
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਿਸ ਤੋਂ ਅੱਜ ਅੱਕੀਆਂ ਹੋਈਆਂ ਅਦਾਲਤ ਵਿੱਚ ਬਣੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਈਆਂ। ਮੌਕੇ 'ਤੇ ਪੁਲਿਸ ਪਾਰਟੀ ਨਾਲ ਪੁੱਜੇ ਡੀਐਸਪੀ ਤਜਿੰਦਰ ਪਾਲ ਸਿੰਘ ਨੇ ਵੀ ਉਹਨਾਂ ਨੂੰ ਹੇਠਾਂ ਉਤਾਰਨ ਦੀ ਗੁਹਾਰ ਲਗਾਈ ਪਰ ਉਹ ਇੱਕੋ ਜ਼ਿਦ 'ਤੇ ਅੜੀਆਂ ਹੋਈਆਂ ਸਨ ਕਿ ਜਿਨ੍ਹਾਂ ਨੇ ਸਾਡੇ ਨਾਲ ਜਬਰ- ਜਨਾਹ ਕੀਤਾ ਹੈ ਉਹਨਾਂ ਖਿਲਾਫ ਮਾਮਲਾ ਦਰਜ ਕਰਕੇ ਸਾਨੂੰ ਐਫਆਈਆਰ ਟੈਂਕੀ ਉੱਪਰ ਹੀ ਭੇਜੋ ਅਸੀਂ ਤਾਂ ਉਤਰਾਂਗੇ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ: ਬੁੱਧਵਾਰ ਦਿਨ ਚੜ੍ਹਦਿਆਂ ਹੀ ਬਰਨਾਲਾ ਪੁਲਿਸ ਨੂੰ ਉਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਮਾਨਯੋਗ ਅਦਾਲਤਾਂ ਵਾਲੇ ਕੰਪਲੈਕਸ ਵਿੱਚ ਬਣੀ ਪਾਣੀ ਵਾਲੀ ਟੈਂਕੀ 'ਤੇ ਤਿੰਨ ਔਰਤਾਂ ਜਬਰ-ਜਨਾਹ ਤੋਂ ਪੀੜਤ ਇਨਸਾਫ ਲੈਣ ਲਈ ਪਾਣੀ ਵਾਲੀ ਟੈਂਕੀ 'ਤੇ ਚੜ ਗਈਆਂ। ਪੀੜਤਾਂ ਸੰਦੀਪ ਕੌਰ, ਊਸ਼ਾ ਰਾਣੀ ਤੇ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਬਰਨਾਲਾ ਪੁਲਿਸ ਕੋਲ ਇਨਸਾਫ ਲੈਣ ਲਈ ਗੇੜੇ ਮਾਰ ਰਹੀਆਂ ਹਨ। ਜਿਸ ਤੋਂ ਅੱਜ ਅੱਕੀਆਂ ਹੋਈਆਂ ਅਦਾਲਤ ਵਿੱਚ ਬਣੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਈਆਂ। ਮੌਕੇ 'ਤੇ ਪੁਲਿਸ ਪਾਰਟੀ ਨਾਲ ਪੁੱਜੇ ਡੀਐਸਪੀ ਤਜਿੰਦਰ ਪਾਲ ਸਿੰਘ ਨੇ ਵੀ ਉਹਨਾਂ ਨੂੰ ਹੇਠਾਂ ਉਤਾਰਨ ਦੀ ਗੁਹਾਰ ਲਗਾਈ ਪਰ ਉਹ ਇੱਕੋ ਜ਼ਿਦ 'ਤੇ ਅੜੀਆਂ ਹੋਈਆਂ ਸਨ ਕਿ ਜਿਨ੍ਹਾਂ ਨੇ ਸਾਡੇ ਨਾਲ ਜਬਰ- ਜਨਾਹ ਕੀਤਾ ਹੈ ਉਹਨਾਂ ਖਿਲਾਫ ਮਾਮਲਾ ਦਰਜ ਕਰਕੇ ਸਾਨੂੰ ਐਫਆਈਆਰ ਟੈਂਕੀ ਉੱਪਰ ਹੀ ਭੇਜੋ ਅਸੀਂ ਤਾਂ ਉਤਰਾਂਗੇ। ਜੇਕਰ ਕਿਸੇ ਨੇ ਜ਼ਬਰਦਸਤੀ ਟੈਂਕੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਛਾਲ ਮਾਰ ਕੇ ਆਪਣੀ ਜਾਨ ਦੇ ਦੇਣਗੀਆ। ਉਨ੍ਹਾਂ ਇੱਕ ਮਹਿਲਾ ਪੁਲਿਸ ਅਧਿਕਾਰੀ 'ਤੇ ਵੀ ਦੋਸ਼ ਲਾਏ ਕਿ ਉਹਨਾਂ ਨੇ ਜਿਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ ਤੋਂ ਰਿਸ਼ਵਤ ਲੈ ਲਈ ਹੈ ਤੇ ਉਹਨਾਂ ਖਿਲਾਫ ਮਾਮਲਾ ਦਰਜ ਨਹੀਂ ਕਰ ਰਹੇ। ਜਦੋਂ ਇਸ ਸਬੰਧੀ ਮਹਿਲਾ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕਰਕੇ ਉਹ ਇਹਨਾਂ ਦੀ ਫਾਈਲ ਡੀਏ ਲੀਗਲ ਕੋਲ ਭੇਜ ਚੁੱਕੇ ਹਨ। ਉਨਾਂ ਦੇ ਆਦੇਸ਼ਾਂ ਆਉਂਦਿਆਂ ਹੀ ਕਾਨੂੰਨੀ ਕਾਰਵਾਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।
.jpg)