- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਿਲਮ ਦੀ ਟੀਮ ਨੇ ਸਿਨੇਮਾ ਹਾਲ ਪਹੁੰਚ ਕੇ ਦਰਸ਼ਕਾਂ ਅਤੇ ਸਿਨੇਮਾ ਪ੍ਰੇਮੀਆਂ ਨਾਲ ਮੁਲਾਕਾਤ ਕੀਤੀ ਅਤੇ ਫ਼ਿਲਮ ਦੇ ਤਜਰਬੇ ਸਾਂਝੇ ਕੀਤੇ। ਇਸ ਦੌਰਾਨ ਗੱਲਬਾਤ ਕਰਦਿਆਂ ਟੀਮ ਨੇ ਆਖਿਆ ਕਿ ਪੰਜਾਬੀ ਸਿਨੇਮਾ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਬੇਪਨਾਹ ਪਿਆਰ ਅਤੇ ਸਹਿਯੋਗ ਹੀ ਉਨ੍ਹਾਂ ਦੀ ਅਸਲ ਤਾਕਤ ਹੈ।

ਸਹਵੀਰ ਸਾਬੀ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬੀ ਸਿਨੇਮਾ ਦੀ ਬਹੁ-ਚਰਚਿਤ ਫ਼ਿਲਮ 'ਯਾਰ ਜਿਗਰੀ ਕਸੂਤੀ ਡਿਗਰੀ' ਫ਼ਿਲਮ ਤੇ ਕਲਾਕਾਰ ਟੀਮ ਸਮੇਤ ਬਰਨਾਲਾ ਸਥਿਤ ਓਸ਼ੀਅਨ ਮਾਲ ਜੀ ਈ ਸਿਨੇਮਾ ਐਤਵਾਰ ਸ਼ਾਮ ਨੂੰ ਪੁੱਜੇ। ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਰੱਬੀ ਟਿਵਾਣਾ, ਕਲਾਕਾਰ ਸੁਖਦੀਪ ਸਪਰਾ, ਹਸਨੀਨ ਤੇ ਮੁੱਖ ਅਦਾਕਾਰ ਪੁਖਰਾਜ ਭੱਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਫ਼ਿਲਮ ਦੀ ਟੀਮ ਨੇ ਸਿਨੇਮਾ ਹਾਲ ਪਹੁੰਚ ਕੇ ਦਰਸ਼ਕਾਂ ਅਤੇ ਸਿਨੇਮਾ ਪ੍ਰੇਮੀਆਂ ਨਾਲ ਮੁਲਾਕਾਤ ਕੀਤੀ ਅਤੇ ਫ਼ਿਲਮ ਦੇ ਤਜਰਬੇ ਸਾਂਝੇ ਕੀਤੇ। ਇਸ ਦੌਰਾਨ ਗੱਲਬਾਤ ਕਰਦਿਆਂ ਟੀਮ ਨੇ ਆਖਿਆ ਕਿ ਪੰਜਾਬੀ ਸਿਨੇਮਾ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਬੇਪਨਾਹ ਪਿਆਰ ਅਤੇ ਸਹਿਯੋਗ ਹੀ ਉਨ੍ਹਾਂ ਦੀ ਅਸਲ ਤਾਕਤ ਹੈ।
ਜੀਈ ਸਿਨੇਮਾ, ਓਸ਼ੀਅਨ ਮਾਲ ਦੇ ਚੇਅਰਮੈਨ ਸੰਜੂ ਗੁਪਤਾ, ਐਮਡੀ ਅਕਸਿਤ ਗਰਗ, ਐਮਡੀ ਅਨੁਭਵ ਗਰਗ ਤੇ ਜੀਐਮ ਨਵੀਨ ਭਾਰਦਵਾਜ ਆਦਿ ਵੱਲੋਂ ਫ਼ਿਲਮ ਦੀ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਆਪਣੇ ਪਸੰਦੀਦਾ ਕਲਾਕਾਰਾਂ ਨੂੰ ਆਪਣੇ ਸਾਹਮਣੇ ਦੇਖ ਕੇ ਦਰਸ਼ਕਾਂ ਅਤੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪ੍ਰਸ਼ੰਸਕਾਂ ਨੇ ਕਲਾਕਾਰਾਂ ਨਾਲ ਯਾਦਗਾਰੀ ਤਸਵੀਰਾਂ ਅਤੇ ਸੈਲਫ਼ੀਆਂ ਵੀ ਖਿੱਚਵਾਈਆਂ। ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਵੱਖਰਾ ਹੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ।