ਬਰਨਾਲਾ ਨਗਰ ਨਿਗਮ ਦੇ ਬਾਹਰ ਠੇਕੇਦਾਰਾਂ ਦਾ ਹੱਲਾ-ਬੋਲ: 40 ਕਰੋੜ ਦੀ ਅਦਾਇਗੀ ਨਾ ਹੋਣ 'ਤੇ ਦਿੱਤਾ ਧਰਨਾ
ਧਰਨੇ ਦੀ ਅਗਵਾਈ ਕਰ ਰਹੇ ਠੇਕੇਦਾਰ ਅਮਨਦੀਪ ਸਿੰਘ ਵਿੱਕੀ ਅਤੇ ਬਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਨਗਰ ਕੌਂਸਲ ਦੇ ਸਮੇਂ ਉਨ੍ਹਾਂ ਨੇ ਸ਼ਹਿਰ ਵਿੱਚ ਵੱਖ-ਵੱਖ ਵਿਕਾਸ ਕਾਰਜ ਪੂਰੇ ਕੀਤੇ ਸਨ। ਨਗਰ ਨਿਗਮ ਦੇ ਗਠਨ ਨੂੰ ਤਿੰਨ ਮਹੀਨੇ ਬੀਤ ਚੁੱਕੇ ਹਨ, ਪਰ ਅਜੇ ਤੱਕ ਉਨ੍ਹਾਂ ਦੇ ਕੰਮਾਂ ਦੀ ਅਦਾਇਗੀ ਜਾਰੀ ਨਹੀਂ ਕੀਤੀ ਗਈ।
Publish Date: Mon, 23 Feb 2026 01:30 PM (IST)
Updated Date: Mon, 23 Feb 2026 01:32 PM (IST)
ਹੇਮੰਤ ਰਾਜੂ, ਬਰਨਾਲਾ: ਬਰਨਾਲਾ ਵਿੱਚ ਨਗਰ ਨਿਗਮ ਬਣਨ ਤੋਂ ਬਾਅਦ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਕਰੀਬ 40 ਕਰੋੜ ਰੁਪਏ ਭੁਗਤਾਨ ਨਾ ਹੋਣ ਦੇ ਵਿਰੋਧ ਵਿੱਚ ਸੋਮਵਾਰ ਨੂੰ ਠੇਕੇਦਾਰਾਂ ਨੇ ਮਜ਼ਦੂਰਾਂ ਸਮੇਤ ਬਰਨਾਲਾ ਨਗਰ ਨਿਗਮ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ।
ਧਰਨੇ ਦੀ ਅਗਵਾਈ ਕਰ ਰਹੇ ਠੇਕੇਦਾਰ ਅਮਨਦੀਪ ਸਿੰਘ ਵਿੱਕੀ ਅਤੇ ਬਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਨਗਰ ਕੌਂਸਲ ਦੇ ਸਮੇਂ ਉਨ੍ਹਾਂ ਨੇ ਸ਼ਹਿਰ ਵਿੱਚ ਵੱਖ-ਵੱਖ ਵਿਕਾਸ ਕਾਰਜ ਪੂਰੇ ਕੀਤੇ ਸਨ। ਨਗਰ ਨਿਗਮ ਦੇ ਗਠਨ ਨੂੰ ਤਿੰਨ ਮਹੀਨੇ ਬੀਤ ਚੁੱਕੇ ਹਨ, ਪਰ ਅਜੇ ਤੱਕ ਉਨ੍ਹਾਂ ਦੇ ਕੰਮਾਂ ਦੀ ਅਦਾਇਗੀ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਭੁਗਤਾਨ ਲਟਕਣ ਕਾਰਨ ਉਹ ਗੰਭੀਰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਲੇਬਰ ਨੂੰ ਪੈਸੇ ਦੇਣਾ ਵੀ ਔਖਾ ਹੋ ਗਿਆ ਹੈ। ਠੇਕੇਦਾਰਾਂ ਅਨੁਸਾਰ ਕਈ ਵਾਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ, ਪਰ ਹਰ ਵਾਰ ਸਿਰਫ਼ ਭਰੋਸਾ ਹੀ ਮਿਲਿਆ।
ਠੇਕੇਦਾਰਾਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਉਨ੍ਹਾਂ ਦੀ 40 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਕੋਈ ਵੀ ਨਵਾਂ ਕਾਰਜ ਸ਼ੁਰੂ ਨਹੀਂ ਕਰਨਗੇ। ਇਸ ਮੌਕੇ ਠੇਕੇਦਾਰ ਸ਼ਿਵ ਕੁਮਾਰ ਲਵ ਸਹੌਰੀਆ, ਅਮਨਦੀਪ ਵਿੱਕੀ, ਬੀਰਬਲ ਦਾਸ ਗੋਇਲ, ਸ਼ੀਤਲ, ਜਰਨੈਲ ਸਿੰਘ, ਕਾਲਾ ਧਨੌਲਾ, ਡਿੰਪਲ, ਮਲਕੀਤ ਸਿੰਘ ਮੀਤਾ, ਵਰਿੰਦਰ ਹੈਪੀ, ਦਿਨੇਸ਼ ਸਿੰਗਲਾ, ਸਾਹਿਲ ਬੰਸਲ, ਅਰਸ਼ਦੀਪ ਮਿੱਤਲ ਸਮੇਤ ਹੋਰ ਠੇਕੇਦਾਰ ਵੀ ਹਾਜ਼ਰ ਸਨ।