ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ’ਤੇ ਪਿੰਡ ਖੁੱਡੀ ਖੁਰਦ ਕੋਲ ਵੱਡਾ ਸੜਕੀ ਹਾਦਸਾ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਪਿੰਡ ਖੁੱਡੀ ਖੁਰਦ ਕੋਲ ਵੱਡਾ ਸੜਕੀ ਹਾਦਸਾ
Publish Date: Wed, 08 Jul 2026 07:51 PM (IST)
Updated Date: Wed, 08 Jul 2026 07:54 PM (IST)
- 2 ਕਾਰਾਂ ਦੀ ਭਿਆਨਕ ਟੱਕਰ ’ਚ 5 ਜਖਮੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ’ਤੇ ਪਿੰਡ ਖੁੱਡੀ ਖੁਰਦ ਕੋਲ ਉਸ ਸਮੇਂ ਵੱਡਾ ਸੜਕੀ ਹਾਦਸਾ ਹੋ ਗਿਆ ਜਦ ਇੱਕ ਤੇਜ਼ ਰਫਤਾਰ ਕਾਰ ਨੇ ਸੜਕ ਤੇ ਇੱਕ ਸਾਈਡ ਤੇ ਖੜੀ ਇੱਕ ਕਾਰ ਨੂੰ ਪਿੱਛੋਂ ਦੀ ਭਿਆਨਕ ਟੱਕਰ ਮਾਰ ਦਿੱਤੀ, ਜਿੱਥੇ ਤੇਜ਼ ਰਫਤਾਰ ਕਾਰ ਦਾ ਡਰਾਈਵਰ ਤੇ ਕਾਰ ’ਚ ਸਵਾਰ ਚਾਰ-ਪੰਜ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ ਤਪਾ ਮੰਡੀ ਦੇ ਸਰਕਾਰੀ ਹਸਪਤਾਲ ’ਚ ਲੋਕਾਂ ਦੀ ਮਦਦ ਨਾਲ ਪਹੁੰਚਾਇਆ ਗਿਆ ਹੈ। ਇਸ ਸੜਕੀ ਹਾਦਸੇ ’ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ । ਪਰ ਦੋਵੇਂ ਕਾਰਾਂ ਚੱਕਣਾਚੂਰ ਹੋ ਗਈਆਂ। ਇਸ ਦੀ ਜਾਣਕਾਰੀ ਦਿੰਦਿਆਂ ਕਾਰ ਦੇ ਚਾਲਕ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਬਰਨਾਲਾ ਤੋਂ ਤਪਾ ਸਾਈਡ ਵੱਲ ਜਾ ਰਹੇ ਸਨ ਬਾਥਰੂਮ ਕਰਨ ਲਈ ਉਹਨਾਂ ਨੇ ਆਪਣੀ ਗੱਡੀ ਸੜਕ ਦੀ ਇੱਕ ਸਾਈਡ ਤੇ ਖੜਾ ਦਿੱਤੀ ਜਦ ਉਹ ਬਾਥਰੂਮ ਕਰਕੇ ਗੱਡੀ ’ਚ ਬੈਠੇ ਹੀ ਸਨ ਤਾਂ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਦੀ ਖੜੀ ਕਾਰ ’ਤੇ ਪਿੱਛੋਂ ਦੀ ਟੱਕਰ ਮਾਰ ਦਿੱਤੀ, ਜਿਸ ਟੱਕਰ ’ਚ ਉਸਦੀ ਭੈਣ-ਜੀਜਾ ਤੇ ਉਹਦੇ ਸੱਟਾਂ ਲੱਗੀਆਂ ਹਨ। ਉੱਥੇ ਤੇਜ਼ ਰਫਤਾਰ ਕਾਰ ਚਾਲਕ ਦੇ ਵੀ ਸੱਟਾਂ ਵੱਜੀਆਂ ਹਨ। ਇਸ ਮੌਕੇ ਪਿੱਛੇ ਆ ਰਹੀ ਇੱਕ ਹੋਰ ਚਾਲਕ ਚਸਮਦੀਦ ਭੋਲਾ ਸਿੰਘ ਨੇ ਦੱਸਿਆ ਕਿ ਇੱਕ ਕਾਰ ਨੇ ਅੱਗੇ ਖੜੀ ਕਾਰ ਵਿੱਚ ਭਿਆਨਕ ਟੱਕਰ ਮਾਰ ਦਿੱਤੀ। ਜ਼ਖਮੀ ਬਠਿੰਡਾ ਦੇ ਪਿੰਡ ਢਪਾਲੀ ਦੇ ਰਹਿਣ ਵਾਲਾ ਸਾਬਕਾ ਫੌਜੀ ਤੇ ਉਸ ਦਾ ਪਰਿਵਾਰ ਹੈ। ਜਿੱਥੇ ਉਹਨਾਂ ਨੇ ਆਪਣੀ ਗੱਡੀ ਵਿੱਚ ਤਪਾ ਮੰਡੀ ਦੇ ਸਰਕਾਰੀ ਹਸਪਤਾਲ ਵਿੱਚ ਭੇਜਿਆ ਹੈ। ਇਸ ਹਾਦਸੇ ਵਿੱਚ ਪੰਜ ਦੇ ਕਰੀਬ ਜ਼ਖਮੀ ਹਨ ਅਤੇ ਗੱਡੀਆਂ ਦਾ ਕਾਫੀ ਨੁਕਸਾਨ ਹੈ। ਵਾਹਿਗੁਰੂ ਦੀ ਕਿਰਪਾ ਨਾਲ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾ ਦਾ ਪਤਾ ਲੱਗਦਾ ਹੀ ਸੜਕ ਸੁਰੱਖਿਆ ਫੋਰਸ ਪੁਲਿਸ ਟੀਮ ਹੰਡਿਆਇਆ ਮੌਕੇ ਤੇ ਪਹੁੰਚ ਗਈ। ਜਿਨਾਂ ਨੇ ਮੌਕੇ ਤੇ ਜਾਕੇ ਘਟਨਾ ਦਾ ਜਾਇਜਾ ਲਿਆ ਅਤੇ ਜਖਮੀ ਨੂੰ ਹਸਪਤਾਲ ਪਹੁੰਚਾਉਣ ਵਿੱਚ ਮਦਦ ਕੀਤੀ। ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਕਰਨਵੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਨੂੰ ਪਿੰਡ ਖੁੱਡੀ ਖੁਰਦ ਦੇ ਗੁਰਦੁਆਰਾ ਸੋਹੀਆਣਾ ਸਾਹਿਬ ਕੋਲ ਹੋਏ ਸੜਕੀ ਹਾਦਸੇ ਸਬੰਧੀ ਇੱਕ ਸੂਚਨਾ ਮਿਲੀ ਸੀ । ਜਖਮੀ ਨੂੰ ਤਪਾ ਮੰਡੀ ਦੇ ਹਸਪਤਾਲ ਵਿੱਚ ਜੇਰੇ ਇਲਾਜ ਦਾਖਲ ਕਰਵਾਇਆ ਗਿਆ ਹੈ ਅਤੇ ਸੰਬੰਧਿਤ ਪੁਲਿਸ ਥਾਣੇ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ । ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ। ਸੋ ਸਾਨੂੰ ਆਪਣੀ ਤੇਜ਼ ਰਫਤਾਰੀ ਤੇ ਕੰਟਰੋਲ ਕਰਨ ਦੀ ਲੋੜ ਹੈ। ਤਾਂ ਜੋ ਸੜਕੀ ਹਾਦਸਿਆਂ ਤੇ ਨੱਥ ਪਾਈ ਜਾ ਸਕੇ ਅਤੇ ਕੀਮਤੀ ਜਾਨਾਂ ਨਾ ਜਾ ਸਕਣ।