- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੰਬੇ ਹਾਈ ਕੋਰਟ ਤੋਂ ਆਈ ਵਕੀਲਾਂ ਦੀ ਟੀਮ ਨੇ ਥਾਣਾ ਸਿਟੀ-1 ਬਰਨਾਲਾ ਵਿਖੇ ਇਤਲਾਹ ਦਿੱਤੀ ਸੀ ਕਿ ਸ਼ਹਿਰ 'ਚ ਕੁਝ ਦੁਕਾਨਦਾਰਾਂ ਵੱਲੋਂ ਨੇਪਾਲ ਮਾਰਕਾ ਨਕਲੀ ਕਾਸਮੈਟਿਕ ਸਮਾਨ ਵੇਚਿਆ ਜਾ ਰਿਹਾ ਹੈ। ਅਦਾਲਤੀ ਹੁਕਮਾਂ ਦੀ ਪਾਲਣਾ ਕਰਦਿਆਂ ਥਾਣਾ ਸਿਟੀ-1 ਦੀ ਪੁਲਿਸ ਟੀਮ ਨੂੰ ਨਾਲ ਲੈ ਕੇ ਗੁਰਦੁਆਰਾ ਗਲੀ ਦੀਆਂ ਦੁਕਾਨਾਂ 'ਚ ਚੈਕਿੰਗ ਕੀਤੀ ਗਈ।

ਰੇਸ਼ਮ ਦੁਆ, ਪੰਜਾਬੀ ਜਾਗਰਣ, ਬਰਨਾਲਾ ਬਰਨਾਲਾ ਸ਼ਹਿਰ ਦੀ ਗੁਰਦੁਆਰਾ ਗਲੀ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਬੰਬੇ ਹਾਈ ਕੋਰਟ ਤੋਂ ਆਈ ਵਕੀਲਾਂ ਦੀ ਇੱਕ ਟੀਮ ਨੇ ਸਥਾਨਕ ਪੁਲਿਸ ਨੂੰ ਨਾਲ ਲੈ ਕੇ ਕਾਸਮੈਟਿਕ ਦੀਆਂ ਦੁਕਾਨਾਂ 'ਤੇ ਅਚਾਨਕ ਛਾਪੇਮਾਰੀ ਕੀਤੀ। ਮਿਲੀ ਜਾਣਕਾਰੀ ਅਨੁਸਾਰ ਬੰਬੇ ਹਾਈ ਕੋਰਟ ਤੋਂ ਆਈ ਵਕੀਲਾਂ ਦੀ ਟੀਮ ਨੇ ਥਾਣਾ ਸਿਟੀ-1 ਬਰਨਾਲਾ ਵਿਖੇ ਇਤਲਾਹ ਦਿੱਤੀ ਸੀ ਕਿ ਸ਼ਹਿਰ 'ਚ ਕੁਝ ਦੁਕਾਨਦਾਰਾਂ ਵੱਲੋਂ ਨੇਪਾਲ ਮਾਰਕਾ ਨਕਲੀ ਕਾਸਮੈਟਿਕ ਸਮਾਨ ਵੇਚਿਆ ਜਾ ਰਿਹਾ ਹੈ। ਅਦਾਲਤੀ ਹੁਕਮਾਂ ਦੀ ਪਾਲਣਾ ਕਰਦਿਆਂ ਥਾਣਾ ਸਿਟੀ-1 ਦੀ ਪੁਲਿਸ ਟੀਮ ਨੂੰ ਨਾਲ ਲੈ ਕੇ ਗੁਰਦੁਆਰਾ ਗਲੀ ਦੀਆਂ ਦੁਕਾਨਾਂ 'ਚ ਚੈਕਿੰਗ ਕੀਤੀ ਗਈ। ਛਾਪੇਮਾਰੀ ਦੌਰਾਨ ਜਿਨ੍ਹਾਂ ਦੁਕਾਨਾਂ 'ਤੇ ਡੁਪਲੀਕੇਟ ਕਾਸਮੈਟਿਕ ਸਮਾਨ, ਬਿਨਾਂ ਮਿਤੀ ਜਾਂ ਲੰਘ ਚੁੱਕੀ ਮਿਆਦ ਵਾਲਾ ਸਮਾਨ ਮਿਲਿਆ, ਟੀਮ ਨੇ ਉਸ ਨੂੰ ਤੁਰੰਤ ਆਪਣੇ ਕਬਜ਼ੇ 'ਚ ਲੈ ਲਿਆ।
ਟੀਮ ਨੇ ਮੀਡੀਆ ਤੋਂ ਬਣਾਏ ਰੱਖੀ ਦੂਰੀ
ਜਦੋਂ ਪੱਤਰਕਾਰਾਂ ਨੇ ਬੰਬੇ ਹਾਈ ਕੋਰਟ ਤੋਂ ਆਈ ਟੀਮ ਨਾਲ ਗੱਲਬਾਤ ਕਰਨੀ ਚਾਹੀ, ਤਾਂ ਉਨ੍ਹਾਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਦੂਜੇ ਪਾਸੇ, ਬਰਨਾਲਾ ਪੁਲਿਸ ਨੇ ਦੱਸਿਆ ਕਿ ਹਾਈ ਕੋਰਟ ਦੇ ਆਦੇਸ਼ਾਂ ਤੇ ਅਧਿਕਾਰਤ ਪੱਤਰ ਦੇ ਆਧਾਰ 'ਤੇ ਹੀ ਪੁਲਿਸ ਮੁਲਾਜ਼ਮ ਟੀਮ ਦੀ ਸਹਾਇਤਾ ਲਈ ਭੇਜੇ ਗਏ ਸਨ। ਟੀਮ ਆਪਣੀ ਕਾਰਵਾਈ ਪੂਰੀ ਕਰਕੇ ਤੇ ਜ਼ਬਤ ਕੀਤਾ ਸਮਾਨ ਲੈ ਕੇ ਵਾਪਸ ਪਰਤ ਗਈ ਹੈ।