- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਦੇ ਇਤਿਹਾਸਕ ਪਿੰਡ ਝ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਇਤਿਹਾਸਕ ਪਿੰਡ ਝਲੂਰ ਵਿਖੇ ਵੀਰਵਾਰ ਨੂੰ ਹੋਣ ਵਾਲੀ ‘ਸੱਥ ਮਿਲਣੀ’ ਇਲਾਕੇ ਦੇ ਸਿਆਸੀ ਤੇ ਸਮਾਜਿਕ ਇਤਿਹਾਸ ’ਚ ਇੱਕ ਨਵਾਂ ਅਧਿਆਇ ਜੋੜੇਗੀ। ਰਵਾਇਤੀ ਸਿਆਸਤ ਦੀਆਂ ਬੰਦ ਕੰਧਾਂ ਤੇ ਵੱਡੇ-ਵੱਡੇ ਸਟੇਜਾਂ ਦੇ ਵੀਆਈਪੀ ਸੱਭਿਆਚਾਰ ਨੂੰ ਤੋੜਦਿਆਂ ਮੁੱਖ ਮੰਤਰੀ ਨੇ ਪਿੰਡ ਦੀ ਸੱਥ ’ਚ ਆਮ ਲੋਕਾਂ ਦੇ ਦਰਮਿਆਨ ਬੈਠ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਨਗੇ ਤੇ ਮੌਕੇ ’ਤੇ ਹੀ ਹੱਲ ਦੇ ਨਿਰਦੇਸ਼ ਦੇਣਗੇ। ਇਹ ਇਤਿਹਾਸਕ ਮਿਲਣੀ ਬਰਨਾਲਾ ਦੇ ਵਿਕਾਸ ਤੇ ਲੋਕ ਪੱਖੀ ਰਾਜਨੀਤੀ ਲਈ ਇੱਕ ਵੱਡੀ ਮਿਸਾਲ ਹੋ ਸਕਦੀ ਹੈ।
- ਲੋਕਾਂ ਦੀ ਆਪਣੀ ਸਰਕਾਰ, ਲੋਕਾਂ ਦੇ ਦੁਆਰ : ਐੱਮਪੀ ਮੀਤ ਹੇਅਰ
ਸਾਬਕਾ ਕੈਬਨਿਟ ਮੰਤਰੀ ਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਮਿਲਣੀ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋਇਆ ਹੈ, ਕਿ ਕੋਈ ਮੁੱਖ ਮੰਤਰੀ ਚੰਡੀਗੜ੍ਹ ਦੇ ਆਲੀਸ਼ਾਨ ਦਫ਼ਤਰਾਂ ਨੂੰ ਛੱਡ ਕੇ ਸਿੱਧਾ ਪਿੰਡਾਂ ਦੀਆਂ ਸੱਥਾਂ ’ਚ ਆਮ ਲੋਕਾਂ ਨਾਲ ਦਰੀਆਂ ’ਤੇ ਬੈਠ ਰਿਹਾ ਹੈ। ਮੀਤ ਹੇਅਰ ਨੇ ਕਿਹਾ ਕਿ ਪਿੰਡ ਝਲੂਰ ਦਾ ਇੱਕ ਮਹਾਨ ਇਤਿਹਾਸ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਇੱਥੋਂ ਦੇ ਲੋਕਾਂ ਨਾਲ ਸੱਥ ’ਚ ਬੈਠ ਕੇ ਇਹ ਸਾਬਤ ਕਰ ਦੇਣਗੇ ਕਿ ਇਹ ਸੱਚਮੁੱਚ ‘ਆਮ ਲੋਕਾਂ ਦੀ ਸਰਕਾਰ’ ਹੈ। ਬਰਨਾਲਾ ਹਮੇਸ਼ਾ ਤੋਂ ‘ਆਪ’ ਦਾ ਗੜ੍ਹ ਰਿਹਾ ਹੈ ਤੇ ਮੁੱਖ ਮੰਤਰੀ ਦੀ ਇਸ ਫੇਰੀ ਨੇ ਲੋਕਾਂ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰ ਦੇਣਾ ਹੈ।
- ਬਰਨਾਲਾ ਦੇ ਵਿਕਾਸ ਨੂੰ ਮਿਲੇਗੀ ਨਵੀਂ ਰਫ਼ਤਾਰ : ਹਲਕਾ ਇੰਚਾਰਜ ਧਾਲੀਵਾਲ
ਆਮ ਆਦਮੀ ਪਾਰਟੀ ਬਰਨਾਲਾ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਦਾ ਪਿੰਡ ਝਲੂਰ ਪਹੁੰਚਣ ’ਤੇ ਕਿਹਾ ਕੀ ਉਨ੍ਹਾਂ ਦਾ ਜਿੱਥੇ ਨਿੱਘਾ ਸਵਾਗਤ ਹੋਵੇਗਾ, ਉਥੇ ਹੀ ਵਰਕਰਾਂ ਦਾ ਠਾਠਾ ਮਾਰਦਾ ਉਤਸ਼ਾਹ ਵੀ ਦੇਖਣ ਵਾਲਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਮਿਲਣੀ ਦੌਰਾਨ ਪਿੰਡ ਵਾਸਿਆਂ ਨੇ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਮੁੱਖ ਮੰਤਰੀ ਦੇ ਸਾਹਮਣੇ ਆਪਣੇ ਮਸਲੇ ਰੱਖਣੇ ਹਨ। ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਇਸ ਰਾਬਤੇ ਸਦਕਾ ਪਿੰਡ ਝਲੂਰ ਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿਕਾਸ ਕਾਰਜਾਂ, ਜਿਵੇਂ ਕਿ ਨਹਿਰੀ ਪਾਣੀ, ਸੜਕਾਂ ਦੀ ਮੁਰੰਮਤ ਤੇ ਸਿਹਤ ਸਹੂਲਤਾਂ, ਨੂੰ ਬਹੁਤ ਜਲਦੀ ਬੂਰ ਪਵੇਗਾ।
- ਬੁਨਿਆਦੀ ਢਾਂਚੇ ’ਚ ਸੁਧਾਰ ਦੀ ਨਵੀਂ ਉਮੀਦ : ਚੇਅਰਮੈਨ ਮੰਨਾ
ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਰਾਮ ਤੀਰਥ ਮੰਨਾ ਨੇ ਇਸ ਮਿਲਣੀ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਭਗਵੰਤ ਮਾਨ ਦੀ ਇਸ ਪਹਿਲਕਦਮੀ ਨੇ ਸਾਬਤ ਕਰ ਦੇਣਾ ਹੈ ਕਿ ‘ਆਪ’ ਸਰਕਾਰ ਜ਼ਮੀਨੀ ਪੱਧਰ ’ਤੇ ਕੰਮ ਕਰਨ ’ਚ ਯਕੀਨ ਰੱਖਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਸਾਂਝੇ ਵਿਕਾਸ ਲਈ ਮੁੱਖ ਮੰਤਰੀ ਦਾ ਇਹ ਕਦਮ ਸ਼ਲਾਘਾਯੋਗ ਹੈ ਤੇ ਇਸ ਨਾਲ ਬਰਨਾਲਾ ਦੇ ਬੁਨਿਆਦੀ ਢਾਂਚੇ ਨੂੰ ਨਵੀਂ ਦਿਸ਼ਾ ਮਿਲੇਗੀ। ਪਿੰਡ ਦੀ ਸੱਥ ਤੋਂ ਹੀ ਜਿੱਥੇ ਆਪ ਦੀ ਸਰਕਾਰ ਚੱਲਣ ਦਾ ਸੁਪਨਾ ਸਾਕਾਰ ਹੋਵੇਗਾ ਉੱਥੇ ਹੀ ਪਿੰਡਾਂ ਨੂੰ ਸ਼ਹਿਰੀ ਖੇਤਰ ਵਰਗੀਆਂ ਸਹੂਲਤਾਂ ਮੁਹੱਈਆ ਹੋਣਗੀਆਂ।
- ਸੱਥ ’ਚ ਆਮ ਲੋਕਾਂ ਨਾਲ ਬੈਠਕ ਲੋਕਤੰਤਰ ਦੀ ਅਸਲ ਤਸਵੀਰ ਪੇਸ਼ ਕਰਦੀ : ਮੇਅਰ ਹਸਨਪ੍ਰੀਤ ਭਾਰਦਵਾਜ
ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਆਖਿਆ ਕਿ ਮੁੱਖ ਮੰਤਰੀ ਦੀ ਝਲੂਰ ਦੀ ਸੱਥ ’ਚ ਆਮ ਲੋਕਾਂ ਨਾਲ ਬੈਠਕ ਲੋਕਤੰਤਰ ਦੀ ਅਸਲ ਤਸਵੀਰ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਜਦੋਂ ਸੂਬੇ ਦਾ ਮੁਖੀ ਖ਼ੁਦ ਚੱਲ ਕੇ ਲੋਕਾਂ ਦੇ ਦੁੱਖ-ਸੁੱਖ ਸਾਂਝੇ ਕਰਨ ਆਉਂਦਾ ਹੈ, ਤਾਂ ਪ੍ਰਸ਼ਾਸਨ ਵੀ ਵਧੇਰੇ ਜਵਾਬਦੇਹ ਤੇ ਚੁਸਤ ਹੁੰਦਾ ਹੈ। ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ਼ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਿੰਡ ਝਲੂਰ ਫੇਰੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ’ਚ ਹੁਣ ‘ਰਾਜੇ’ ਨਹੀਂ, ਸਗੋਂ ‘ਲੋਕਾਂ ਦੇ ਸੇਵਕ’ ਸਰਕਾਰ ਚਲਾ ਰਹੇ ਹਨ। ਇਹ ਮਿਲਣੀ ਬਰਨਾਲਾ ਦੇ ਸਿਆਸੀ ਇਤਿਹਾਸ ’ਚ ਹਮੇਸ਼ਾ ਯਾਦ ਰੱਖੀ ਜਾਵੇਗੀ।