- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿੱਥੇ ਕੁੱਝ ਔਰਤਾਂ ਆਪਣੇ ਪੈਸੇ ਕਢਵਾਉਣ ਲਈ ਲਾਈਨਾਂ ਚ ਲੱਗ ਰਹੀਆਂ ਹਨ , ਉੱਥੇ ਉਹ ਔਰਤਾਂ ਵੀ ਹਨ ਜਿਨ੍ਹਾਂ ਦੇ ਫੋਨਾਂ ਤੇ ਮੈਸਿਜ ਪ੍ਰਾਪਤ ਨਹੀਂ ਹੋਏ ਉਹ ਸਿਰਫ ਇਹ ਪਤਾ ਕਰਨ ਲਈ ਲਾਈਨਾਂ ਚ ਲੱਗ ਰਹੀਆਂ ਹਨ ਕਿ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਆ ਚੁੱਕੇ ਹਨ ਜਾਂ ਨਹੀਂ ?

ਮੁਖਤਿਆਰ ਸਿੰਘ, ਪੰਜਾਬੀ ਜਾਗਰਣ, ਪੱਖੋ ਕਲਾਂ : ਪੰਜਾਬ ਸਰਕਾਰ ਵੱਲੋਂ 1 ਅਗਸਤ ਨੂੰ ਔਰਤਾਂ ਦੇ ਖਾਤਿਆਂ ਚ ਪਾਈ ਸਨਮਾਨ ਰਾਸ਼ੀ ਤੋਂ ਬਾਅਦ ਹੁਣ ਬੈਕਾਂ ਵਿੱਚ ਔਰਤਾਂ ਦੀਆਂ ਭੀੜਾਂ ਲੱਗ ਗਈਆਂ ਹਨ। ਬੈਕਾਂ ਸਾਹਮਣੇ ਬੈਂਕ ਖੁੱਲਣ ਤੋਂ ਪਹਿਲਾਂ ਹੀ ਔਰਤਾਂ ਦੀਆਂ ਭੀੜਾਂ ਲੱਗ ਜਾਂਦੀਆਂ ਹਨ ਅਤੇ ਉਹ ਕਈ ਕਈ ਘੰਟੇ ਆਪਣੀ ਵਾਰੀ ਦੀ ਉਡੀਕ ਕਰਦੀਆਂ ਹਨ। ਬੈਂਕ ਕਰਮਚਾਰੀਆਂ ਵੱਲੋਂ ਪੈਸੇ ਕਢਵਾਉਣ ਆਈਆਂ ਔਰਤਾਂ ਦੇ ਨਾਲ ਨਾਲ ਰੋਜਮਰਾ ਦੇ ਹੋਰ ਵੀ ਕੰਮਾਂ ਦਾ ਭੁਗਤਾਨ ਕਰਨਾ ਹੁੰਦਾ ਹੈ ਜਿਸ ਕਰਕੇ ਸਾਰੇ ਹੀ ਕੰਮਾਂ ਵਿਚ ਦੇਰੀ ਹੋ ਰਹੀ।
ਜਿੱਥੇ ਕੁੱਝ ਔਰਤਾਂ ਆਪਣੇ ਪੈਸੇ ਕਢਵਾਉਣ ਲਈ ਲਾਈਨਾਂ ਚ ਲੱਗ ਰਹੀਆਂ ਹਨ , ਉੱਥੇ ਉਹ ਔਰਤਾਂ ਵੀ ਹਨ ਜਿਨ੍ਹਾਂ ਦੇ ਫੋਨਾਂ ਤੇ ਮੈਸਿਜ ਪ੍ਰਾਪਤ ਨਹੀਂ ਹੋਏ ਉਹ ਸਿਰਫ ਇਹ ਪਤਾ ਕਰਨ ਲਈ ਲਾਈਨਾਂ ਚ ਲੱਗ ਰਹੀਆਂ ਹਨ ਕਿ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਆ ਚੁੱਕੇ ਹਨ ਜਾਂ ਨਹੀਂ ? ਆਮ ਕੁਝ ਔਰਤਾਂ ਵਿਚ ਇਹ ਵੀ ਧਾਰਨਾ ਹੈ ਕਿ ਜੇਕਰ ਪੈਸੇ ਜਲਦੀ ਨਾ ਕਢਵਾਏ ਗਏ ਤਾਂ ਇਹ ਵਾਪਸ ਵੀ ਹੋ ਸਕਦੇ ਹਨ, ਇਸ ਕਰਕੇ ਵੀ ਬੈਕਾਂ ਵਿੱਚ ਭੀੜਾਂ ਲੱਗ ਰਹੀਆਂ ਹਨ।