
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਦਲੀਆਂ ਦੀ ਨਵੀਂ ਸੂਚੀ ਅਨੁਸਾਰ ਕਰਮਵੀਰ ਸਿੰਘ ਪੀਪੀਐਸ ਬਰਨਾਲਾ ਦੇ ਨਵੇਂ ਐਸਪੀ ਆਪਰੇਸ਼ਨ ਹੋਣਗੇ। ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਆਪਣੇ ਨਵੇਂ ਚਾਰਜ ਸੰਭਾਲਣ ਲਈ ਕਿਹਾ ਗਿਆ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਪੰਜਾਬ ਸਰਕਾਰ ਵੱਲੋਂ ਬੀਤੇ ਕੱਲ੍ਹ ਦੇਰ ਸ਼ਾਮ ਜਾਰੀ ਹੁਕਮਾਂ ਅਨੁਸਾਰ ਪੰਜਾਬ ਦੇ 12 ਆਈਪੀਐਸ ਤੇ 124 ਪੀਪੀਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।
ਇਨ੍ਹਾਂ ਬਦਲੀਆਂ ਦੀ ਪ੍ਰਕਿਰਿਆ ’ਚ ਬਰਨਾਲਾ ਦੇ ਵੀ ਦੋ ਪੁਲਿਸ ਅਧਿਕਾਰੀਆਂ ਨੂੰ ਬਦਲ ਦਿੱਤਾ ਗਿਆ ਹੈ। ਬਰਨਾਲਾ ਦੇ ਐਸਪੀ ਇਨਵੈਸਟੀਗੇਸ਼ਨ ਅਸ਼ੋਕ ਕੁਮਾਰ ਨੂੰ ਬਦਲ ਦਿੱਤਾ ਗਿਆ ਹੁਣ ਉਨ੍ਹਾਂ ਦੀ ਥਾਂ 'ਤੇ ਸੰਜੀਵ ਗੋਇਲ ਪੀਪੀਐਸ ਨਵੇਂ ਐਸਪੀ ਇਨਵੈਸਟੀਗੇਸ਼ਨ ਲਗਾਏ ਗਏ ਹਨ। ਇਸੇ ਤਰ੍ਹਾਂ ਐਸਪੀਐਚ ਸੋਹਨ ਲਾਲ ਦੀ ਵੀ ਬਦਲੀ ਕੀਤੀ ਗਈ ਹੈ ਤੇ ਉਨ੍ਹਾਂ ਦੀ ਜਗ੍ਹਾ 'ਤੇ ਬਾਲ ਕ੍ਰਿਸ਼ਨ ਸਿੰਗਲਾ ਨੂੰ ਬਰਨਾਲਾ ਦੇ ਨਵੇਂ ਐਸਪੀਐਚ ਲਗਾਇਆ ਗਿਆ ਹੈ। ਬਦਲੀਆਂ ਦੀ ਨਵੀਂ ਸੂਚੀ ਅਨੁਸਾਰ ਕਰਮਵੀਰ ਸਿੰਘ ਪੀਪੀਐਸ ਬਰਨਾਲਾ ਦੇ ਨਵੇਂ ਐਸਪੀ ਆਪਰੇਸ਼ਨ ਹੋਣਗੇ। ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਆਪਣੇ ਨਵੇਂ ਚਾਰਜ ਸੰਭਾਲਣ ਲਈ ਕਿਹਾ ਗਿਆ ਹੈ।