ਪੰਜਾਬੀ ਜਾਗਰਣ ਦੀ ਖ਼ਬਰ ਦਾ ਵੱਡਾ ਅਸਰ: MP ਮੀਤ ਹੇਅਰ ਨੇ ਬਰਨਾਲਾ ਸਿਵਲ ਹਸਪਤਾਲ ਨੂੰ ਦਿੱਤੀਆਂ 3 ਨਵੀਆਂ ਡਾਇਲਸਿਸ ਮਸ਼ੀਨਾਂ 'ਪੰਜਾਬੀ ਜਾਗਰਣ' ਅਖ਼ਬਾਰ ਵਿੱਚ ਮਰੀਜ਼ਾਂ ਦੀ ਮੁਸ਼ਕਿਲ ਨੂੰ ਮੁੱਖ ਤੌਰ 'ਤੇ ਉਠਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਤੇ ਸਿਆਸੀ ਹਲਕਿਆਂ 'ਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਸਿਵਲ ਹਸਪਤਾਲ ਬਰਨਾਲਾ ਵਿਖੇ ਡਾਇਲਸਿਸ ਮਸ਼ੀਨਾਂ ਖ਼ਰਾਬ ਹੋਣ ਕਾਰਨ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਬਾਰੇ ਛਪੀ ਖ਼ਬਰ ਦਾ ਹੁਣ ਵੱਡਾ ਅਸਰ ਹੋਇਆ ਹੈ। ਸੰਗਰੂਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ ਆਪਣੇ ਐਮ.ਪੀ. ਕੋਟੇ ਵਿੱਚੋਂ ਸਿਵਲ ਹਸਪਤਾਲ ਬਰਨਾਲਾ ਲਈ 3 ਨਵੀਆਂ ਡਾਇਲਸਿਸ ਮਸ਼ੀਨਾਂ ਦਾਨ ਕੀਤੀਆਂ ਹਨ।
Publish Date: Wed, 08 Jul 2026 12:41 PM (IST)
Updated Date: Wed, 08 Jul 2026 12:43 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਨਣ, ਬਰਨਾਲਾ- 'ਪੰਜਾਬੀ ਜਾਗਰਣ' ਅਖ਼ਬਾਰ ਵਿੱਚ ਮਰੀਜ਼ਾਂ ਦੀ ਮੁਸ਼ਕਿਲ ਨੂੰ ਮੁੱਖ ਤੌਰ 'ਤੇ ਉਠਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਤੇ ਸਿਆਸੀ ਹਲਕਿਆਂ 'ਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਸਿਵਲ ਹਸਪਤਾਲ ਬਰਨਾਲਾ ਵਿਖੇ ਡਾਇਲਸਿਸ ਮਸ਼ੀਨਾਂ ਖ਼ਰਾਬ ਹੋਣ ਕਾਰਨ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਬਾਰੇ ਛਪੀ ਖ਼ਬਰ ਦਾ ਹੁਣ ਵੱਡਾ ਅਸਰ ਹੋਇਆ ਹੈ। ਸੰਗਰੂਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ ਆਪਣੇ ਐਮ.ਪੀ. ਕੋਟੇ ਵਿੱਚੋਂ ਸਿਵਲ ਹਸਪਤਾਲ ਬਰਨਾਲਾ ਲਈ 3 ਨਵੀਆਂ ਡਾਇਲਸਿਸ ਮਸ਼ੀਨਾਂ ਦਾਨ ਕੀਤੀਆਂ ਹਨ।
ਕੀ ਸੀ ਪੂਰਾ ਮਾਮਲਾ? ਸਿਵਲ ਹਸਪਤਾਲ ਬਰਨਾਲਾ ਵਿਖੇ ਕੁੱਲ 8 ਡਾਇਲਸਿਸ ਮਸ਼ੀਨਾਂ ਸਨ, ਜਿਨ੍ਹਾਂ ਵਿੱਚੋਂ 4 ਮਸ਼ੀਨਾਂ ਲੰਬੇ ਸਮੇਂ ਤੋਂ ਖ਼ਰਾਬ ਪਈਆਂ ਸਨ। ਹਸਪਤਾਲ ਵਿੱਚ ਸਿਰਫ਼ 4 ਮਸ਼ੀਨਾਂ ਹੀ ਚਾਲੂ ਹਾਲਤ ਵਿੱਚ ਸਨ, ਜੋ ਕਿ ਦਾਨੀ ਸੱਜਣਾਂ ਵੱਲੋਂ ਲੋਕਾਂ ਦੀ ਭਲਾਈ ਲਈ ਦਿੱਤੀਆਂ ਗਈਆਂ ਸਨ। ਸਿਰਫ਼ ਚਾਰ ਮਸ਼ੀਨਾਂ ਚੱਲਣ ਕਾਰਨ ਰੋਜ਼ਾਨਾ ਆਉਣ ਵਾਲੇ ਦਰਜਨਾਂ ਮਰੀਜ਼ਾਂ ਵਿੱਚੋਂ ਸਿਰਫ਼ ਕੁਝ ਦਾ ਹੀ ਇਲਾਜ ਹੋ ਪਾ ਰਿਹਾ ਸੀ। ਬਾਕੀ ਮਰੀਜ਼ਾਂ ਨੂੰ ਬਿਨਾਂ ਇਲਾਜ ਕਰਵਾਏ ਹੀ ਖ਼ਾਲੀ ਹੱਥ ਪਰਤਣਾ ਪੈਂਦਾ ਸੀ। ਹਾਲਤ ਇਹ ਸੀ ਕਿ ਨਾ ਤਾਂ ਮਰੀਜ਼ਾਂ ਦਾ ਕੋਈ ਇਲਾਜ ਹੋ ਰਿਹਾ ਸੀ ਤੇ ਨਾ ਹੀ ਕੋਈ ਅਧਿਕਾਰੀ ਉਨ੍ਹਾਂ ਦੀ ਫ਼ਰਿਆਦ ਸੁਣ ਰਿਹਾ ਸੀ।
'ਪੰਜਾਬੀ ਜਾਗਰਣ' ਬਣਿਆ ਮਰੀਜ਼ਾਂ ਦੀ ਆਵਾਜ਼ ਮਰੀਜ਼ਾਂ ਦੀ ਇਸ ਬੇਵਸੀ ਤੇ ਪ੍ਰਸ਼ਾਸਨ ਦੀ ਨਾਕਾਮੀ ਨੂੰ 'ਪੰਜਾਬੀ ਜਾਗਰਣ' ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ। ਖ਼ਬਰ ਛਪਣ ਤੋਂ ਬਾਅਦ ਜਿੱਥੇ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਮਰੀਜ਼ਾਂ ਨੂੰ ਰਾਹਤ ਦੇਣ ਲਈ ਹਰਕਤ 'ਚ ਆਇਆ, ਉੱਥੇ ਹੀ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਸੰਕਟ ਨੂੰ ਹੱਲ ਕਰਨ ਲਈ ਤੁਰੰਤ ਵੱਡਾ ਕਦਮ ਚੁੱਕਿਆ ਤੇ ਆਪਣੇ ਕੋਟੇ ਚੋਂ ਤਿੰਨ ਡਾਇਲਸਿਸ ਮਸ਼ੀਨਾਂ ਸਿਵਿਲ ਹਸਪਤਾਲ ਬਰਨਾਲਾ 'ਚ ਦਿੱਤੀਆਂ।
ਮਰੀਜ਼ਾਂ ਨੇ ਕੀਤਾ ਐਮਪੀ ਦਾ ਧੰਨਵਾਦ "ਮੇਰੀ ਪਤਨੀ ਦਾ ਹਫ਼ਤੇ 'ਚ ਦੋ ਵਾਰ ਡਾਇਲਸਿਸ ਹੁੰਦਾ ਹੈ। ਮਸ਼ੀਨਾਂ ਖ਼ਰਾਬ ਹੋਣ ਕਾਰਨ ਅਸੀਂ ਬਹੁਤ ਮਾਨਸਿਕ ਤੇ ਆਰਥਿਕ ਪਰੇਸ਼ਾਨੀ ਝੱਲ ਰਹੇ ਸੀ। ਇਹ ਅਲਫਾਜ਼ ਸਨ ਪੀੜਤ ਪਤਨੀ ਰਜਨੀ ਵਾਲਾ ਦੇ ਪਤੀ ਨਵਦੀਪ ਕੁਮਾਰ ਵਾਸੀ ਫਰਵਾਹੀ ਬਾਜ਼ਾਰ ਦੇ,, ਐਮਪੀ ਵੱਲੋਂ ਮਸ਼ੀਨਾਂ ਹਸਪਤਾਲ ਵਿੱਚ ਦੇਣ ਤੇ ਇਹਨਾਂ ਮਰੀਜ਼ਾਂ ਤੇ ਉਨਾਂ ਦੇ ਪਰਿਵਾਰਾਂ ਨੇ ਐਮ.ਪੀ. ਮੀਤ ਹੇਅਰ ਤੇ ਪੰਜਾਬੀ ਜਾਗਰਣ ਅਖ਼ਬਾਰ ਦਾ ਤਹਿ ਦਿਲੋਂ ਸ਼ੁਕਰੀਆ ਕੀਤਾ। ਮਰੀਜ਼ਾਂ ਤੇ ਪਰਿਵਾਰਾਂ ਨੇ ਰਸਮੀ ਤੌਰ 'ਤੇ ਧੰਨਵਾਦ ਕਰਦਿਆਂ ਐਮ.ਪੀ. ਮੀਤ ਹੇਅਰ ਵੱਲੋਂ ਤਿੰਨ ਨਵੀਆਂ ਡਾਇਲਸਿਸ ਮਸ਼ੀਨਾਂ ਹਸਪਤਾਲ ਨੂੰ ਭੇਟ ਕੀਤੇ ਜਾਣ 'ਤੇ ਖ਼ੁਸ਼ੀ ਸਾਂਝੀ ਕੀਤੀ ਤੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਨ੍ਹਾਂ ਨਵੀਆਂ ਮਸ਼ੀਨਾਂ ਦੇ ਆਉਣ ਨਾਲ ਹੁਣ ਬਰਨਾਲਾ ਤੇ ਆਸ-ਪਾਸ ਦੇ ਇਲਾਕਿਆਂ ਤੋਂ ਆਉਣ ਵਾਲੇ ਗਰੀਬ ਤੇ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਤੇ ਮੁਫ਼ਤ ਡਾਇਲਸਿਸ ਦੀ ਸਹੂਲਤ ਮਿਲ ਸਕੇਗੀ, ਜਿਸ ਨਾਲ ਉਨ੍ਹਾਂ ਨੂੰ ਨਿੱਜੀ ਹਸਪਤਾਲਾਂ ਦੀ ਲੁੱਟ ਤੋਂ ਵੱਡੀ ਰਾਹਤ ਮਿਲੇਗੀ। ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਆਈਏਐਸ ਹਰਪ੍ਰੀਤ ਸਿੰਘ ਤੇ ਸਿਵਿਲ ਹਸਪਤਾਲ ਬਰਨਾਲਾ ਦੀ ਅਧਿਕਾਰੀ ਰਸ਼ਵਿੰਦਰ ਸਿੰਘ ਹਨੀ ਚਹਿਲ ਆਦਿ ਹਾਜ਼ਰ ਸਨ।