- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਦਿੰਦੇ ਹੋਏ ਪਟੀਸਨਰ ਮੇਵਾ ਸਿੰਘ ਤੇ ਦਵਿੰਦਰ ਸਿੰਘ ਨੇ ਦੱਸਿਆ ਕਿ 9 ਜੂਨ ਨੂੰ ਪਿੰਡ ਪੱਖੋਕੇ ਤੋਂ ਸ਼ਹਿਣਾ ਨੂੰ ਜਾਂਦੇ ਸਰਕਾਰੀ ਰਸਤੇ ਤੋਂ ਸਰਪੰਚ ਪੱਖੋਕੇ ਤੇ ਉਸਦੇ ਸਾਥੀਆਂ ਨੇ 90 ਹਰੇ ਭਰੇ ਰੁੱਖਾਂ ਦੀ ਜੇ.ਸੀ.ਬੀ ਮਸੀਨ ਨਾਲ ਨਜਾਇਜ ਕਟਾਈ ਕੀਤੀ ਸੀ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ: ਪਿੰਡ ਪੱਖੋਕੇ ਤੋਂ ਸ਼ਹਿਣਾ ਨੂੰ ਜਾਂਦੇ ਰਸਤੇ ਤੋਂ ਸਰਪੰਚ ਪੱਖੋਕੇ ਤੇ ਉਸਦੇ ਸਾਥੀਆਂ ਵਲੋਂ ਬਿਨਾ ਕਿਸੇ ਮਨਜ਼ੂਰੀ ਦੇ 90 ਹਰੇ ਭਰੇ ਰੁੱਖਾਂ ਦੀ ਨਜਾਇਜ ਕਟਾਈ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਨੇ ਸੁਣਵਾਈ ਦੌਰਾਨ ਗੰਭੀਰ ਨੋਟਿਸ ਲੈਦਿਆਂ ਪੰਜਾਬ ਦੇ ਚੀਫ ਸਕੱਤਰ ਸਮੇਤ 8 ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ਤੇ ਪਿੰਡ ਪੱਖੋਕੇ ਦੇ ਸਰਪੰਚ ਤੇ ਉਸਦੇ ਸਾਥੀਆਂ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ ਹੈ। ਜਾਣਕਾਰੀ ਦਿੰਦੇ ਹੋਏ ਪਟੀਸਨਰ ਮੇਵਾ ਸਿੰਘ ਤੇ ਦਵਿੰਦਰ ਸਿੰਘ ਨੇ ਦੱਸਿਆ ਕਿ 9 ਜੂਨ ਨੂੰ ਪਿੰਡ ਪੱਖੋਕੇ ਤੋਂ ਸ਼ਹਿਣਾ ਨੂੰ ਜਾਂਦੇ ਸਰਕਾਰੀ ਰਸਤੇ ਤੋਂ ਸਰਪੰਚ ਪੱਖੋਕੇ ਤੇ ਉਸਦੇ ਸਾਥੀਆਂ ਨੇ 90 ਹਰੇ ਭਰੇ ਰੁੱਖਾਂ ਦੀ ਜੇ.ਸੀ.ਬੀ ਮਸੀਨ ਨਾਲ ਨਜਾਇਜ ਕਟਾਈ ਕੀਤੀ ਸੀ। ਜਦੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਪੰਜਾਬ ਸੂਬੇ ’ਚ ਆਪਣੇ 24 ਦਸੰਬਰ 2025 ਦੇ ਹੁਕਮ ਰਾਹੀਂ ਹਰ ਇਕ ਕਿਸਮ ਤੇ ਹਰ ਇਕ ਉਮਰ ਦੇ ਰੁੱਖ ਦੀ ਕਟਾੲਾਂੀ ਤੇ ਪੂਰਨ ਪਾਬੰਦੀ ਲਗਾਈ ਹੋਈ ਹੈ। ਸਰਪੰਚ ਨੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਵਾਤਾਵਰਨ ਦਾ ਨੁਕਸਾਨ ਕੀਤਾ ਸੀ। ਜਿਸ ਸਬੰਧੀ ਕਿ ਅਸੀਂ ਡਾਇਰੈਕਟਰ ਪੰਚਾਇਤ, ਡਿਪਟੀ ਕਮਿਸ਼ਨਰ ਬਰਨਾਲਾ, ਡੀ.ਡੀ.ਪੀ.