- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਥਾੜਾ ਡਰੇਨ ਦੀ ਸਫਾਈ ਨਾ ਹੋਣ ਕਾਰਨ ਵਧਿਆ ਹੜ੍ਹਾਂ ਦਾ ਖਤਰਾ, ਲੋਕਾਂ ਨੇ ਜਤਾਈ ਚਿੰਤਾ

- ਜੇਕਰ ਸਮੇਂ ਸਿਰ ਡਰੇਨ ਦੀ ਸਫ਼ਾਈ ਨਾ ਕਰਵਾਈ ਗਈ ਤਾਂ ਬਰਸਾਤ ਦੌਰਾਨ ਪਾਣੀ ਓਵਰਫਲੋਅ ਹੋਣ ਕਾਰਨ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ
- ਡਰੇਨ ’ਚ ਜੰਮੀ ਗਾਰ ਤੇ ਬੂਟੀ ਪਾਣੀ ਦੇ ਨਿਕਾਸ ’ਚ ਰੁਕਾਵਟ ਬਣ ਰਹੀ
ਯਾਦਵਿਦੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਜ਼ਿਲ੍ਹੇ ਦੇ ਕਸਬਾ ਧਨੌਲਾ ਨੇੜੇ ਲੰਘਦੀ ਨਥਾੜਾ ਡਰੇਨ ਦੀ ਲੰਬੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਇਲਾਕਾ ਵਾਸੀਆਂ ’ਚ ਚਿੰਤਾ ਵਧਦੀ ਜਾ ਰਹੀ ਹੈ। ਬਰਸਾਤੀ ਮੌਸਮ ਦੀ ਆਮਦ ਤੋਂ ਪਹਿਲਾਂ ਡਰੇਨ ’ਚ ਜੰਮੀ ਗਾਰ, ਗੰਦਗੀ ਅਤੇ ਬੂਟੀ ਕਾਰਨ ਪਾਣੀ ਦੇ ਨਿਕਾਸ ’ਚ ਰੁਕਾਵਟ ਪੈਣ ਦਾ ਖਤਰਾ ਬਣ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਡਰੇਨ ਦੀ ਸਫਾਈ ਨਾ ਕਰਵਾਈ ਗਈ ਤਾਂ ਬਰਸਾਤ ਦੌਰਾਨ ਪਾਣੀ ਓਵਰਫਲੋ ਹੋ ਕੇ ਨੀਵੇਂ ਇਲਾਕਿਆਂ, ਘਰਾਂ ਅਤੇ ਖੇਤਾਂ ’ਚ ਦਾਖਲ ਹੋ ਸਕਦਾ ਹੈ, ਜਿਸ ਨਾਲ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਗੁਲਜਾਰ ਸਿੰਘ, ਅਮਨਦੀਪ ਸਿੰਘ, ਮੁਖਤਿਆਰ ਸਿੰਘ, ਸੁਰਜੀਤ ਸਿੰਘ, ਜਗਤਾਰ ਸਿੰਘ, ਅਵਤਾਰ ਸਿੰਘ, ਜੰਗ ਸਿੰਘ, ਨਵਦੀਪ ਸਿੰਘ, ਬਲਵੰਤ ਸਿੰਘ, ਜਗਮੋਹਨ ਸਿੰਘ, ਮੋਹਣ ਸਿੰਘ, ਇੰਦਰਜੀਤ ਸਿੰਘ ਆਦਿ ਅਤੇ ਮੋਹਤਬਾਰ ਵਿਅਕਤੀਆਂ ਨੇ ਦੱਸਿਆ ਕਿ ਕਰੀਬ 1965 ’ਚ ਇਲਾਕੇ ਦੇ 109 ਪਿੰਡਾਂ ਦੇ ਲਈ ਫ਼ਲੱਡਾਂ ਦੇ ਪਾਣੀ ਦੀ ਬਚਾਓ ਲਈ ਇਹ ਨਥਾੜਾ ਡਰੇਨ ਦਾ ਨਿਰਮਾਣ ਕਰਵਾਇਆ ਗਿਆ ਸੀ ਤੇ ਬਰਸਾਤਾਂ ਮੌਕੇ ਆਉਂਦੇ ਹੜਾਂ ’ਚ ਆਬਾਦੀ ਵਾਲੇ ਪਿੰਡਾਂ ਨੂੰ ਬਚਾਉਣ ਲਈ ਬਰਸਾਤੀ ਪਾਣੀ ਨੂੰ ਇਸ ਡਰੇਨ ’ਚ ਪਾ ਦਿੱਤਾ ਜਾਂਦਾ ਸੀ ਅਤੇ ਕੁਝ ਕੁ ਪਾਣੀ ਨੂੰ ਪਿੰਡਾਂ ਵਿਚਾਲੇ ਬਣੇ ਟੋਬਿਆਂ ’ਚ ਪਾਇਆ ਜਾਂਦਾ ਸੀ ਜਦੋਂ ਕਿ ਥੋੜੀ ਬਹੁਤੀ ਕਦੇ ਬਰਸਾਤ ਆਉਂਦੀ ਹੈ ਤਾਂ ਇਹ ਬਰਸਾਤੀ ਪਾਣੀ ਦਾ ਮੁਕੰਮਲ ਨਿਕਾਸ ਨਾ ਹੋਣ ਕਾਰਨ ਸ਼ਹਿਰ ਦੀਆਂ ਗਲੀਆਂ ਅੰਦਰ ਖੜ੍ਹਾ ਰਹਿੰਦਾ ਹੈ ਜਿਹੜਾ ਕਿ ਰੋਜ਼ ਕੰਮ ਕਾਜ ਜਾਣ ਵਾਲੇ ਲੋਕਾਂ ਲਈ ਭਾਰੀ ਮੁਸੀਬਤਾਂ ਖੜੀਆਂ ਕਰਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਡਰੇਨ ਵਿਭਾਗ ਵੱਲੋਂ ਬਰਸਾਤਾਂ ਤੋਂ ਪਹਿਲਾਂ ਇਸ ਡਰੇਨ ਨੂੰ ਤਿੰਨ ਚਾਰ ਫੁੱਟ ਦੇ ਕਰੀਬ ਗਾਰ ਪੁੱਟ ਦੇ ਨਾਲ ਡਰੇਨ ’ਚ ਖੜੀ ਬੂਟੀ ਨੂੰ ਸਮੇਂ ਸਿਰ ਸਾਫ ਨਾ ਕਰਵਾਈ ਤਾਂ ਬਰਸਾਤਾਂ ਮੌਕੇ ਬਰਸਾਤਾਂ ਦਾ ਪੈ ਰਿਹਾ ਪਾਣੀ ਡਰੇਨ ’ਚ ਜਾਣ ਦੀ ਬਜਾਏ ਧਨੋਲਾ ਮੰਡੀ ਅੰਦਰ ਨੀਵੇਂ ਘਰਾਂ ਦੇ ਖੇਤਾਂ ’ਚ ਵੜਕੇ ਤਬਾਹੀ ਮਚਾ ਸਕਦਾ ਹੈ ਹੁਣ ਤਾਂ ਹੋਰ ਵੀ ਹੋ ਗਿਆ ਹੈ ਕਿ ਪਿੰਡ ਫਰਵਾਹੀ ਦਾ ਗੰਦਾ ਪਾਣੀ ਵੀ ਟੋਬੇ ਦੇ ਚੋਂ ਕੱਢਕੇ ਇਸ ਡਰੇਨ ’ਚ ਪਾਇਆ ਗਿਆ। ਜਿਸ ਕਰਕੇ ਧਨੌਲਾ ਲਈ ਉਹ ਸਭ ਤੋਂ ਵੱਧ ਖਤਰਨਾਕ ਸਿੱਧ ਹੋ ਸਕਦਾ ਹੈ। ਇਸ ਦਾ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਡਰੇਨ ਗੰਦਗੀ ਗਾਰ ਤੇ ਬੇਲ ਨਾਲ ਨੱਕੋ ਨੱਕ ਭਰੀ ਪਈ ਹੈ। ਜਿਕਰਯੋਗ ਹੈ ਕਿ ਧਨੌਲਾ ਤੋਂ ਹੰਡਿਆਇਆ ਜਾਣ ਵਾਲੇ ਰਾਹਗੀਰ ਇਸ ਡਰੇਨ ਦੇ ਬਣੇ ਪੁਲ ਉੱਪਰ ਦੀ ਗੁਜ਼ਰਦੇ ਹਨ ਪਰ ਇਹ ਪੁਲ ਵੀ ਰੇਲਿੰਗ ਨਾ ਹੋਣ ਕਰਕੇ ਕਦੋਂ ਵੀ ਰਾਹਗੀਰ ਨਾਲ ਕਦੇ ਵੀ ਹਾਦਸਾ ਵਾਪਰ ਸਕਦਾ ਹੈ।
:ਬਾਕਸ ਨਿਊਜ:
ਜਦੋਂ ਇਸ ਸੰਬੰਧੀ ਦੇ ਵਿਭਾਗ ਦੀ ਐਕਸੀਅਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਡਰੇਨ ਦੀ ਸਫਾਈ ਲਈ ਸਰਕਾਰ ਤੋਂ ਫੰਡ ਦੀ ਮੰਗ ਕੀਤੀ ਸੀ ਪਰ ਫੰਡ ਨਾ ਆਉਣ ਕਾਰਨ ਇਸ ਦੀ ਸਫਾਈ ਨਹੀਂ ਹੋ ਸਕੀ ਨਾ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਡਰੇਨ ਦੀ ਸਫਾਈ ਲਈ ਸਰਕਾਰ ਤੋਂ ਕਈ ਵਾਰ ਪੈਸੇ ਦੀ ਮੰਗ ਕੀਤੀ ਜਾ ਚੁੱਕੀ ਹੈ ਪਰ ਅਜੇ ਤੱਕ ਕੋਈ ਪੈਸਾ ਨਹੀਂ ਆਇਆ ਜਦੋਂ ਪੈਸਾ ਆ ਗਿਆ ਤਾਂ ਧਨੌਲਾ ਡਰੇਨ ਦੀ ਸਫਾਈ ਪਹਿਲ ਦੇ ਅਧਾਰ ਤੇ ਕਰਵਾਈ ਜਾਵੇਗੀ।