- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਸਰਕਾਰ ਲੋਕਤੰਤਰ ਦਾ ਕਰ ਰਹੀ ਹੈ ਘਾਣ: ਮੀਤ ਹੇਅਰ

- ਕਿਹਾ, ਸਤਲੁਜ ਮੂਵੀ ਬੰਦ ਕਰਵਾਉਣਾ ਕੇਂਦਰ ਸਰਕਾਰ ਦੀ ਮਾੜੀ ਨੀਤੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਕੇਂਦਰ ਸਰਕਾਰ ਦੀ ਨੀਤੀ ਹੈ ਕਿ ਜਿਹੜੀ ਮੂਵੀ ਭਾਜਪਾ ਦੇ ਝੂਠੇ ਪ੍ਰੋਪੋਗੰਡੇ ਨੂੰ ਦਰਸਾਉਂਦੀਆਂ ਹਨ, ਉਹ ਮੂਵੀਆਂ ’ਤੇ ਰੋਕ ਲਗਾ ਦਿੱਤੀ ਜਾਂਦੀ ਹੈ। ਇਹ ਸ਼ਬਦ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਐੱਮਪੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤਾ। ਉਨ੍ਹਾਂ ਕਿਹਾ ਕਿ ਸਤਲੁਜ ਮੂਵੀ ਪੰਜਾਬ ’ਚ ਵਾਪਰੇ ਮਾੜੇ ਦੌਰ ਦੀ ਕਹਾਣੀ ਬਿਆਨ ਕਰਦੀ ਹੈ, ਪਰ ਇਸ ਮੂਵੀ ’ਤੇ ਰੋਕ ਲਗਾਉਣਾ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜੋ ਮੂਵੀਆਂ ਭਾਜਪਾ ਨੂੰ ਸਹੀ ਦਰਸਾਉਂਦੀਆਂ ਹਨ, ਸਿਰਫ਼ ਉਨ੍ਹਾਂ ਨੂੰ ਵੀ ਰਿਲੀਜ਼ ਕੀਤਾ ਜਾਂਦਾ ਹੈ, ਜੋ ਇਨ੍ਹਾਂ ਦੇ ਉਲਟ ਹਨ, ਉਨ੍ਹਾਂ ਨੂੰ ਬੈਨ ਕਰਵਾਇਆ ਜਾਂਦਾ ਹੈ। ਭਾਈ ਜਸਵੰਤ ਸਿੰਘ ਖਾਲੜਾ ਵਰਗੀਆਂ ਮੂਵੀਆਂ ਜਿਨ੍ਹਾਂ ਨੇ ਲੋਕਾਂ ਦੇ ਹੱਕਾਂ ਲਈ ਲੜਾਈ ਲੜੀ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਅਜਿਹੀਆਂ ਮੂਵੀਆਂ ’ਤੇ ਰੋਕ ਲਗਾਈ ਜਾ ਰਹੀ ਹੈ। ਇਹ ਸਾਡੇ ਦੇਸ਼ ਦੀ ਤਰਾਸਤੀ ਹੈ, ਅਜਿਹੀ ਸਰਕਾਰ ਸੱਤਾ ’ਚ ਬੈਠੀ ਹੈ, ਜੋ ਲੋਕਤੰਤਰ ਦਾ ਘਾਣ ਕਰ ਰਹੀ ਹੈ। ਭਾਜਪਾ ਸਰਕਾਰ ਨੇ ਕਦੇ ਵੀ ਪੰਜਾਬ ਦੇ ਹਿੱਤਾਂ ਲਈ ਗੱਲ ਨਹੀਂ ਕੀਤੀ। ਸਤਲੁਜ ਮੂਵੀ ’ਚ ਪੰਜਾਬ ਨੇ ਮਾੜੇ ਦੌਰ ਦੀ ਸੱਚਾਈ ਦਿਖਾਈ ਗਈ ਹੈ ਤੇ ਇਸ ਫਿਲਮ ਨੂੰ 48 ਘੰਟਿਆਂ ’ਚ ਓਟੀਟੀ ਪਲੇਟਫ਼ਾਰਮ ਤੋਂ ਹਟਾਉਣਾ ਕੇਂਦਰ ਸਰਕਾਰ ਦੀ ਬਹੁਤ ਮਾੜੀ ਗੱਲ ਹੈ। ਉਨ੍ਹਾਂ ਵੱਲੋਂ ਇਸ ਮੂਵੀ ਨੂੰ ਲੈ ਕੇ ਸੰਸਦ ’ਚ ਵੀ ਗੱਲ ਉਠਾਈ ਗਈ ਹੈ। ਜੋ ਫਿਲਮਾਂ ਪੰਜਾਬ ਦੀ ਗੱਲ ਕਰਦੀਆਂ ਹਨ ਉਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ। ਸਿਰਫ਼ ਉਨ੍ਹਾਂ ਮੂਵੀਆਂ ਨੂੰ ਹੀ ਚੱਲਣ ਦਿੱਤਾ ਜਾ ਰਿਹਾ ਹੈ, ਜੋ ਭਾਜਪਾ ਦੇ ਝੂਠੇ ਪ੍ਰਚਾਰ ਨੂੰ ਦਸਾਉਂਦੀ ਹੈ। ਭਾਜਪਾ ਸਰਕਾਰ ਦਾ ਇਹ ਵੱਡਾ ਹਮਲਾ ਹੈ। ਲੋਕਾਂ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ।