
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਿੱਟੀ ਫਾਊਂਡੇਸ਼ਨ ਦੇ ਪ੍ਰਧਾਨ ਤੇ ਵਾਰਡ ਨੰਬਰ 32 ਤੋਂ ਨਗਰ ਨਿਗਮ ਬਰਨਾਲਾ ਦੇ ਕੌਂਸਲਰ ਡਾ. ਹੇਮ ਰਾਜ ਗਰਗ ਨੇ ਦੱਸਿਆ ਕਿ ਸੰਸਥਾ ਵੱਲੋਂ ਕੁੱਲ 4,000 ਲੋੜਵੰਦ ਨੂੰ ਐਨਕਾਂ ਵੰਡਣ ਦਾ ਟੀਚਾ ਰੱਖਿਆ ਗਿਆ ਹੈ। ਪਹਿਲੇ ਕੈਂਪ 'ਚ ਵੀ 400 ਲੋਕਾਂ ਨੂੰ ਐਨਕਾਂ ਦਿੱਤੀਆਂ ਗਈਆਂ ਸਨ। ਇਸ ਦੂਜੇ ਕੈਂਪ 'ਚ ਵੀ 400 ਦੇ ਕਰੀਬ ਲੋੜਵੰਦਾਂ ਦੀ ਨਜ਼ਰ ਦਾ ਚੈੱਕ ਅਪ ਕਰਕੇ ਐਨਕਾਂ ਵੰਡੀਆਂ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਮਿੱਟੀ ਫਾਊਂਡੇਸ਼ਨ ਵੱਲੋਂ ਸਮਾਜ ਸੇਵਾ ਦੇ ਖੇਤਰ 'ਚ ਆਪਣੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਂਦਿਆਂ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਆਰਥਿਕ ਤੌਰ ’ਤੇ ਕਮਜ਼ੋਰ ਲੋੜਵੰਦ ਵਿਅਕਤੀਆਂ ਲਈ ਦੂਜਾ ਐਨਕ ਵੰਡ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਕਰੀਬ 400 ਜਣਿਆ ਦੀਆਂ ਅੱਖਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਲੋੜ ਅਨੁਸਾਰ ਐਨਕਾਂ ਦਿੱਤੀਆ ਗਈਆਂ। ਕੈਂਪ ਦਾ ਉਦਘਾਟਨ ਸ਼ਹਿਰ ਦੀਆਂ ਮੁੱਖ ਸ਼ਖ਼ਸੀਅਤਾਂ ਮਾਸਟਰ ਰਾਮ ਚੰਦਰ, ਰਵਿੰਦਰ ਪਾਲਕੋ, ਮੰਗਤ ਰਾਏ ਜਿੰਦਲ, ਤਰਸੇਮ ਚੰਦ ਸ਼ਰਮਾ, ਐਡਵੋਕੇਟ ਵਿਜੈ ਕੁਮਾਰ, ਮਾਸਟਰ ਸਤਨਾਮ ਸ਼ਰਮਾ, ਬਲਰਾਜ ਟੁਟੇਜਾ, ਸਤੀਸ਼ ਸਿੰਧਵਾਨੀ ਤੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਅਰੋੜਾ ਸਮੇਤ ਸਮੂਹ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨ ਵਜੋਂ ਕੀਤਾ ਗਿਆ। ਇਨ੍ਹਾਂ ਸ਼ਖ਼ਸੀਅਤਾਂ ਵੱਲੋਂ ਆਪਣੇ ਕਰ-ਕਮਲਾਂ ਨਾਲ ਲੋੜਵੰਦਾਂ ਨੂੰ ਐਨਕਾਂ ਦੀ ਵੰਡ ਵੀ ਕੀਤੀ ਗਈ।
ਕੈਂਪ ਦੌਰਾਨ ਆਪਥੈਲਮਿਕ ਅਫਸਰ ਰਾਜਿੰਦਰ ਕੁਮਾਰ, ਜੋਗਰਾਜ, ਰਾਜ ਕੁਮਾਰ ਤੇ ਸੁਰੇਸ਼ ਰਾਣੀ ਦੀ ਟੀਮ ਨੇ ਪਹੁੰਚੇ ਲੋਕਾਂ ਦੀਆਂ ਅੱਖਾਂ ਦੀ ਬਾਰੀਕੀ ਨਾਲ ਜਾਂਚ ਕਰਕੇ ਉਨ੍ਹਾਂ ਦੀ ਨਜ਼ਰ ਦੇ ਹਿਸਾਬ ਨਾਲ ਸਹੀ ਨੰਬਰ ਨਿਰਧਾਰਤ ਕਰ ਐਨਕਾਂ ਲਾਈਆਂ। ਇਸ ਮੌਕੇ ਫਾਊਂਡੇਸ਼ਨ ਦੇ ਚੇਅਰਮੈਨ ਬਲਬੀਰ ਜਾਗਲ, ਸਕੱਤਰ ਗੋਰਾ ਸੰਧੂ ਖੁਰਦ, ਖ਼ਜ਼ਾਨਚੀ ਸੁਰੇਸ਼ ਕੁਮਾਰ ਰਿਟਾਇਰਡ ਮੈਨੇਜਰ, ਸੁਸ਼ੀਲ ਕੁਮਾਰ ਕੱਲੀ, ਗਗਨ ਕੁਮਾਰ, ਸਤਨਾਮ ਸਿੰਘ, ਰਾਕੇਸ਼ ਕੁਮਾਰ, ਡਾ. ਅਭਿਸ਼ੇਕ ਸ਼ਰਮਾ, ਰਾਜਦੀਪ ਸਿੰਘ ਤੇ ਪ੍ਰੈੱਸ ਸਕੱਤਰ ਪ੍ਰੋਫੈਸਰ ਵਿਜੈ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਵਾਰਡ ਨੰਬਰ 32 ਦੇ ਆਂਗਣਵਾੜੀ ਸਟਾਫ਼ ਨੇ ਘਰ-ਘਰ ਜਾ ਕੇ ਲੋੜਵੰਦ ਵਿਅਕਤੀਆਂ ਦੀ ਪਛਾਣ ਕੀਤੀ। ਉਨ੍ਹਾਂ ਦੀ ਸੂਚੀ ਤਿਆਰ ਕਰਕੇ ਇਸ ਕੈਂਪ ਨੂੰ ਸਫਲ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ। ਮਿੱਟੀ ਫਾਊਂਡੇਸ਼ਨ ਵੱਲੋਂ ਆਂਗਣਵਾੜੀ ਸਟਾਫ਼ ਦੇ ਇਸ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਮਿੱਟੀ ਫਾਊਂਡੇਸ਼ਨ ਦੇ ਪ੍ਰਧਾਨ ਤੇ ਵਾਰਡ ਨੰਬਰ 32 ਤੋਂ ਨਗਰ ਨਿਗਮ ਬਰਨਾਲਾ ਦੇ ਕੌਂਸਲਰ ਡਾ. ਹੇਮ ਰਾਜ ਗਰਗ ਨੇ ਦੱਸਿਆ ਕਿ ਸੰਸਥਾ ਵੱਲੋਂ ਕੁੱਲ 4,000 ਲੋੜਵੰਦ ਨੂੰ ਐਨਕਾਂ ਵੰਡਣ ਦਾ ਟੀਚਾ ਰੱਖਿਆ ਗਿਆ ਹੈ। ਪਹਿਲੇ ਕੈਂਪ 'ਚ ਵੀ 400 ਲੋਕਾਂ ਨੂੰ ਐਨਕਾਂ ਦਿੱਤੀਆਂ ਗਈਆਂ ਸਨ। ਇਸ ਦੂਜੇ ਕੈਂਪ 'ਚ ਵੀ 400 ਦੇ ਕਰੀਬ ਲੋੜਵੰਦਾਂ ਦੀ ਨਜ਼ਰ ਦਾ ਚੈੱਕ ਅਪ ਕਰਕੇ ਐਨਕਾਂ ਵੰਡੀਆਂ। ਉਨ੍ਹਾਂ ਅੱਗੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਕਰੀਬ 8,000 ਲੜਕੀਆਂ ਨੂੰ ਲਗਾਤਾਰ ਸੈਨੇਟਰੀ ਪੈਡ ਤੇ ਨਿੱਜੀ ਸਫਾਈ ਸਮੱਗਰੀ ਵੀ ਦਿੱਤੀ ਜਾਂਦੀ ਹੈ।