- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਹ ਇਸ ਤਸ਼ੱਦਦ ਦੀਆਂ ਸ਼ਿਕਾਰ ਹਸਪਤਾਲ ਵਿਖੇ ਜੇਰੇ ਇਲਾਜ਼ ਸੈਨਿਕ ਮਹਿਲਾਵਾਂ ਦਾ ਹਾਲ ਜਾਨਣ ਲਈ ਪਹੁੰਚੇ ਹੋਏ ਸਨ ਇਸ ਉਪਰੰਤ ਸ਼੍ਰੀ ਦਰਸ਼ਨ ਕਾਂਗੜਾ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਕਰ ਨੇ ਭਾਰਤੀ ਸੰਵਿਧਾਨ ਦੀ ਰਚਨਾ ਕਰਕੇ ਭਾਰਤ ਦੇ ਹਰੇਕ ਨਾਗਰਿਕ ਨੂੰ ਆਪਣੀ ਹੱਕੀ ਮੰਗਾਂ ਲਈ ਬਰਾਬਰ ਦੇ ਅਧਿਕਾਰ ਦਿੱਤੇ ਹਨ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬੀਤੇ ਦਿਨੀਂ ਆਪਣੀ ਜਾਇਜ਼ ਹੱਕੀ ਮੰਗਾਂ ਲਈ ਬਰਨਾਲਾ ਵਿਖੇ ਸੰਘਰਸ਼ ਕਰ ਰਹੇ ਨਿਹੱਥੇ ਸਫਾਈ ਸੇਵਕਾਂ ਤੇ ਪੰਜਾਬ ਪੁਲਿਸ ਦੇ ਨਾਮ ਤੇ ਧੱਬਾ ਡੀ.ਐਸ.ਪੀ ਬਰਨਾਲਾ ਸਤਵੀਰ ਸਿੰਘ ਅਤੇ ਐਸ.ਐਚ.ਓ ਸਿਟੀ -1 ਲਖਵਿੰਦਰ ਸਿੰਘ ਨੇ ਔਰਤਾਂ ਦੇ ਸਿੱਧੇ ਤੌਰ ਤੇ ਪੁਲਿਸ ਪਾਰਟੀ ਨਾਲ ਥਰਡ ਡਿਗਰੀ ਦੀ ਵਰਤੋਂ ਕਰਕੇ ਅੰਨੇਵਾਹ ਲਾਠੀਚਾਰਜ ਕੀਤਾ, ਜਿਸ 'ਤੇ ਪੂਰੇ ਭਾਰਤ ਹੀ ਨਹੀ ਸਗੋਂ ਦੇਸ਼-ਵਿਦੇਸ਼ ਤੋਂ ਵਾਲਮੀਕੀ ਸਮਾਜ ਦੀ ਜੱਥੇਬੰਦੀਆਂ ਵਿੱਚ ਵੱਡੇ ਪੱਧਰ 'ਤੇ ਰੋਸ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਅਤੇ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਰਸ਼ਨ ਸਿੰਘ ਕਾਂਗੜਾ ਨੇ ਕੀਤਾ। ਉਹ ਇਸ ਤਸ਼ੱਦਦ ਦੀਆਂ ਸ਼ਿਕਾਰ ਹਸਪਤਾਲ ਵਿਖੇ ਜੇਰੇ ਇਲਾਜ ਸੈਨਿਕ ਮਹਿਲਾਵਾਂ ਦਾ ਹਾਲ ਜਾਨਣ ਲਈ ਪਹੁੰਚੇ ਹੋਏ ਸਨ। ਇਸ ਉਪਰੰਤ ਦਰਸ਼ਨ ਕਾਂਗੜਾ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਕਰ ਨੇ ਭਾਰਤੀ ਸੰਵਿਧਾਨ ਦੀ ਰਚਨਾ ਕਰਕੇ ਭਾਰਤ ਦੇ ਹਰੇਕ ਨਾਗਰਿਕ ਨੂੰ ਆਪਣੀ ਹੱਕੀ ਮੰਗਾਂ ਲਈ ਬਰਾਬਰ ਦੇ ਅਧਿਕਾਰ ਦਿੱਤੇ ਹਨ। ਉਨ੍ਹਾਂ ਪੰਜਾਬ ਸਰਕਾਰ ਦੇ ਵਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਪੂਰੀ ਤਰ੍ਹਾਂ ਪੁਲਿਸ ਸਟੇਟ ਬਣ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਿੱਧੇ ਲਫ਼ਜ਼ਾ ਵਿੱਚ ਚਿਤਾਵਨੀ ਦਿੰਦਿਆ ਕਿਹਾ ਕਿ ਸਿਰਫ਼ ਡੀ ਐਸ ਪੀ ਨੂੰ ਸਸਪੈਂਡ ਕਰਨ ਨਾਲ ਮਾਮਲਾ ਹੱਲ ਨਹੀਂ ਹੋਵੇਗਾ ਭਾਰਤੀ ਅੰਬੇਡਕਰ ਮਿਸ਼ਨ ਸਮੇਤ ਸਮੁੱਚੀ ਵਾਲਮਿਕੀ ਕੌਮ ਦੇ ਆਗੂਆਂ ਦੀ ਇੱਕੋ ਇੱਕ ਮੰਗ ਹੈ ਕਿ ਡੀ.