ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ ਨੇ SSP ਨਾਲ ਕੀਤੀ ਅਹਿਮ ਮੁਲਾਕਾਤ; ਸ਼ਹਿਰ ਦੀ ਟ੍ਰੈਫਿਕ ਸਮੱਸਿਆ ਅਤੇ ਬੱਸ ਸਟੈਂਡ ਦੇ ਮਸਲੇ ਹੱਲ ਕਰਨ ਦੀ ਮੰਗ
ਭਦੌੜ ਸ਼ਹਿਰ ਦੇ ਟ੍ਰੈਫਿਕ ਦੇ ਖਿਲਾਰੇ ਤੇ ਆਵਦੇ ਸਾਧਨਾਂ ਦੀ ਆਵਾਜਾਈ ਨੂੰ ਸੁਧਾਰਨ ਵਾਸਤੇ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਇੱਕ ਖਾਸ ਹੰਭਲਾ ਮਾਰਿਆ। ਉਹਨਾਂ ਨੇ ਬਰਨਾਲਾ ਜ਼ਿਲ੍ਹੇ ਦੇ ਪੁਲਿਸ ਕਪਤਾਨ ਮੁਹੰਮਦ ਸਰਫ਼ਰਾਜ਼ ਆਲਮ ਆਈ.ਪੀ.ਐਸ. ਨਾਲ ਉਚੇਚੀ ਮੁਲਾਕਾਤ ਕੀਤੀ। ਇਸ ਬੈਠਕ 'ਚ ਸ਼ਹਿਰ ਦੇ ਵਿਕਾਸ ਤੇ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਖੁੱਲ੍ਹ ਕੇ ਗੱਲਬਾਤ ਹੋਈ।
Publish Date: Sat, 27 Jun 2026 04:11 PM (IST)
Updated Date: Sat, 27 Jun 2026 04:12 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਭਦੌੜ ਸ਼ਹਿਰ ਦੇ ਟ੍ਰੈਫਿਕ ਦੇ ਖਿਲਾਰੇ ਤੇ ਆਵਦੇ ਸਾਧਨਾਂ ਦੀ ਆਵਾਜਾਈ ਨੂੰ ਸੁਧਾਰਨ ਵਾਸਤੇ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਇੱਕ ਖਾਸ ਹੰਭਲਾ ਮਾਰਿਆ। ਉਹਨਾਂ ਨੇ ਬਰਨਾਲਾ ਜ਼ਿਲ੍ਹੇ ਦੇ ਪੁਲਿਸ ਕਪਤਾਨ ਮੁਹੰਮਦ ਸਰਫ਼ਰਾਜ਼ ਆਲਮ ਆਈ.ਪੀ.ਐਸ. ਨਾਲ ਉਚੇਚੀ ਮੁਲਾਕਾਤ ਕੀਤੀ। ਇਸ ਬੈਠਕ 'ਚ ਸ਼ਹਿਰ ਦੇ ਵਿਕਾਸ ਤੇ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਖੁੱਲ੍ਹ ਕੇ ਗੱਲਬਾਤ ਹੋਈ।
ਟ੍ਰੈਫਿਕ ਦੇ ਜਾਮ ਤੇ ਬੱਸਾਂ ਦਾ ਮਸਲਾ
ਗੱਲਬਾਤ ਦੌਰਾਨ ਮਨੀਸ਼ ਕੁਮਾਰ ਗਰਗ ਨੇ ਐਸ.ਐਸ.ਪੀ. ਦੇ ਧਿਆਨ 'ਚ ਲਿਆਂਦੇ। "ਬੱਸਾਂ ਵਾਲੇ ਨਵੇਂ ਬੱਸ ਸਟੈਂਡ ਦੇ ਅੰਦਰ ਗੇੜਾ ਨੀ ਮਾਰਦੇ, ਜੀਹਦੇ ਕਰਕੇ ਸਵਾਰੀਆਂ ਪਰੇਸ਼ਾਨ ਹੁੰਦੀਆਂ ਨੇ ਤੇ ਸੜਕਾਂ 'ਤੇ ਭੀੜ ਵਧਦੀ ਐ। ਇਹਦਾ ਕੋਈ ਪੱਕਾ ਨਿਬੇੜਾ ਹੋਣਾ ਚਾਹੀਦਾ।" ਜਿਸ ਕਰਕੇ ਸ਼ਹਿਰ ਦੇ ਵਿੱਚ ਦਿਨ-ਬ-ਦਿਨ ਵਧ ਰਹੇ ਟ੍ਰੈਫਿਕ ਦੇ ਭੀੜ-ਭੜੱਕੇ ਤੇ ਜਾਮ ਤੋਂ ਲੋਕ ਬਾਹਲੇ ਤੰਗ ਨੇ। ਇਹਦੇ ਢੁਕਵੇਂ ਹੱਲ ਲਈ ਕੋਈ ਪੱਕਾ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਰਾਹਗੀਰਾਂ ਨੂੰ ਸੌਖ ਹੋ ਸਕੇ। ਸਾਬਕਾ ਪ੍ਰਧਾਨ ਮਨੀਸ਼ ਗਰਗ ਨੇ ਐਸਐਸਪੀ ਦੇ ਧਿਆਨ 'ਚ ਲਿਆਂਦਾ ਕਿ ਭਦੌੜ 'ਚ ਲੱਖਾਂ ਰੁਪਈਏ ਲਾ ਕੇ ਨਵਾਂ-ਨਕੋਰ ਬੱਸ ਸਟੈਂਡ ਤਾਂ ਬਣਾ ਦਿੱਤਾ, ਪਰ ਬੱਸਾਂ ਵਾਲੇ ਹਜੇ ਵੀ ਸਵਾਰੀਆਂ ਨੂੰ ਬਾਹਰ ਸੜਕ 'ਤੇ ਈ ਲਾਹ-ਚਾੜ੍ਹ ਦਿੰਦੇ ਨੇ। ਬੱਸਾਂ ਅੰਦਰ ਨਾ ਜਾਣ ਕਰਕੇ ਜਿੱਥੇ ਸਵਾਰੀਆਂ ਖ਼ੱਜਲ-ਖ਼ਰਾਬ ਹੁੰਦੀਆਂ ਨੇ, ਉੱਥੇ ਈ ਬਾਹਰ ਸੜਕ 'ਤੇ ਵੀ ਜਾਮ ਲੱਗਿਆ ਰਹਿੰਦਾ।
ਐਸ.ਐਸ.ਪੀ. ਨੇ ਦਵਾਇਆ ਪੱਕਾ ਭਰੋਸਾ
ਸਾਬਕਾ ਪ੍ਰਧਾਨ ਦੀਆਂ ਸਾਰੀਆਂ ਗੱਲਾਂ ਨੂੰ ਐਸ.ਐਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਨੇ ਬਾਹਲੇ ਧਿਆਨ ਨਾਲ ਸੁਣਿਆ। ਉਹਨਾਂ ਨੇ ਮੌਕੇ 'ਤੇ ਈ ਵਿਸ਼ਵਾਸ ਦਵਾਇਆ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਮਸਲਿਆਂ ਨੂੰ ਲੈ ਕੇ ਪੂਰਾ ਗੰਭੀਰ ਐ। ਉਹਨਾਂ ਕਿਹਾ ਕਿ ਟ੍ਰੈਫਿਕ ਦੀ ਸਮੱਸਿਆ ਨੂੰ ਸੁਲਝਾਉਣ ਲਈ ਜਲਦੀ ਈ ਨਵੇਂ ਕਦਮ ਚੁੱਕੇ ਜਾਣਗੇ ਤੇ ਬੱਸਾਂ ਨੂੰ ਬੱਸ ਸਟੈਂਡ ਦੇ ਅੰਦਰ ਵਾੜਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਐਸ.ਐਸ.ਪੀ. ਨੇ ਭਰੋਸਾ ਦਿੱਤਾ ਕਿ ਇਹਨਾਂ ਸਾਰੇ ਮਸਲਿਆਂ ਦਾ ਨਿਬੇੜਾ ਬਾਹਲੀ ਜਲਦੀ ਕਰ ਦਿੱਤਾ ਜਾਊਗਾ ਤਾਂ ਜੋ ਭਦੌੜ ਦੇ ਲੋਕ ਸੁੱਖ ਦਾ ਸਾਹ ਲੈ ਸਕਣ।