- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਸ ’ਚ ਸਰਬਸੰਮਤੀ ਨਾਲ ਜੁਗਰਾਜ ਸਿੰਘ ਟੱਲੇਵਾਲ ਨੂੰ ਕੰਨਵੀਂਨਰ ਚੁਣਨ ਦੇ ਨਾਲ ਸ਼ਿਵਚਰਨ ਮਾਨਸਾ, ਅਵਤਾਰ ਸਿੰਘ ਮਹਿਮਾਂ, ਰਾਉਗਜਿੰਦਰ ਸਿੰਘ ਫਤਿਹਪੁਰ, ਭਜਨ ਸਿੰਘ ਘੁੰਮਣ ਤੇ ਗੁਰਮੇਲ ਸਿੰਘ ਮਾਛੀਕੇ ਨੂੰ ਕਮੇਟੀ ਮੈਂਬਰ ਚੁਣਿਆ ਗਿਆ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ: ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ’ਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਨੌਜਵਾਨਾਂ ਨੇ ਪਿੰਡ ਭੋਤਨਾ ਦੇ ਗੁਰਦੁਆਰਾ ਸਾਹਿਬ ਵਿਖ਼ੇ ਇਕੱਤਰ ਹੋ ਕੇ ਪੰਜਾਬ ਦੇ ਮੁੱਦਿਆਂ ਉੱਪਰ ਵਿਚਾਰਾਂ ਕੀਤੀਆਂ। ਅੱਜ ਦੀ ਕਨਵੈਨਸ਼ਨ ਦੀ ਪ੍ਰਧਾਨਗੀ ਡਾ. ਦਰਸ਼ਨਪਾਲ, ਸ਼ਿਵਚਰਨ ਮਾਨਸਾ, ਸੁਦਾਗਰ ਸਿੰਘ ਭੋਤਨਾ, ਰਾਉ ਗਜਿੰਦਰ ਸਿੰਘ, ਦਲਵਿੰਦਰ ਸਿੰਘ ਸ਼ੇਰਖਾਂ ਤੇ ਜਗਰੂਪ ਸਿੰਘ ਭੁੱਲਰ ਨੇ ਕੀਤੀ। ਵਿਚਾਰ-ਚਰਚਾ ਕਰਨ ਉਪਰੰਤ ਪੰਜਾਬ ਤੇ ਦੇਸ਼ ਦੇ ਮੁੱਦਿਆਂ 'ਤੇ ਆਵਾਜ਼ ਬੁਲੰਦ ਕਰਨ ਲਈ ਸਾਂਝਾ ਪੰਜਾਬ ਮੋਰਚਾ ਦਾ ਗਠਨ ਕੀਤਾ ਗਿਆ। ਜਿਸ ’ਚ ਸਰਬਸੰਮਤੀ ਨਾਲ ਜੁਗਰਾਜ ਸਿੰਘ ਟੱਲੇਵਾਲ ਨੂੰ ਕੰਨਵੀਂਨਰ ਚੁਣਨ ਦੇ ਨਾਲ ਸ਼ਿਵਚਰਨ ਮਾਨਸਾ, ਅਵਤਾਰ ਸਿੰਘ ਮਹਿਮਾਂ, ਰਾਉਗਜਿੰਦਰ ਸਿੰਘ ਫਤਿਹਪੁਰ, ਭਜਨ ਸਿੰਘ ਘੁੰਮਣ ਤੇ ਗੁਰਮੇਲ ਸਿੰਘ ਮਾਛੀਕੇ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜੁਗਰਾਜ ਸਿੰਘ ਟੱਲੇਵਾਲ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਵੱਖ-ਵੱਖ ਦੇਸ਼ਾਂ ਦੀਆਂ ਜੰਗਾਂ ਤੇ ਆਰਥਿਕ ਸੰਕਟ ਨੇ ਦੁਨੀਆਂ ਦੇ ਹਾਲਾਤ ਬਦਲ ਦਿੱਤੇ ਹਨ | ਇਸਦੇ ਨਾਲ ਹੀ ਦੇਸ਼ ਅੰਦਰ ਵੱਧ ਰਹੇ ਫਾਸ਼ੀਵਾਦ ਤੇ ਸੂਬੇ ਅੰਦਰ ਲੋਕਾਂ ਦੇ ਮੁੱਦਿਆਂ ਤੋਂ ਦੂਰ ਹੋ ਚੁੱਕੀਆ ਸਿਆਸੀ ਪਾਰਟੀ ਕਾਰਨ ਲੋਕਾਂ ਦਾ ਭਵਿੱਖ ਡੂੰਘੇ ਸੰਕਟ ’ਚ ਹੈ। ਜਿਸ ਨਾਲ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਖਾਸ ਕਰਕੇ ਵਿਦਿਆਰਥੀਆ ਤੇ ਨੌਜਵਾਨਾਂ ਅੰਦਰ ਬਹੁਤ ਬੇਚੈਨੀ ਪਾਈ ਜਾ ਰਹੀ ਹੈ। ਅਜਿਹੇ ’ਚ ਲੋਕ ਲਹਿਰਾਂ ਨੂੰ ਸਹੀ ਦਿਸ਼ਾ ਦੇਣ ਲਈ ਤੇ ਸਾਂਝੇ ਅੰਦੋਲਨਾਂ ਨੂੰ ਤੇਜ਼ ਕਰਨ ਲਈ ਸਾਂਝਾ ਪੰਜਾਬ ਮੋਰਚਾ ਹੋਂਦ ਵਿਚ ਆਇਆ ਹੈ | ਉਨ੍ਹਾਂ ਕਿਹਾ ਕਿ ਅਸੀ ਮੋਰਚੇ ਦੇ ਇਸ ਥੜ੍ਹੇ ਤੋਂ ਸੂਬੇ ਸਮੇਤ ਦੇਸ਼ ਦੇ ਰਾਜਨੀਤਿਕ ਹਾਲਾਤਾਂ ਅਨੁਸਾਰ ਸੰਘਰਸ਼ ਲਈ ਵੱਖ-ਵੱਖ ਵਰਗਾਂ ਨੂੰ ਇਕਜੁਟ ਕਰਾਂਗੇ। ਅੱਜ ਦੀ ਕਨਵੈਨਸ਼ਨ ਵੱਲੋ ਮਤੇ ਪਾਸ ਕਰਕੇ ਮੰਗ ਕੀਤੀ ਕਿ ਚੰਡੀਗੜ੍ਹ ’ਚ ਹੱਕ ਮੰਗੇ ਮੁਲਾਜ਼ਮਾਂ ਉੱਪਰ ਲਾਠੀਚਾਰਜ ਕਰਨ ਦੀ ਨਿਖੇਧੀ ਕੀਤੀ।