸੇ ਵੀ ਸੰਸਥਾ ਦੀ ਲੰਬੇ ਸਮੇਂ ਦੀ ਸਫਲਤਾ ਸਿਰਫ਼ ਕਾਰੋਬਾਰੀ ਪ੍ਰਾਪਤੀਆਂ ’ਤੇ ਨਿਰਭਰ ਨਹੀਂ ਕਰਦੀ, ਸਗੋਂ ਉਸ ਦੀ ਵੈਲਿਊਜ਼ ਤੇ ਉਨ੍ਹਾਂ ਲੋਕਾਂ ’ਤੇ ਵੀ ਨਿਰਭਰ ਕਰਦੀ ਹੈ, ਜੋ ਸੰਸਥਾ ਦੀ ਮਜ਼ਬੂਤ ਨੀਂਹ ਤਿਆਰ ਕਰਦੇ ਹਨ।