- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਕਾਨ ਮਾਲਕ ਮਜ਼ਦੂਰ ਗੁਰਤੇਜ ਸਿੰਘ ਗੋਗੀ ਵਾਸੀ ਸਾਦੂ ਸੂਦ ਨਗਰ ਬਰਨਾਲਾ ਨੇ ਪੁਲਿਸ ਨੂੰ ਲਿਖਵਾਈ ਰਿਪੋਰਟ 'ਚ ਦੱਸਿਆ ਉਹ ਲੰਘੀ ਰਾਤ ਅਪਣੇ ਘਰ 'ਚ ਸੁੱਤੇ ਪਏ ਸਨ, ਅਚਾਨਕ 2 ਵਜੇ ਦੇ ਕਰੀਬ ਜਦ ਉਨ੍ਹਾਂ ਦੀ ਅੱਖ ਖੁੱਲੀ ਤਾਂ ਵੇਖਿਆ ਕਮਰੇ 'ਚ ਪਈਆਂ ਅਲਮਾਰੀਆਂ 'ਚ ਫਰੌਲਾ ਫਰਾਲੀ ਕੀਤੀ ਹੋਈ ਸੀ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ: ਲੰਘੀ ਰਾਤ ਸਾਧੂ ਸੂਦ ਨਗਰ ਬਰਨਾਲਾ ਗਲੀ ਨੰਬਰ 3 'ਚ ਰਹਿੰਦੇ ਇੱਕ ਮਜ਼ਦੂਰ ਦੇ ਘਰੋਂ ਅਲਮਾਰੀਆ 'ਚੋਂ ਚੋਰ ਸੋਨੇ ਦੀ ਛਾਪ, ਚਾਂਦੀ ਦਾ ਕੜਾ, 2 ਮੋਬਾਈਲ ਤੇ ਕੁਝ ਨਗਦੀ ਚੋਰੀ ਕਰਕੇ ਫਰਾਰ ਹੋ ਗਏ। ਮਕਾਨ ਮਾਲਕ ਮਜ਼ਦੂਰ ਗੁਰਤੇਜ ਸਿੰਘ ਗੋਗੀ ਵਾਸੀ ਸਾਦੂ ਸੂਦ ਨਗਰ ਬਰਨਾਲਾ ਨੇ ਪੁਲਿਸ ਨੂੰ ਲਿਖਵਾਈ ਰਿਪੋਰਟ 'ਚ ਦੱਸਿਆ ਉਹ ਲੰਘੀ ਰਾਤ ਅਪਣੇ ਘਰ 'ਚ ਸੁੱਤੇ ਪਏ ਸਨ, ਅਚਾਨਕ 2 ਵਜੇ ਦੇ ਕਰੀਬ ਜਦ ਉਨ੍ਹਾਂ ਦੀ ਅੱਖ ਖੁੱਲੀ ਤਾਂ ਵੇਖਿਆ ਕਮਰੇ 'ਚ ਪਈਆਂ ਅਲਮਾਰੀਆਂ 'ਚ ਫਰੌਲਾ ਫਰਾਲੀ ਕੀਤੀ ਪਈ ਅਤੇ ਚੈੱਕ ਕਰਨ 'ਤੇ ਪਤਾ ਲੱਗਿਆ ਕਿ ਚੋਰ ਕਮਰੇ ਦੀ ਅਲਮਾਰੀ ਵਿੱਚੋਂ ਸੋਨੇ ਦੀ ਛਾਪ, ਚਾਂਦੀ ਦਾ ਕੜਾ, ਦੋ ਮੋਬਾਇਲ ਅਤੇ ਕੁਝ ਨਗਦੀ ਲੈ ਕੇ ਫਰਾਰ ਹੋ ਗਏ, ਉਹਨਾਂ ਨੂੰ ਇਹ ਪਤਾ ਨਹੀਂ ਲੱਗਿਆ ਕਿ ਚੋਰ ਕਿੱਧਰੋਂ ਆਏ ਕਿੱਧਰ ਚਲੇ ਗਏ ਉਨ੍ਹਾਂ ਨੇ ਫਿਲਹਾਲ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਹੈ |