- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
10 ਤੇ 12 ਜੁਲਾਈ ਦੇ ਸੀਟੂ ਪ੍ਰੋਗਰਾਮਾਂ ਦੀਆਂ ਤਿਆਰੀਆਂ ਲਈ ਬਰਨਾਲਾ ਵਿਖੇ ਮੀਟਿੰਗ

ਰੇਸ਼ਮ ਦੂਆ, ਪੰਜਾਬੀ ਜਾਗਰਣ ਬਰਨਾਲਾ : ਬਰਨਾਲਾ ਵਿਖੇ ਸੀਆਈਟੀਯੂ ਸੀਟੂ ਦੇ ਸਰਗਰਮ ਵਰਕਰਾਂ ਦੀ ਮੀਟਿੰਗ ਹਰਪਾਲ ਕੌਰ ਬਰਨਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਸੀਟੂ ਦੇ ਸੂਬਾਈ ਅਤੇ ਜ਼ਿਲ੍ਹਾ ਆਗੂ ਸਾਥੀ ਪ੍ਰੀਤਮ ਸਿੰਘ ਸਹਿਜੜਾ ਜ਼ਿਲ੍ਹਾ ਆਗੂ ਸਾਥੀ ਹਰਬੰਸ ਸਿੰਘ ਕੱਟੂ ਤੋਂ ਇਲਾਵਾ ਰਾਜ ਕੌਰ, ਨਿਰਮਲਾ ਕੌਰ, ਸਿੰਦਰ ਕੌਰ, ਚਰਨਜੀਤ ਕੌਰ, ਪਰਮਜੀਤ ਕੌਰ ਵੀ ਹਾਜ਼ਰ ਹੋਏ। ਮੀਟਿੰਗ ਨੂੰ ਸੀਟੂ ਦੇ ਸੂਬਾ ਸਕੱਤਰ ਸਾਥੀ ਸੇਰ ਸਿੰਘ ਫਰਵਾਹੀ ਨੇ ਮੁੱਖ ਤੌਰ ’ਤੇ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਸੀਟੂ ਦੇ ਸੂਬਾਈ ਅਹੁਦੇਦਾਰਾਂ ਦੀ ਸੰਗਰੂਰ ਵਿਖੇ ਹੋਈ ਮੀਟਿੰਗ ਦੇ ਫੈਸਲਿਆਂ ਮੁਤਾਬਿਕ 10 ਜੁਲਾਈ ਨੂੰ ਜੋ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸਬੰਧ ਸੀਟੂ ਵੱਲੋਂ ਜ਼ਿਲ੍ਹਾ ਪੱਧਰੀ ਧਰਨਾ ਜ਼ਿਲ੍ਹਾ ਸਕੱਤਰੇਤ ਬਰਨਾਲਾ ਵਿਖੇ ਆਲ ਇੰਡੀਆ ਕਾਲ ਦੇ ਉੱਤੇ ਮਨਾਇਆ ਜਾ ਰਿਹਾ ਹੈ ਉਸ ’ਚ ਸੀਟੂ ਵੱਲੋਂ ਵੀ ਸ਼ਮੂਲੀਅਤ ਕੀਤੀ ਜਾਵੇਗੀ। ਇਸੇ ਦੌਰਾਨ ਸ਼ਹੀਦ ਭਗਤ ਸਿੰਘ ਦੇ ਯੁੱਧ ਸਾਥੀ ਪੰਡਿਤ ਕਿਸ਼ੋਰੀ ਲਾਲ ਦੀ ਬਰਸੀ ਵੀ ਮਨਾਈ ਜਾਏਗੀ। ਪੰਡਤ ਕਿਸ਼ੋਰੀ ਲਾਲ ਸੀਟੂ ਦੇ ਪੰਜਾਬ ਦੇ ਪਹਿਲੇ ਪ੍ਰਧਾਨ ਬਣੇ ਸਨ ਜਿਨਾਂ ਦੀ ਅਗਵਾਈ ’ਚ ਸੀਟੂ ਨੇ ਸ਼ਹਿਰਾਂ ਤੋਂ ਪਿੰਡਾਂ ਤੱਕ ਵਿਕਾਸ ਕੀਤਾ। ਇਸੇ ਤਰ੍ਹਾਂ ਸੂਬਾ ਸੀਟੂ ਦੇ ਫੈਸਲੇ ਮੁਤਾਬਕ 12 ਜੁਲਾਈ ਐਤਵਾਰ ਨੂੰ ਬਠਿੰਡਾ ਵਿਖੇ ਇਲਾਕਾ ਕਨਵੈਂਸ਼ਨ ਵੀ ਸੀਟੂ ਵੱਲੋਂ ਕੀਤੀ ਜਾਵੇਗੀ ਜਿਸ ’ਚ ਬਠਿੰਡਾ ਤੋਂ ਇਲਾਵਾ ਬਰਨਾਲਾ, ਮਾਨਸਾ, ਮੁਕਤਸਰ, ਫਰੀਦਕੋਟ ਦੇ ਸੀਟੂ ਨਾਲ ਸੰਬੰਧਿਤ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਸ਼ਾਮਲ ਹੋਣਗੇ।