- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਨੋਟਿਸ ਰਾਹੀਂ ਸੂਚਿਤ ਕੀਤਾ ਗਿਆ ਕਿ ਜੇਕਰ ਕਿਸੇ ਵੀ ਕਰਮਚਾਰੀ ਜਾਂ ਸਕੂਲ ਮੁੱਖੀ ਨੂੰ ਸਮੂਹਿਕ ਛੁੱਟੀ ਲੈਣ ਤੋਂ ਰੋਕਿਆ ਗਿਆ ਜਾਂ ਦਬਾਬ ਪਾਇਆ ਗਿਆ ਤਾਂ ਇਹ ਸਹਿਣਯੋਗ ਨਹੀਂ ਹੋਵੇਗਾ। ਆਗੂਆਂ ਨੇ ਕਿਹਾ ਕਿ ਕੱਟੇ 37 ਭੱਤੇ ਬਹਾਲ ਕਰਨ, ਪੂਰਾ ਬਣਦਾ ਮਹਿੰਗਾਈ ਭੱਤਾ ਜ਼ਾਰੀ ਕਰਨ, 17-07-2020 ਤੇ 15-01-2015 ਦੇ ਮਾਰੂ ਪੱਤਰ ਨੂੰ ਰੱਦ ਕਰਨ, ਪੁਰਾਣੀ ਪੈਨਸ਼ਨ ਸੰਬੰਧੀ 2022 ’ਚ ਜਾਰੀ ਨੋਟੀਫਿਕੇਸ਼ਨ ਨੂੰ ਲਾਗੂ ਕਰਨ, ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਆਦਿ ਤੱਕ ਸੰਘਰਸ਼ ਜ਼ਾਰੀ ਰੱਖਿਆ ਜਾਵੇਗਾ |

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਜ਼ਿਲ੍ਹਾ ਬਰਨਾਲਾ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਦੇ ਸਾਂਝੇ ਵਫ਼ਦ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਨੀਤਇੰਦਰ ਸਿੰਘ ਤੇ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈੰਟਰੀ ਸਰਬਜੀਤ ਸਿੰਘ ਨੂੰ ਸਮੂਹਿਕ ਛੁੱਟੀ ਤੇ ਜਾਣ ਸੰਬੰਧੀ ਅਡਵਾਂਸ ਨੋਟਿਸ ਦਿੱਤੇ ਗਏ ।ਇਹ ਨੋਟਿਸ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਹੇਠ ਬਣਾਈ ਸਾਂਝੀ ਤਾਲਮੇਲ ਕਮੇਟੀ ਦੇ ਫੈਂਸਲੇ ਨੂੰ ਲਾਗੂ ਕਰਨ ਸੰਬੰਧੀ ਸੌਂਪੇ ਗਏ ਹਨ ਕਿ ਸਮੂਹ ਅਧਿਆਪਕ ਤੇ ਨਾਨ ਟੀਚਿੰਗ ਸਟਾਫ਼ ਸਮੇਤ ਸਕੂਲ ਹੈੱਡ 27 ਅਗਸਤ ਨੂੰ ਸਮੂਹਿਕ ਛੁੱਟੀ ਲੈਂਦੇ ਹੋਏ ਸਿੱਖਿਆ ਵਿਭਾਗ ਦੇ ਸਮੂਹ ਕਰਮਚਾਰੀ ਸਕੂਲ ਨਾਂ ਜਾਕੇ ਸਿੱਧਾ ਜ਼ਿਲ੍ਹਾ ਪੱਧਰੀ ਰੋਸ਼ ਮੁਜਾਹਿਰੇ ਦਾ ਹਿੱਸਾ ਬਣਨਗੇ |
ਇਸ ਨੋਟਿਸ ਰਾਹੀਂ ਸੂਚਿਤ ਕੀਤਾ ਗਿਆ ਕਿ ਜੇਕਰ ਕਿਸੇ ਵੀ ਕਰਮਚਾਰੀ ਜਾਂ ਸਕੂਲ ਮੁੱਖੀ ਨੂੰ ਸਮੂਹਿਕ ਛੁੱਟੀ ਲੈਣ ਤੋਂ ਰੋਕਿਆ ਗਿਆ ਜਾਂ ਦਬਾਬ ਪਾਇਆ ਗਿਆ ਤਾਂ ਇਹ ਸਹਿਣਯੋਗ ਨਹੀਂ ਹੋਵੇਗਾ। ਆਗੂਆਂ ਨੇ ਕਿਹਾ ਕਿ ਕੱਟੇ 37 ਭੱਤੇ ਬਹਾਲ ਕਰਨ, ਪੂਰਾ ਬਣਦਾ ਮਹਿੰਗਾਈ ਭੱਤਾ ਜ਼ਾਰੀ ਕਰਨ, 17-07-2020 ਤੇ 15-01-2015 ਦੇ ਮਾਰੂ ਪੱਤਰ ਨੂੰ ਰੱਦ ਕਰਨ, ਪੁਰਾਣੀ ਪੈਨਸ਼ਨ ਸੰਬੰਧੀ 2022 ’ਚ ਜਾਰੀ ਨੋਟੀਫਿਕੇਸ਼ਨ ਨੂੰ ਲਾਗੂ ਕਰਨ, ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਆਦਿ ਤੱਕ ਸੰਘਰਸ਼ ਜ਼ਾਰੀ ਰੱਖਿਆ ਜਾਵੇਗਾ |
ਇਸ ਮੌਕੇ ਹਰਿੰਦਰ ਮੱਲੀਆਂ ਜਿਲਾ ਪ੍ਰਧਾਨ ਜੀ ਟੀ ਯੂ ,ਰਾਜੀਵ ਕੁਮਾਰ ਜ਼ਿਲ੍ਹਾ ਪ੍ਰਧਾਨ ਡੀ. ਟੀ .ਐਫ., ਨਰਿੰਦਰ ਸ਼ਹਿਣਾ ਜਿਲਾ ਪ੍ਰਧਾਨ ਅਧਿਆਪਕ ਦਲ ,ਪਰਮਿੰਦਰ ਸਿੰਘ ਬੀ ਐੱਡ ਅਧਿਆਪਕ ਫਰੰਟ, ਅਮਰੀਕ ਸਿੰਘ ,ਰਮਨਦੀਪ ਸਿੰਗਲਾ , ਤਜਿੰਦਰ ਸਿੰਘ ਤੇਜੀ ,ਪ੍ਰਦੀਪ ਕੁਮਾਰ ਕੰਪਿਊਟਰ ਟੀਚਰਜ ਯੂਨੀਅਨ, ਹਾਕਮ ਸਿੰਘ, ਗੁਰਸੇਵਕ ਸਿੰਘ, ਚਰਨਜੀਤ ਉਪਲੀ,ਜਗਦੀਪ ਸਿੰਘ, ਵਿਕਾਸ ਕੁਮਾਰ,ਭੁਪਿੰਦਰ ਸੇਖਾ, ਕਰਮਜੀਤ ਭੋਤਨਾ, ਗੁਰਪ੍ਰੀਤ ਭੋਤਨਾ, ਅਮਰੀਕ ਸਿੰਘ ਭੱਦਲਵੱਡ, ਭਾਰਤ ਕੁਮਾਰ ਆਦਿ ਹਾਜ਼ਰ ਸਨ।