- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਬਰਨਾਲਾ ਦੀ ਪੁਲਿਸ ਨੇ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਗੁਰਪ੍ਰੀਤ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਮਿਸਰੀ ਪੱਤੀ ਪੱਖੋਕੇ ਨੇ ਬਿਆਨ ਲਿਖਵਾਇਆ ਕਿ ਮਿਤੀ 26 ਜੂਨ ਨੂੰ ਉਸਦੇ ਪਿਤਾ ਦਰਸਨ ਸਿੰਘ ਆਪਣੇ ਸਾਈਕਲ 'ਤੇ ਸੈਰ ਕਰਨ ਲਈ ਉਸਦੇ ਅੱਗੇ ਅੱਗੇ ਜਾ ਰਹੇ ਸੀ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਬਰਨਾਲਾ ਦੀ ਪੁਲਿਸ ਨੇ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਗੁਰਪ੍ਰੀਤ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਮਿਸਰੀ ਪੱਤੀ ਪੱਖੋਕੇ ਨੇ ਬਿਆਨ ਲਿਖਵਾਇਆ ਕਿ ਮਿਤੀ 26 ਜੂਨ ਨੂੰ ਉਸਦੇ ਪਿਤਾ ਦਰਸਨ ਸਿੰਘ ਆਪਣੇ ਸਾਈਕਲ 'ਤੇ ਸੈਰ ਕਰਨ ਲਈ ਉਸਦੇ ਅੱਗੇ ਅੱਗੇ ਜਾ ਰਹੇ ਸੀ, ਉਹ ਆਪਣੇ ਮੋਟਰਸਾਇਕਲ 'ਤੇ ਸੀ ਤਾਂ ਇਨੇ ’ਚ ਹੀ ਇੱਕ ਕਾਰ ਮਾਰਕਾ ਸਵਿਫਟ ਡਿਜਾਇਰ ਰੰਗ ਚਿੱਟਾ, ਜਿਸ ਨੂੰ ਇੱਕ ਮੋਨਾ ਵਿਅਕਤੀ ਬਹੁਤ ਹੀ ਤੇਜ ਰਫਤਾਰੀ ਅਤੇ ਅਣਗਹਿਲੀ ਨਾਲ ਚਲਾ ਰਿਹਾ ਸੀ,
ਉਸਦੇ ਦੇਖਦੇ-ਦੇਖਦੇ ਕਾਰ ਉਸਦੇ ਪਿਤਾ ਦੇ ਸਾਈਕਲ ਦੇ ਪਿੱਛੇ ਬਹੁਤ ਹੀ ਤੇਜ ਰਫ਼ਤਾਰ ਨਾਲ ਜਾ ਵਜੀ, ਜਿਸ ਕਰਕੇ ਉਸਦੇ ਪਿਤਾ ਸਾਈਕਲ ਤੋਂ ਬੁੜਕ ਕੇ ਸੜਕ ਪਾਰ ਡਿੱਗ ਪਿਆ ਅਤੇ ਕਾਰ ਦਾ ਚਾਲਕ ਆਪਣੀ ਕਾਰ ਨੂੰ ਮੌਕੇ ਤੋਂ ਭਜਾ ਕੇ ਲੈ ਗਿਆ। ਜਿਨ੍ਹਾਂ ਦੀ ਹਾਲਾਤ ਕਾਫੀ ਗੰਭੀਰ ਸੀ, ਜਿੱਥੇ ਮੌਕੇ 'ਤੇ ਐਬੂਲੈਸ ਦਾ ਪ੍ਰਬੰਧ ਕਰਕੇ ਉਸਦੇ ਪਿਤਾ ਦਰਸਨ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾ ਦਿੱਤਾ, ਜਿੱਥੇ ਉਸਦੇ ਪਿਤਾ ਦਰਸਨ ਸਿੰਘ ਨੂੰ ਡਾਕਟਰ ਸਾਹਿਬ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਨੇ ਮੁਦਈ ਦੇ ਬਿਆਨ ਦੇ ਅਧਾਰ ’ਤੇ ਕਾਰ ਦੇ ਨਾਮਲੂਮ ਡਰਾਈਵਰ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।