- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ ਦੇ ਵਧੀਕ ਨਿਰਦੇਸ਼ਕ (ਪਸਾਰ ਸਿੱਖਿਆ) ਵਲੋਂ ਬਰਨਾਲਾ ਦੇ ਅਗਾਹਵਧੂ ਕਿਸਾਨਾਂ ਦੇ ਖੇਤਾਂ ਦਾ ਦੌਰਾ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਡਾ. ਤਰਸੇਮ ਸਿੰਘ ਢਿੱਲੋਂ ਫਾਰਮ ਸਲਾਹਕਾਰ ਸੇਵਾ ਕੇਂਦਰ ਬਰਨਾਲਾ ਦਾ ਦੌਰਾ ਕੀਤਾ। ਇਸ ਮੌਕੇ ਡਾ. ਅਮਨਦੀਪ ਕੌਰ, ਜ਼ਿਲ੍ਹਾ ਪਸਾਰ ਵਿਗਿਆਨੀ (ਫਸਲ ਵਿਗਿਆਨ) ਨੇ ਆਉਣ ਵਾਲੇ ਸਮੇਂ ਲਈ ਉਲੀਕੀਆਂ ਮੁੱਖ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਢਿੱਲੋਂ ਨੇ ਪਿੰਡ ਛਾਪਾ ਦੇ ਅਗਾਂਹਵਧੂ ਕਿਸਾਨ ਵੀਰਪ੍ਰਤਾਪ ਸਿੰਘ ਦਾ ਸਿੱਧੀ ਬਿਜਾਈ ਵਾਲਾ ਖੇਤ, ਅਮਰੀਕ ਸਿੰਘ ਅਤੇ ਬਲਵੰਤ ਸਿੰਘ ਦੇ ਸਿੱਧੀ ਬਿਜਾਈ ਵਾਲੇ ਖੇਤ ਦੇ ਨਾਲ-ਨਾਲ ਘੀਆ ਕੱਦੂ ਤੇ ਹਲਵਾ ਕੱਦੂ ਵਾਲੇ ਖੇਤ ਦਾ ਨਿਰੀਖਣ ਕੀਤਾ ਗਿਆ ਤੇ ਕਿਸਾਨਾਂ ਦੇ ਨਵੀਨਤਮ ਫਸਲੀ ਪ੍ਰਬੰਧ ਦੀ ਪ੍ਰਸੰਸਾ ਵੀ ਕੀਤੀ। ਡਾ. ਢਿੱਲੋਂ ਨੇ ਪਿੰਡ ਲੋਹਗੜ ਦੇ ਅਗਾਂਹਵਧੂ ਕਿਸਾਨ ਅਮ੍ਰਿੰਤਪਾਲ ਸਿੰਘ ਦੇ ਝੋਨੇ ਦੀ ਮਸ਼ੀਨੀ ਲੁਆਈ ਵਾਲੇ ਖੇਤ ਅਤੇ ਮੈਟ ਟਾਈਪ ਨਰਸਰੀ ਉਗਾਉਣ ਵਾਲੀ ਮਸ਼ੀਨ ਦਾ ਵੀ ਨਿਰੀਖਣ ਕੀਤਾ।
ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਤਕਨੀਕ ਵੱਲ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਝੋਨੇ ਦੀ ਲਵਾਈ ਸਮੇਂ ਆਉਣ ਵਾਲੀ ਲੇਬਰ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਡਾ. ਢਿੱਲੋਂ ਵੱਲੋਂ ਪਿੰਡ ਕੁਰੜ ਵਿਖੇ ਜਗਜੀਤ ਸਿੰਘ ਦੇ ਖੇਤ ’ਚ ਲੱਗੇ ਹੋਏ ਖੋਜ ਤਜ਼ਰਬੇ ਅਤੇ ਸਿੱਧੀ ਬਿਜਾਈ ਦੀ ਪ੍ਰਦਰਸ਼ਨੀ ਵੀ ਵੇਖੀ ਗਈ। ਉਨ੍ਹਾਂ ਨੇ ਪਿੰਡ ਠੁੱਲੀਵਾਲ ਦੇ ਕਿਸਾਨ ਗੁਰਦੀਪ ਸਿੰਘ ਦੇ ਡਰੈਗਨ ਫਰੂਟ ਦੇ ਬਾਗ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਫਲ ਤੇ ਸਬਜ਼ੀਆਂ ਦੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਕਣਕ-ਝੋਨੇ ਦੀ ਰਵਾਇਤੀ ਖੇਤੀ ਤੋਂ ਹਟਕੇ ਕਿਸਾਨਾਂ ਨੂੰ ਸਬਜ਼ੀ ਆਧਾਰਿਤ ਖੇਤੀ ਵੱਲ ਲਿਆਦਾਂ ਜਾ ਸਕੇ। ਉਨ੍ਹਾਂ ਪਿੰਡ ਕੱਟੂ ਦੇ ਅਗਾਂਹਵਧੂ ਕਿਸਾਨ ਗੁਲਜਾਰ ਸਿੰਘ ਜੋ ਕਿ ਕੁਦਰਤੀ ਖੇਤੀ ਕਰਦੇ ਹਨ, ਨਾਲ ਗੱਲਬਾਤ ਕੀਤੀ ਅਤੇ ਹਲਦੀ ਦੀ ਬਿਜਾਈ ਤੋਂ ਲੈ ਕੇ ਪਾਊਡਰ ਤਿਆਰ ਕਰਕੇ ਵੇਚਣ ਵਾਲੇ ਕਿਸਾਨ ਅਤਿੰਦਰਪਾਲ ਸਿੰਘ ਦੇ ਖੇਤ ਜਾ ਕੇ ਕਿਸਾਨ ਉਨ੍ਹਾਂ ਦਾ ਖੇਤੀ ਮਾਡਲ ਵੇਖਿਆ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਇਸ ਪਾਸੇ ਵੱਲ ਜੋੜਨ ਦੀ ਸਲਾਹ ਦਿੱਤੀ। ਅਖੀਰ ’ਚ ਉਨ੍ਹਾਂ ਨੇ ਪਿੰਡ ਵਾਹਿਗੁਰੂਪੁਰਾ ਕੋਠੇ ਦੇ ਕਿਸਾਨ ਅੰਮ੍ਰਿਤ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਜੋ ਕਿ ਕੁਦਰਤੀ ਖੇਤੀ ਅਤੇ ਫਸਲੀ ਵਿਭਿੰਨਤਾ ਤੇ ਕੰਮ ਕਰਦੇ ਹਨ। ਡਾ. ਢਿੱਲੋਂ ਨੇ ਫਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ ਨੂੰ ਪ੍ਰੇਰਿਤ ਕੀਤਾ ਕਿ ਹੋਰ ਕਿਸਾਨਾਂ ਨੂੰ ਵੀ ਫਸਲੀ ਵਿਭਿੰਨਤਾ ਅਪਣਾਉਣਾ ਲਈ ਉਤਸ਼ਾਹਿਤ ਕੀਤਾ ਜਾਵੇ, ਜਿਸ ਨਾਲ ਕਿਸਾਨਾਂ ਦੀਆਂ ਆਮਦਨ ਵਧ ਸਕਦੀ ਹੈ ਤੇ ਕਿਸਾਨਾਂ ਦੀ ਜੀਵਨਸ਼ੈਲੀ ਉੱਪਰ ਉੱਠ ਸਕਦੀ ਹੈ।