- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਦੀ ਟੀਮ ਵਲੋਂ ਬਰਨਾਲਾ ਨਗਰ ਨਿਗਮ ਦੇ ਵਾਰਡ ਨੰਬਰ 37 ਤੋਂ ਕਾਂਗਰਸ ਦੇ ਚੋਣ ਜਿੱਤੇ ਐਮਸੀ ਕੁਲਵਿੰਦਰ ਸਿੰਘ ਨੂੰ ਆਪ ’ਚ ਸ਼ਾਮਲ ਕਰ ਲਿਆ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ: ਬਰਨਾਲਾ ’ਚ ਸਫ਼ਾਈ ਸੇਵਕਾਂ ਦੇ ਹੱਕ ’ਚ ਕਾਂਗਰਸ ਦੀ ਸਮੁੱਚੀ ਲੀਡਰ ਸਿੱਪ ‘ਆਪ’ ਨੂੰ ਘੇਰਣ ਲਈ ਜਦ ਪੁੱਜੀ ਤਾਂ ਆਪ ਨੇ ਵੀ ਸਿਆਸੀ ਪੱਤਾ ਅਜਿਹਾ ਖੇਡਿਆ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਤੋਂ ਲੈ ਕੇ ਸਮੁੱਚੇ ਪੰਜਾਬ ਦੀ ਲੀਡਰਸ਼ਿਪ ਹੈਰਾਨ ਕਰ ਦਿੱਤੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਦੀ ਟੀਮ ਵਲੋਂ ਬਰਨਾਲਾ ਨਗਰ ਨਿਗਮ ਦੇ ਵਾਰਡ ਨੰਬਰ 37 ਤੋਂ ਕਾਂਗਰਸ ਦੇ ਚੋਣ ਜਿੱਤੇ ਐਮਸੀ ਕੁਲਵਿੰਦਰ ਸਿੰਘ ਨੂੰ ਆਪ ’ਚ ਸ਼ਾਮਲ ਕਰ ਲਿਆ। ਗੌਰ ਹੋਵੇ ਕਿ ਬਰਨਾਲਾ ਨਗਰ ਨਿਗਮ ਦੇ 50 ਵਾਰਡਾਂ ’ਚੋਂ ਕਾਂਗਰਸ ਪਾਰਟੀ ਦੇ ਸਿਰਫ਼ 2 ਹੋ ਕੌਂਸਲਰ ਚੋਣ ਜਿੱਤੇ ਸਨ, ਹੁਣ ਇੱਕ 1 ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ’ਤੇ ਕਾਂਗਰਸ ਕੋਲ ਸਿਰਫ਼ 1 ਹੀ ਮਹਿਲਾ ਕੌਂਸਲਰ ਰਹਿ ਗਈ ਹੈ। ਆਮ ਆਦਮੀ ਪਾਰਟੀ ਨੇ ਇਹ ਸਿਆਸੀ ਦਾਅ ਖੇਡਿਆ ਜਦ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਵਿਧਾਨ ਸਭਾ ’ਚ ਵਿਰੋਧ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਸਾਾਬਕਾ ਕੈਬਨਿਟ ਮੰਤਰੀ ਤੇ ਸਾਬਕਾ ਵਿਧਾਇਕਾ ਸਣੇ ਕਾਂਗਰਸ ਦੇ ਵਿਧਾਇਕ ਬਰਨਾਲਾ ਤੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਸਫ਼ਾਈ ਸੇਵਕਾਂ ਦੇ ਹੱਕ ’ਚ ਖੜ੍ਹ ਆਪ ਨੂੰ ਖਰੀਆਂ ਖਰੀਆਂ ਨਗਰ ਨਿਗਮ ਦੇ ਵੇਹੜੇ ਹੀ ਰੋਸ ਪ੍ਰਦਰਸ਼ਨ ਦੌਰਾਨ ਸੁਣਾ ਰਹੇ ਸੀ ਉੱਧਰ ਆਪ ਨੇ ਇੱਕ ਨਿੱਜੀ ਹੋਟਲ ’ਚ ਉਨ੍ਹਾਂ ਦਾ ਇੱਕ ਐਮਸੀ ਆਪ ’ਚ ਸ਼ਾਮਲ ਕਰਕੇ ਸਿਆਸੀ ਧਮਾਕਾਂ ਕਰ ਦਿੱਤਾ।