ਓ ਬਰਨਾਲਾ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਹਿਲ ਕਲਾਂ ਨੂੰ ਲਿਖਤੀ ਦਰਖਾਸਤਾਂ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ। ਪਰੰਤੂ ਪੱਖੋਕੇ ਪਿੰਡ ਦੇ ਪੰਚਾਇਤ ਸਕੱਤਰ ਨੇ ਝੂਠੀ ਰਿਪੋਰਟ ਬਣਾ ਕੇ ਅਤੇ ਪੁੱਟੇ ਗਏ ਰੁੱਖਾਂ ਦੇ ਸਬੂਤ ਇਕੱਤਰ ਕਰਨ ਦੀ ਬਜਾਏ ਖ਼ਤਮ ਕਰਕੇ ਰੁੱਖ ਪੁੱਟਣ ਵਾਲੇ ਦੋਸੀਆਂ ਦੀ ਮੱਦਦ ਕੀਤੀ ਸੀ। ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਹਰੇ ਭਰੇ ਰੁੱਖਾਂ ਦੀ ਨਜਾਇਜ ਕਟਾਈ ਕਰਨ ਵਾਲੇ ਵਿਅਕਤੀਆਂ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਜਿਸ ਕਰਕੇ ਮਾਮਲਾ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਦੇ ਧਿਆਨ ’ਚ ਲਿਆਂਦਾ ਗਿਆ। ਸੁਣਵਾਈ ਦੌਰਾਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਪਰਸਨ ਬੈਂਚ ਨੇ ਰੁੱਖਾਂ ਦੀ ਨਜਾਇਜ ਕਟਾਈ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆਂ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ, ਪ੍ਰਮੁੱਖ ਸਕੱਤਰ ਤੇ ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ, ਡਿਪਟੀ ਕਮਿਸਨਰ
ਬਰਨਾਲਾ, ਡੀਡੀਪੀਓ ਬਰਨਾਲਾ, ਬੀਡੀਪੀਓ ਮਹਿਲ ਕਲਾਂ, ਐਸਐਸਪੀ ਬਰਨਾਲਾ, ਡੀਐਫਓ ਵਣ ਵਿਭਾਗ ਸੰਗਰੂਰ, ਪੰਚਾਇਤ ਸਕੱਤਰ ਵੀਰਾ ਖਾਨ ਤੇ ਸਰਪੰਚ ਗੁਰਚਰਨ ਸਿੰਘ
ਪੱਖੋਕੇ, ਚਰਨਜੀਤ ਸਿੰਘ ਪੰਚ ਪੱਖੋਕੇ ਤੇ ਬਲਵੀਰ ਚੰਦ ਨੂੰ ਨੋਟਿਸ ਜਾਰੀ ਕਰਕੇ ਮਾਮਲੇ ਦੀ ਅਗਲੇਰੀ ਸੁਣਵਾਈ 9 ਅਕਤੂਬਰ 2026 ਨੂੰ ਰੱਖੀ ਹੈ। ਵਾਤਾਵਰਨ ਪ੍ਰੇਮੀ ਮੇਵਾ ਸਿੰਘ ਤੇ ਦਵਿੰਦਰ ਸਿੰਘ ਪੱਖੋਕੇ ਨੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪੱਖੋਕੇ ਤੋਂ ਸ਼ਹਿਣਾ ਰਸਤੇ ਤੋਂ 90 ਹਰੇ ਭਰੇ ਰੁੱਖਾਂ ਦੀ ਨਜਾਇਜ ਕਟਾਈ ਕਰਨ ਵਾਲੇ ਜਿੰਮੇਵਾਰ ਵਿਆਕਤੀਆਂ ਖਿਲਾਫ਼ ਤੁਰੰਤ ਐਫ.ਆਈ.ਆਰ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ। ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਰਪੰਚ ਨੂੰ ਅਹੁਦੇ ਤੋਂ ਮੁਅੱਤਲ ਕੀਤਾ ਜਾਵੇ।