- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾੜ੍ਹੀ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਬੈਂਕਾਂ ’ਚ ਆਈ ਨਕਦ ਕੈਸ਼ ਦੀ ਘਾਟ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਫ਼ਸਲ ਦੇ ਆਉਂਦੇ ਹੀ ਕਿਸਾਨਾਂ ਨੇ ਆਪਣੀਆਂ ਦੇਣਦਾਰੀਆਂ ਦੇਣੀਆਂ ਹੁੰਦੀਆ ਹਨ, ਜਿਨ੍ਹਾਂ ’ਚ ਮੁੱਖ ਤੌਰ ਜ਼ਮੀਨ ਦੇ ਠੇਕੇ ਦੇ ਪੈਸੇ , ਦੁਕਾਨਾਂ ਦਾ ਹਿਸਾਬ ਕਿਤਾਬ , ਕੋਆਪਰੇਟਿਵ ਸੁਸਾਇਟੀਆਂ ਅਤੇ ਬੈਕਾਂ ਦੀਆਂ ਲਿਮਟਾਂ ਘੁੰਮਾਉਣੀਆਂ ਹੁੰਦੀਆਂ ਹਨ ਅਤੇ ਅਗਲੀ ਫ਼ਸਲ ਲਈ ਖਾਦ ,ਬੀਜ, ਡੀਜ਼ਲ ਆਦਿ ਖਰੀਦਣਾ ਹੁੰਦਾ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੱਖੋ ਕਲਾਂ। ਹਾੜ੍ਹੀ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਬੈਂਕਾਂ ’ਚ ਆਈ ਨਕਦ ਕੈਸ਼ ਦੀ ਘਾਟ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਫ਼ਸਲ ਦੇ ਆਉਂਦੇ ਹੀ ਕਿਸਾਨਾਂ ਨੇ ਆਪਣੀਆਂ ਦੇਣਦਾਰੀਆਂ ਦੇਣੀਆਂ ਹੁੰਦੀਆ ਹਨ, ਜਿਨ੍ਹਾਂ ’ਚ ਮੁੱਖ ਤੌਰ ਜ਼ਮੀਨ ਦੇ ਠੇਕੇ ਦੇ ਪੈਸੇ , ਦੁਕਾਨਾਂ ਦਾ ਹਿਸਾਬ ਕਿਤਾਬ , ਕੋਆਪਰੇਟਿਵ ਸੁਸਾਇਟੀਆਂ ਅਤੇ ਬੈਕਾਂ ਦੀਆਂ ਲਿਮਟਾਂ ਘੁੰਮਾਉਣੀਆਂ ਹੁੰਦੀਆਂ ਹਨ ਅਤੇ ਅਗਲੀ ਫ਼ਸਲ ਲਈ ਖਾਦ ,ਬੀਜ, ਡੀਜ਼ਲ ਆਦਿ ਖਰੀਦਣਾ ਹੁੰਦਾ ਹੈ।
ਇਸ ਵਾਰ ਕਿਸਾਨ ਨੂੰ ਨਕਦ ਪੈਸੇ ਨਾ ਮਿਲਣ ਕਾਰਨ ਸਭ ਕੁੱਝ ਥਾਂ ਹੀ ਰੁਕ ਗਿਆ ਹੈ। ਆਪਣੇ ਸਰਕਲ ਮੁਤਾਬਿਕ ਕਿਸਾਨ ਪਹਿਲਾਂ ਬੈਕਾਂ ਅਤੇ ਕੋਆਪਰੇਟਿਵ ਸੁਸਾਇਟੀਆਂ ਦੀਆਂ ਲਿਮਟਾਂ ਭਰਦਾ ਹੈ, ਫਿਰ ਉਸ ਪੈਸੇ ਨੂੰ ਕਢਵਾ ਕੇ ਹੋਰਾਂ ਮੰਤਵਾਂ ਲਈ ਵਰਤਦਾ ਹੈ ਪਰ ਇਹ ਪੈਸਾ ਮੌਕੇ ’ਤੇ ਆ ਕੇ ਲਿਮਟਾਂ ’ਚ ਫਸ ਕੇ ਰਹਿ ਗਿਆ ਹੈ। ਇੱਕ ਪਾਸੇ ਤਾਂ ਕਿਸਾਨ ਖੇਤ ’ਚ ਜੀਰੀ ਲਗਵਾ ਰਿਹਾ ਹੈ ਅਤੇ ਦੂਜੇ ਪਾਸੇ ਪਰਿਵਾਰ ਦਾ ਇੱਕ ਜੀਅ ਸਭ ਕੰਮ ਧੰਦੇ ਛੱਡ ਕੇ ਬੈਕਾਂ ਅੱਗੇ ਬੈਠਾ ਹੈ।