- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਹਗੀਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਖੇਤ ਗਿਆ ਸੀ। ਇਸ ਦੌਰਾਨ ਇਕ ਮੋਟਰਸਾਈਕਲ, ਜੋ ਉਸ ਦੇ ਜਾਂਦੇ ਵਕਤ ਰਾਜਵਾਹੇ ਦੇ ਕਿਨਾਰੇ ਖੜ੍ਹਾ ਸੀ, ਉਸਦੇ ਢਾਈ ਘੰਟਿਆਂ ਬਾਅਦ ਮੁੜ ਕੇ ਆਉਣ 'ਤੇ ਵੀ ਉਸੇ ਜਗ੍ਹਾ 'ਤੇ ਹੀ ਖੜ੍ਹਾ ਸੀ ਜਿਸ ਕਰਕੇ ਉਸ ਨੇ ਜਿਉਂ ਹੀ ਰੁਕ ਕੇ ਰਜਵਾਹੇ 'ਚ ਦੇਖਿਆ, ਜਿੱਥੇ ਇਕ ਨੌਜਵਾਨ ਦੀ ਲਾਸ਼ ਪਈ ਸੀ। ਇਸ ਸਬੰਧੀ ਉਨ੍ਹਾਂ ਤੁਰੰਤ ਥਾਣਾ ਧਨੌਲਾ ਦੀ ਪੁਲਿਸ ਨੂੰ ਸੂਚਿਤ ਕੀਤਾ।

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਬਰਨਾਲਾ : ਮਾਨਾਂ ਪਿੰਡੀ ਬਰਨਾਲਾ ਰੋਡ ਧਨੌਲਾ ਵਿਖੇ ਬੀਤੀ ਸ਼ਾਮ ਉਸ ਸਮੇਂ ਸਨਸਨੀ ਫੈਲ ਗਈ ਗਈ ਜਦੋਂ ਇਕ ਰਾਹਗੀਰ ਨੇ ਮੈਰੀਲੈਂਡ-ਰਿਜ਼ੋਰਟ ਨੇੜਿਓਂ ਜਾਂਦੇ ਰਜਵਾਹੇ ’ਚ ਇਕ ਨੌਜਵਾਨ ਦੀ ਲਾਸ਼ ਪਈ ਵੇਖੀ। ਮ੍ਰਿਤਕ ਦੀ ਪਛਾਣ ਪ੍ਰਗਟ ਸਿੰਘ ਉਰਫ ਬੱਗੜ ਪੁੱਤਰ ਲੱਖਾ ਸਿੰਘ ਵਾਸੀ ਹਰੀਗੜ੍ਹ ਵਜੋਂ ਹੋਈ। ਰਾਹਗੀਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਖੇਤ ਗਿਆ ਸੀ। ਇਸ ਦੌਰਾਨ ਇਕ ਮੋਟਰਸਾਈਕਲ, ਜੋ ਉਸ ਦੇ ਜਾਂਦੇ ਵਕਤ ਰਾਜਵਾਹੇ ਦੇ ਕਿਨਾਰੇ ਖੜ੍ਹਾ ਸੀ, ਉਸਦੇ ਢਾਈ ਘੰਟਿਆਂ ਬਾਅਦ ਮੁੜ ਕੇ ਆਉਣ 'ਤੇ ਵੀ ਉਸੇ ਜਗ੍ਹਾ 'ਤੇ ਹੀ ਖੜ੍ਹਾ ਸੀ ਜਿਸ ਕਰਕੇ ਉਸ ਨੇ ਜਿਉਂ ਹੀ ਰੁਕ ਕੇ ਰਜਵਾਹੇ 'ਚ ਦੇਖਿਆ, ਜਿੱਥੇ ਇਕ ਨੌਜਵਾਨ ਦੀ ਲਾਸ਼ ਪਈ ਸੀ। ਇਸ ਸਬੰਧੀ ਉਨ੍ਹਾਂ ਤੁਰੰਤ ਥਾਣਾ ਧਨੌਲਾ ਦੀ ਪੁਲਿਸ ਨੂੰ ਸੂਚਿਤ ਕੀਤਾ।
ਇਸ ਦੌਰਾਨ ਮੌਜੂਦ ਸਰੂਪ ਸ਼ਰਮਾ ਵਾਸੀ ਪਿੰਡ ਹਰੀਗੜ੍ਹ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਪ੍ਰਗਟ ਸਿੰਘ ਕਬੱਡੀ ਦਾ ਨਾਮਵਰ ਖਿਡਾਰੀ ਸੀ, ਜੋ ਪਰਿਵਾਰ ਦੀ ਗ਼ਰੀਬੀ ਕਾਰਨ ਪਰੇਸ਼ਾਨ ਸੀ ਤੇ ਦੋ ਸਾਲ ਪਹਿਲਾਂ ਇਸ ਦੇ ਭਰਾ ਸੁਖਵਿੰਦਰ ਸਿੰਘ ਦੀ ਵੀ ਮੌਤ ਹੋ ਚੁੱਕੀ ਹੈ ਜਿਸ ਦੇ ਪਰਿਵਾਰ ਨੂੰ ਪ੍ਰਗਟ ਸਿੰਘ ਨੇ ਅਪਣਾਇਆ ਹੋਇਆ ਸੀ। ਸਰੂਪ ਸ਼ਰਮਾ ਮੁਤਾਬਕ ਪ੍ਰਗਟ ਸਿੰਘ ਦੇ ਪਰਿਵਾਰ ’ਚ ਦੋ ਛੋਟੇ ਬੱਚੇ ਅਤੇ ਉਸ ਦੀ ਪਤਨੀ ਰਹਿ ਗਏ ਹਨ। ਥਾਣਾ ਧਨੌਲਾ ਦੇ ਮੁੱਖ ਮੁਨਸ਼ੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਕੋਈ ਵੀ ਕਾਰਵਾਈ ਨਾ ਕਰਨ ਦੀ ਸੂਰਤ ’ਚ ਐਫੀਡੈਵਿਟ ਦੇ ਕੇ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਹੈ।