ਬਰਨਾਲਾ ਖੁਦਕੁਸ਼ੀ ਮਾਮਲਾ: ਪੁਲਿਸ ਵਲੋਂ ਨਾਮਜ਼ਦ ਮੁਲਜ਼ਮਾਂ ਦੀ ਭਾਲ ਤੇਜ਼, SHO ਦਾ ਦਾਅਵਾ- 'ਜਲਦ ਹੀ ਕੀਤੇ ਜਾਣਗੇ ਕਾਬੂ'
ਲੰਘੇਂ ਦਿਨੀਂ ਬਰਨਾਲਾ ਦੇ ਇੱਕ ਸਾਬਕਾ ਐਮਸੀ ਜੱਗਾ ਸਿੰਘ ਵਲੋਂ ਆਪਣੇ ਘਰ ’ਚ ਲੱਗੇ ਛੱਤ ਵਾਲੇ ਪੱਖੇ ਨਾਲ ਫ਼ਾਹਾ ਲੈ ਕੇ ਖੁਦਕੁਸ਼ੀ ਮਾਮਲੇ ’ਚ ਸ਼ਾਮਲ ਵਿਅਕਤੀਆਂ ਦੀ ਭਾਲ ਬਰਨਾਲਾ ਪੁਲਿਸ ਵੱਲੋਂ ਅਜੇ ਤੱਕ ਜਾਰੀ ਹੈ। ਪੁਲਿਸ ਵਲੋਂ ਜਲਦ ਤੋਂ ਜਲਦ ਮਾਮਲੇ ’ਚ ਸ਼ਾਮਲ ਵਿਅਕਤੀਆਂ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ।
Publish Date: Tue, 16 Jun 2026 04:05 PM (IST)
Updated Date: Tue, 16 Jun 2026 04:07 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਲੰਘੇਂ ਦਿਨੀਂ ਬਰਨਾਲਾ ਦੇ ਇੱਕ ਸਾਬਕਾ ਐਮਸੀ ਜੱਗਾ ਸਿੰਘ ਵਲੋਂ ਆਪਣੇ ਘਰ ’ਚ ਲੱਗੇ ਛੱਤ ਵਾਲੇ ਪੱਖੇ ਨਾਲ ਫ਼ਾਹਾ ਲੈ ਕੇ ਖੁਦਕੁਸ਼ੀ ਮਾਮਲੇ ’ਚ ਸ਼ਾਮਲ ਵਿਅਕਤੀਆਂ ਦੀ ਭਾਲ ਬਰਨਾਲਾ ਪੁਲਿਸ ਵੱਲੋਂ ਅਜੇ ਤੱਕ ਜਾਰੀ ਹੈ। ਪੁਲਿਸ ਵਲੋਂ ਜਲਦ ਤੋਂ ਜਲਦ ਮਾਮਲੇ ’ਚ ਸ਼ਾਮਲ ਵਿਅਕਤੀਆਂ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਬਰਨਾਲਾ ਦੇ ਸਾਬਕਾ ਐਮਸੀ ਜੱਗਾ ਸਿੰਘ ਨੇ ਆਪਣੇ ਹੀ ਘਰ ’ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਸੀ ਤੇ ਇੱਕ ਸੁਸਾਈਡ ਨੋਟ ਸਾਹਮਣੇ ਆਇਆ ਸੀ। ਜਿਸ ’ਚ ਮ੍ਰਿਤਕ ਨੇ ਆਪਣੀ ਮੌਤ ਲਈ ਜ਼ਿਲ੍ਹਾ ਸੰਗਰੂਰ ਧੂਰੀ ਦੇ ਨਾਮਜ਼ਦ ਕਲੋਨਾਈਜਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਬਰਨਾਲਾ ਦੇ ਸਾਬਕਾ ਨਗਰ ਕੌਂਸਲਰ ਨਛੱਤਰ ਸਿੰਘ ਉਰਫ਼ ਜੱਗਾ ਸਿੰਘ ਨੇ ਸੇਖਾ ਰੋਡ 'ਤੇ ਨਵੀਂ ਬਣੀ ਅਨਿਲ ਇਨਕਲੇਵ ਕਲੋਨੀ ਦੀ ਜ਼ਮੀਨ ਦੇ ਪੈਸੇ ਦੇ ਲੈਣ-ਦੇਣ ਕਾਰਨ ਆਪਣੇ ਹੀ ਘਰ ’ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਸੀ। ਬਰਨਾਲਾ ਪੁਲਿਸ ਨੇ ਇਸ ਮਾਮਲੇ ’ਚ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ ’ਤੇ ਧੂਰੀ ਦੇ ਕੋਲੋਨਾਈਜਰਾਂ ਨੂੰ ਮਾਮਲੇ ’ਚ ਨਾਮਜਦ ਕਰਕੇ ਮਾਮਲਾ ਦਰਜ ਕਰ ਲਿਆ ਸੀ, ਪਰ ਅਜੇ ਤੱਕ ਉਨ੍ਹਾਂ ਨੂੰ ਕਾਬੂ ਨਹੀਂ ਕੀਤਾ ਗਿਆ।
ਪੁਲਿਸ ਵਲੋਂ ਜਲਦ ਹੀ ਨਾਮਜਦ ਵਿਅਕਤੀਆਂ ਨੂੰ ਕੀਤਾ ਜਾਵੇਗਾ ਕਾਬੂ: ਐਸਐਚਓ
ਮਾਮਲੇ ਸਬੰਧੀ ਥਾਣਾ ਸਿਟੀ ਇੱਕ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਖੁਦਕੁਸ਼ੀ ਮਾਮਲੇ ’ਚ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਅਸਮਨੀ ਕੁਮਾਰ ਬੋਬੀ ਤੇ ਵਿਨੋਦ ਕੁਮਾਰ ਟੀਟੂ ਵਾਸੀ ਧੂਰੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਨਾਮਜ਼ਦ ਵਿਅਕਤੀਆਂ ਦੀ ਭਾਲ ਲਈ ਬਰਨਾਲਾ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।