ਚੈੱਕ ਬਾਊਂਸ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ: ਦੋਸ਼ੀ ਨੂੰ ਇੱਕ ਸਾਲ ਦੀ ਕੈਦ, ਬਰਨਾਲਾ ਅਦਾਲਤ ਨੇ ਸੁਣਾਇਆ ਹੁਕਮ
ਕੇਸ ਦੀ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਵਜੀਦਕੇ ਕਲਾਂ ਜ਼ਿਲ੍ਹਾ ਬਰਨਾਲਾ ਤੋਂ ਚਿਮਨ ਲਾਲ ਨੇ ਡੇਢ ਲੱਖ ਰੁਪਏ 14 ਸਤੰਬਰ 2017 ਨੂੰ ਹੱਥ ਆਧਾਰ ਲਏ ਸਨ, ਜਿਸ ਦੇ ਇਵਜ ਵਜੋਂ ਉਸ ਨੇ ਕੁਲਵਿੰਦਰ ਸਿੰਘ ਨੂੰ ਇੱਕ ਚੈੱਕ ਦੇ ਦਿੱਤਾ, ਜਦ ਕੁਲਵਿੰਦਰ ਸਿੰਘ ਨੇ ਪੈਸੇ ਕੱਢਵਾਉਣ ਲਈ ਚੈੱਕ ਬੈਂਕ ਵਿੱਚ ਲਾਇਆ ਤਾਂ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਬਾਊਸ ਹੋ ਗਿਆ ਜਿਸ ਤੋਂ ਬਾਅਦ ਕੁਲਵਿੰਦਰ ਸਿੰਘ ਨੇ ਆਪਣੇ ਵਕੀਲ ਮਾਨਯੋਗ ਅਦਾਲਤ ਵਿੱਚ 138 ਐਨ ਆਈ ਐਕਟ ਤਹਿਤ ਕੇਸ ਦਾਇਰ ਕਰ ਦਿੱਤਾ।
Publish Date: Tue, 24 Feb 2026 11:19 AM (IST)
Updated Date: Tue, 24 Feb 2026 11:20 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਜੁਡੀਸ਼ੀਅਲ ਮੈਜਿਸਟ੍ਰੇਟ ਫਾਸਟ ਕਲਾਸ ਬਰਨਾਲ਼ਾ ਸੁਧੀਰ ਕੁਮਾਰ ਦੀ ਅਦਾਲਤ ਨੇ ਇੱਕ ਚੈੱਕ ਬਾਉਂਸ ਦੇ ਮਾਮਲੇ ਦਾ ਫੈਸਲਾ ਸੁਣਾਉਂਦੇ ਹੋਏ ਕੇਸ 'ਚ ਨਾਮਜ਼ਦ ਦੋਸ਼ੀ ਚਿਮਨ ਲਾਲ ਪੁੱਤਰ ਸੱਜੂ ਰਾਮ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਨੂੰ ਐਡਵੋਕੇਟ ਦਰਸ਼ਨ ਸਿੰਘ ਸਿੱਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ 1 ਸਾਲ ਦੀ ਸਜ਼ਾ ਦਾ ਫੈਸਲਾ ਸੁਣਾਇਆ ਹੈ।
ਕੇਸ ਦੀ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਵਜੀਦਕੇ ਕਲਾਂ ਜ਼ਿਲ੍ਹਾ ਬਰਨਾਲਾ ਤੋਂ ਚਿਮਨ ਲਾਲ ਨੇ ਡੇਢ ਲੱਖ ਰੁਪਏ 14 ਸਤੰਬਰ 2017 ਨੂੰ ਹੱਥ ਆਧਾਰ ਲਏ ਸਨ, ਜਿਸ ਦੇ ਇਵਜ ਵਜੋਂ ਉਸ ਨੇ ਕੁਲਵਿੰਦਰ ਸਿੰਘ ਨੂੰ ਇੱਕ ਚੈੱਕ ਦੇ ਦਿੱਤਾ, ਜਦ ਕੁਲਵਿੰਦਰ ਸਿੰਘ ਨੇ ਪੈਸੇ ਕੱਢਵਾਉਣ ਲਈ ਚੈੱਕ ਬੈਂਕ ਵਿੱਚ ਲਾਇਆ ਤਾਂ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਬਾਊਸ ਹੋ ਗਿਆ ਜਿਸ ਤੋਂ ਬਾਅਦ ਕੁਲਵਿੰਦਰ ਸਿੰਘ ਨੇ ਆਪਣੇ ਵਕੀਲ ਮਾਨਯੋਗ ਅਦਾਲਤ ਵਿੱਚ 138 ਐਨ ਆਈ ਐਕਟ ਤਹਿਤ ਕੇਸ ਦਾਇਰ ਕਰ ਦਿੱਤਾ।
ਸਥਾਨਕ ਅਦਾਲਤ ਵਿੱਚ ਚੱਲੀ ਕਾਰਵਾਈ ਦੌਰਾਨ ਮੁਦਈ ਧਿਰ ਵੱਲੋਂ ਐਡਵੋਕੇਟ ਦਰਸ਼ਨ ਸਿੰਘ ਸਿੱਧੂ ਪੇਸ਼ ਹੋਏ, ਜਿਨਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜੁਡੀਸ਼ੀਅਲ ਮੈਜਿਸਟ੍ਰੇਟ ਫਾਸਟ ਕਲਾਸ ਬਰਨਾਲਾ ਸੁਧੀਰ ਕੁਮਾਰ ਨੇ ਸਿਮਨ ਲਾਲ ਨੂੰ ਦੋਸ਼ੀ ਮੰਨਦਿਆਂ 1 ਸਾਲ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ।