- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਸ ਕਰਕੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ’ਚ ਲੱਗੇ ਟਾਈਮ ਪੀਸ ਸ਼ਾਟ ਸਰਕਟ ਕਾਰਨ ਸੜ੍ਹ ਗਿਆ। ਜਿ ਸਤੋਂ ਕੇ ਅੱਗੇ ਫੈਲ ਗਈ। ਦਰਬਾਰ ’ਚ ਅੱਗ ਲੱਗਣ ਕਾਰਨ ਦਰਬਾਰ ਸਾਹਿਬ ’ਚ ਲੱਕੜ ਦੀ ਅਲਮਾਰੀ ਵਿਚ ਪਏ ਰੁਮਾਲਾ ਸਾਹਿਬ ਸਮੇਤ ਅਲਮਾਰੀ ਦੇ ਸੜ੍ਹ ਕੇ ਸੁਆਹ ਹੋ ਗਏ।

ਮੁਖਤਿਆਰ ਸਿੰਘ, ਪੰਜਾਬੀ ਜਾਗਰਣ, ਪੱਖੋ ਕਲਾਂ। ਪਿੰਡ ਭੈਣੀ ਫੱਤਾ ਦੇ ਗੁਰਦੁਆਰਾ ਬੇਗਮਪੁਰਾ ਸਾਹਿਬ ਦੇ ਦਰਬਾਰ ਸਾਹਿਬ ’ਚ ਰਾਤ ਸਮੇਂ ਅਚਾਨਕ ਅੱਗ ਲੱਗਣ ਕਾਰਨ ਦਰਬਾਰ ਸਾਹਿਬ ਦੇ ਅੰਦਰ ਲੱਕੜ ਦੀ ਅਲਮਾਰੀ ’ਚ ਰੱਖੇ ਰੁਮਾਲਾ ਸਾਹਿਬ, ਲੱਕੜ ਦੀ ਅਲਮਾਰੀ ਤੇ ਹੋਰ ਸਮਾਨ ਦੇ ਸੜ੍ਹਕੇ ਸੁਆਹ ਹੋ ਗਏ।
ਜਾਣਕਾਰੀ ਦੌਰਾਨ ਪ੍ਰਬੰਧਕਾਂ ਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਕੁਲਵੰਤ ਸਿੰਘ ਭੈਣੀ ਫੱਤਾ ਨੇ ਸੰਪਰਕ ਕਰਨ ਤੇ ਦੱਸਿਆ ਕਿ ਪਿਛਲੀ ਰਾਤ ਬਿਜਲੀ ਟਰਾਂਸਫਾਰਮਰ ਦੀ ਖ਼ਰਾਬੀ ਕਾਰਨ ਬਿਜਲੀ ਸਪਲਾਈ ’ਚ ਵਿਘਨ ਪੈ ਗਿਆ ਸੀ।
ਜਿਸ ਕਰਕੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ’ਚ ਲੱਗੇ ਟਾਈਮ ਪੀਸ ਸ਼ਾਟ ਸਰਕਟ ਕਾਰਨ ਸੜ੍ਹ ਗਿਆ। ਜਿ ਸਤੋਂ ਕੇ ਅੱਗੇ ਫੈਲ ਗਈ। ਦਰਬਾਰ ’ਚ ਅੱਗ ਲੱਗਣ ਕਾਰਨ ਦਰਬਾਰ ਸਾਹਿਬ ’ਚ ਲੱਕੜ ਦੀ ਅਲਮਾਰੀ ਵਿਚ ਪਏ ਰੁਮਾਲਾ ਸਾਹਿਬ ਸਮੇਤ ਅਲਮਾਰੀ ਦੇ ਸੜ੍ਹ ਕੇ ਸੁਆਹ ਹੋ ਗਏ।
ਦਰਬਾਰ ਸਾਹਿਬ ’ਚ ਲੱਗੇ ਗੱਦਿਆਂ ਦਾ ਵੀ ਅੱਗ ਕਾਰਨ ਨੁਕਸਾਨ ਹੋ ਗਿਆ ਹੈ। ਦਰਬਾਰ ਸਾਹਿਬ ’ਚ ਲੱਗੇ ਚੰਦੋਹਾ ਸਾਹਿਬ ਤੇ ਗੁਟਕਾ ਸਾਹਿਬ ਨੂੰ ਵੀ ਅੱਗ ਦੀ ਕਾਲਖ ਲੱਗੀ ਹੈ। ਦਰਬਾਰ ਸਾਹਿਬ ਤੇ ਸੱਚਖੰਡ ਵਿਖੇ ਸ੍ਰੀ ਗੁਰੂ ਸਾਹਿਬ ਜੀ ਦੇ 6 ਪਾਵਨ ਸਰੂਪ, ਕਰੀਬ 20 ਗੁਟਕਾ ਸਾਹਿਬ, 7 ਗੁਰਬਾਣੀ ਦੇ ਪੋਥੀ ਸਾਹਿਬ ਸੁਰੱਖਿਅਤ ਹਨ।
