- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੋਰੀ ਦੇ ਮੋਟਰਸਾਈਕਲ ਤੇ ਮਾਰੂ ਹਥਿਆਰਾਂ ਸਮੇਤ ਗਿਰੋਹ ਕਾਬੂ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ
ਮਹਿਲ ਕਲਾਂ : ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ ਆਪ੍ਰੇਸ਼ਨ ਪਰਿਹਾਰ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਡੀਜੀਪੀ ਪੰਜਾਬ ਅਤੇ ਮੁਹੰਮਦ ਸਰਫਰਾਜ ਆਲਮ (ਆਈਪੀਐੱਸ) ਸੀਨੀਅਰ ਕਪਤਾਨ ਪੁਲਿਸ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਠੁੱਲੀਵਾਲ ਦੀ ਪੁਲਿਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਤਵਿੰਦਰ ਸਿੰਘ ਵਿਰਕ (ਪੀਪੀਐੱਸ) ਉਪ ਕਪਤਾਨ ਪੁਲਿਸ ਸਬ ਡਵੀਜ਼ਨ ਮਹਿਲ ਕਲਾ ਨੇ ਦੱਸਿਆ ਕਿ ਇੰਸਪੈਕਟਰ ਗੁਰਪਾਲ ਸਿੰਘ ਮੁੱਖ ਅਫਸਰ ਥਾਣਾ ਠੁੱਲੀਵਾਲ ਦੀ ਅਗਵਾਈ ਤਹਿਤ 23 ਜੂਨ ਨੂੰ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਪੁਲਿਸ ਪਾਰਟੀ ਦੇ ਦੌਰਾਨੇ ਗਸ਼ਤ ਬੱਸ ਸਟੈਂਡ ਹਮੀਦੀ ਮੌਜੂਦ ਸੀ। ਉਨ੍ਹਾਂ ਨੂੰ ਮੁਖਬਰੀ ਮਿਲੀ ਕਿ ਹਰਮਨਪਾਲ ਸਿੰਘ ਪੁੱਤਰ ਬਖਸ਼ੀਸ਼ ਸਿੰਘ, ਦਲੇਰ ਸਿੰਘ ਪੁੱਤਰ ਹਰਬੰਸ ਸਿੰਘ, ਸਮਸ਼ੇ੍ਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀਆਨ ਕਸਬਾ ਭਰਾਲ, ਜਤਿੰਦਰਪਾਲ ਸਿੰਘ ਪੁੱਤਰ ਸੁਖਚੈਨ ਸਿੰਘ, ਜਸਪਾਲ ਦਾਸ ਪੁੱਤਰ ਸਰਨ ਦਾਸ ਵਾਸੀਆਨ ਸੰਘੇੜਾ ਵੱਲੋ ਇੱਕ ਗੈਗ ਬਣਾਇਆ ਹੋਇਆ ਹੈ ਜੋ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਦੇ ਰਹਿੰਦੇ ਹਨ। ਜੋ ਅੱਜ ਵੀ ਹਮੀਦੀ ਤੋਂ ਪਿੰਡ ਗੁਰਮਾ ਨੂੰ ਜਾਂਦੇ ਲਿੰਕ ਰੋਡ ’ਤੇ ਪੈਂਦੀ ਡਰੇਨ ਕੋਲ ਇਕੱਠੇ ਹੋਏ ਹਨ, ਜੋ ਸ਼ਰਾਬ ਠੇਕਾ, ਪੈਟਰੋਲ ਪੰਪ, ਢਾਬਾ ਆਦਿ ਪਰ ਲੁੱਟ-ਖੋਹ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ’ਚ ਹਨ। ਜਿਨ੍ਹਾਂ ਖ਼ਿਲਾਫ਼ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਹਰਮਨਪਾਲ ਸਿੰਘ, ਦਲੇਰ ਸਿੰਘ, ਸਮਸ਼ੇਰ ਸਿੰਘ ਵਾਸੀਆਨ ਕਸਬਾ ਭਰਾਲ, ਜਤਿੰਦਰਪਾਲ ਸਿੰਘ ਵਾਸੀ ਸੰਘੇੜਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜੇ ’ਚੋਂ ਚੋਰੀ ਦੇ 03 ਮੋਟਸਾਈਕਲ ਬਿਨਾ ਨੰਬਰੀ, 04 ਚੋਰੀ ਦੇ ਮੋਬਾਈਲ ਫੋਨ ਅਤੇ ਮਾਰੂ ਹਥਿਆਰ ਬਰਾਮਦ ਕਰਵਾਏ ਗਏ। ਜਿਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਥਾਣਾ ਠੁੱਲੀਵਾਲ ਵਿਖੇ ਦਰਜ ਕਰ ਕੇ ਦੋਸ਼ੀਆਨ ਹਰਮਨਪਾਲ ਸਿੰਘ, ਦਲੇਰ ਸਿੰਘ, ਸਮਸੇਰ ਸਿੰਘ ਵਾਸੀਆਨ ਕਸਬਾ ਭਰਾਲ, ਜਤਿੰਦਰਪਾਲ ਸਿੰਘ ਵਾਸੀ ਸੰਘੇੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜਸਪਾਲ ਦਾਸ ਉਕਤ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਜਿਸ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਕਾਬੂ ਕੀਤੇ ਗਿਰੋਹ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ। ਜਿਨ੍ਹਾਂ ਨੇ ਦੱਸਿਆ ਕਿ ਲੰਘੀ ਬੀਤੀ ਰਾਤ ਨੂੰ ਪਿੰਡ ਵਜੀਦਕੇ ਕਲਾਂ ਵਿਖੇ ਬਣੀ ਇੰਟਰਲੋਕ ਟਾਇਲ ਦੀ ਫੈਕਟਰੀ ’ਚੋਂ ਰਾਤ ਨੂੰ 3 ਮੋਬਾਈਲ ਖੋਹ ਕੀਤੇ ਸਨ। ਮੁਲਜ਼ਮਾਂ ਦਾ ਕਰੀਮੀਨਲ ਰਿਕਾਰਡ ਵਾਚਣ ’ਤੇ ਪਤਾ ਲੱਗਾ ਕਿ ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ। ਡੀਐੱਸਪੀ ਵਿਰਕ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਅਮਨ ਕਨੂੰਨ ਭੰਗ ਕਰਨ ਨਹੀਂ ਕਰਨ ਦਿੱਤਾ ਜਾਵੇਗਾ।