ਐਸ.ਪੀ ਸਤਵੀਰ ਸਿੰਘ ਅਤੇ ਐਸ .ਐਚ.ਓ ਲਖਵਿੰਦਰ ਸਿੰਘ ਨੂੰ 28 ਜੁਲਾਈ 2026 ਤੱਕ ਨੌਕਰੀ ਤੋਂ ਬਰਖਾਸ਼ਤ ਕਰਨ ਅਤੇ ਐਸ.ਐਸ.ਪੀ ਬਰਨਾਲਾ ਦਾ ਤੁਰੰਤ ਤਬਾਦਲਾ ਕੀਤਾ ਜਾਵੇ। ਦਰਸ਼ਨ ਕਾਂਗੜਾ ਨੇ ਮੁੜ ਸਪੱਸ਼ਟ ਕੀਤਾ ਕਿ ਜੇਕਰ ਸਫ਼ਾਈ ਸੈਨਿਕਾਂ ਦੇ ਲਾਠੀਆ ਚਲਾਉਣ ਵਾਲੇ ਬੁੱਚੜ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਕਰਕੇ ਨੌਕਰੀ ਤੋਂ ਨਾ ਕੱਢਿਆ ਗਿਆ ਤਾਂ ਸਮੁੱਚਾ ਵਾਲਮਿਕੀ ਸਮਾਜ ਜਿੱਥੇ ਪੰਜਾਬ ਬੰਦ ਕਰੇਗਾ, ਉਥੇ ਸਫ਼ਾਈ ਸੇਵਕਾਂ ਦੀ ਦੇਸ਼ ਵਿਆਪੀ ਹੜ੍ਤਾਲ ਕਰਕੇ ਸੂਬੇ ਦੀ ਗੁੰਗੀ ਬਹਿਰੀ ਸਰਕਾਰ ਨੂੰ ਵਾਲਮਿਕੀ ਸਮਾਜ ਆਪਣੀ ਵੋਟ ਦੀ ਤਾਕਤ ਨਾਲ ਚਲਦਾ ਕਰੇਗਾ ਅਤੇ ਹਰੇਕ ਲੋੜੀਂਦਾ ਵਸੀਲਾ ਤਿਆਰ ਕਰਕੇ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ ਤਾਂ ਜੋ ਭਵਿੱਖ ਅੰਦਰ ਕੋਈ ਵੀ ਬੁੱਚੜ ਪੁਲਿਸ ਅਧਿਕਾਰੀ ਅਜਿਹਾ ਕਰਨ ਤੋਂ ਪਹਿਲਾ 100 ਬਾਰ ਸੋਚੇ ਅਤੇ ਬਰਨਾਲਾ ਦੀ ਘਟਨਾ ਦੀ ਚਰਚਾ ਉਸਦੀ ਜ਼ੁਬਾਨ ਤੇ ਹੋਵੇ। ਕਾਂਗੜਾ ਨੇ ਸਮੁੱਚੇ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਅਣਮੁਨੱਖੀ ਵਰਤਾਰੇ ਲਈ ਹਰੇਕ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਸੈਨਿਕਾਂ ਤੇ ਹੋਏ ਲਾਠੀਚਾਰਜ ਦੀ ਸੋਸਲ ਮੀਡੀਆ ਦੇ ਵਾਇਰਲ ਵੀਡੀਓਜ਼ ਪੰਜਾਬ ਪੁਲਿਸ ਵੱਲੋਂ ਸ਼ਰ੍ਹੇਆਮ ਵਰਦੀ ਦੀ ਆੜ ਵਿੱਚ ਗੁੰਡਾਗਰਦੀ ਦਾ ਚਿਹਰਾ ਨੰਗਾ ਕਰਦੀ ਹੈ, ਜਿਸਨੂੰ ਵਾਲਮਿਕੀ ਸਮਾਜ ਮੂੰਹ ਤੋੜਵਾ ਜਵਾਬ ਦੇਵੇਗਾ। ਉਨ੍ਹਾਂ ਕਿਹਾ ਕਿ ਡੀ.ਐਸ.ਪੀ ਰੈਂਕ ਦਾ ਅਧਿਕਾਰੀ ਮਹਿਲਾਵਾਂ ਦਾ ਸਿਰ ਪਾੜ ਕੇ ਆਪਣੇ ਆਪ ਨੂੰ ਸਿੰਗਮ ਸਮਝੇ ਤਾਂ ਇਸ ਤੋਂ ਸਪੱਸ਼ਟ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਸਭ ਕੁਝ ਕਿਸ ਦੀ ਸ਼ੈਅ 'ਤੇ ਹੋਇਆ ਹੋਵੇਗਾ। ਉਨ੍ਹਾਂ ਕਿਹਾ ਕਿ ਵਾਲਮਿਕੀ ਸਮਾਜ ਹੁਣ ਜਬਰ ਅਤੇ ਜੁਲਮ ਦੇ ਖਿਲਾਫ਼ ਸਰਕਾਰਾਂ ਤੋਂ ਡਰਨ ਵਾਲਾ ਨਹੀ ਬਲਕਿ ਸਮਾਜ ਦੇ ਹਰੇਕ ਨੌਜਵਾਨ ਅੰਦਰ ਬਰਨਾਲਾ ਘਟਨਾ ਨੂੰ ਲੈ ਭਾਰੀ ਰੋਸ ਹੈ। ਇਸ ਮੌਕੇ ਦਰਸ਼ਨ ਕਾਂਗੜਾ ਨਾਲ ਹੋਰ ਵੀ ਆਗੂ ਹਾਜ਼ਰ ਸਨ।