ਜਿਹਨਾਂ ਦਾ ਕਿ ਅੱਗ ਕਾਰਨ ਕੋਈ ਨੁਕਸਾਨ ਨਹੀਂ ਹੋਇਆ। ਉਕਤ ਘਟਨਾ ਸਬੰਧੀ ਪਿੰਡ ਵਾਸੀਆਂ ਤੇ ਸਿੱਖ ਸੰਗਤਾਂ ਵਲੋਂ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਜਥੇਦਾਰ ਸਿੰਘ ਸਾਹਿਬਾਨ ਬਾਬਾ ਟੇਕ ਸਿੰਘ ਧਨੌਲਾ ਤੇ ਧਰਮ ਪ੍ਰਚਾਰ ਕਮੇਟੀ ਦਮਦਮਾ ਸਾਹਿਬ ਵਿਖੇ ਸੂਚਿਤ ਕੀਤਾ ਗਿਆ।
ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਕਿਹਾ ਕਿ ਦਰਬਾਰ ਸਾਹਿਬ ’ਚ ਬਿਜਲੀ ਸਰਕਟ ਕਾਰਨ ਅੱਗ ਦੀਆਂ ਘਟਨਾਵਾਂ ਪਿਛਲੇ ਸਮੇਂ ਤੋਂ ਲੈ ਕੇ ਵਾਪਰ ਰਹੀਆਂ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਆਗੂਆਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਰਾਤ ਸਮੇਂ ਦਰਬਾਰ ’ਚ ਮੌਜੂਦ ਬਿਜਲੀ ਦੇ ਯੰਤਰਾਂ ਦੀ ਬਿਜਲੀ ਸਪਲਾਈ ਬੰਦ ਰੱਖੀ ਜਾਵੇ। ਦਰਬਾਰ ਸਾਹਿਬ ’ਚ ਦਿਨ ਰਾਤ ਨਿਗਰਾਨੀ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ।
ਗੁਰਦੁਆਰਾ ਬੇਗਮਪੁਰਾ ਸਾਹਿਬ ਪਿੰਡ ਭੈਣੀ ਫੱਤਾ ਵਿਖੇ ਰਾਤ ਸਮੇਂ ਲੱਗੀ ਅਚਾਨਕ ਅੱਗ ਦੀ ਵਿਸ਼ੇਸ਼ ਪੜ੍ਹਤਾਲ ਕਰਵਾਈ ਜਾਵੇਗੀ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੱਦਕੇ ਧਾਰਮਿਕ ਮਰਿਯਾਦਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਸਮੂਹ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬ, ਦਰਬਾਰ ਸਾਹਿਬ ਵਿਖੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਜੇਕਰ ਕਿਸੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਆਗੂਆਂ ਦੀ ਪ੍ਰਬੰਧਾਂ ’ਚ ਅਣਗਹਿਲੀ ਲਾਪ੍ਰਵਾਹੀ ਸਾਹਮਣੇ ਆਵੇਗੀ ਤਾਂ ਉਨ੍ਹਾਂ ਖਿਲਾਫ਼ ਧਾਰਮਿਕ ਮਰਿਯਾਦਾ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਮੂਹ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਵਿਖੇ ਸੁਰੱਖਿਆ ਪ੍ਰਬੰਧਾਂ ਦੀ ਤੁਰੰਤ ਸਮੀਖਿਆ ਕਰਨ। ਪਿੰਡ ਦੀਆਂ ਸਿੱਖ ਸੰਗਤਾਂ ਵਲੋਂ ਦਰਬਾਰ ਦੀ ਸਫਾਈ ਦੀ ਸੇਵਾ ਕੀਤੀ ਗਈ।