- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਨਸ਼ਾ ਵੇਚਣ ਵਾਲੀਆਂ ਦੋ ਜ਼ਨਾਨੀਆਂ ਬਿੱਲੋ ਕੌਰ ਉਰਫ਼ ਅਮਰਜੀਤ ਉਰਫ਼ ਠੁਮਰੀ ਵਾਸੀ ਕਿਲਾ ਪੱਤੀ, ਹੰਡਿਆਇਆ ਤੇ ਮਨੀ ਕੌਰ ਵਾਸੀ ਛੱਜੂ ਰੌਸ਼ਨ ਕਾਰਖਾਨੇ ਨੇੜੇ, ਬਰਨਾਲਾ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਹ ਬਾਹਰੋਂ ਚਿੱਟਾ ਲਿਆ ਕੇ ਹੰਡਿਆਇਆ ਦੇ ਆਸ-ਪਾਸ ਵੇਚਦੀਆਂ ਸਨ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਹੁਕਮਾਂ 'ਤੇ ਚੱਲਦਿਆਂ ਬਰਨਾਲਾ ਪੁਲਿਸ ਨੇ ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਪੁਲਿਸ ਨੇ ਵੱਖ-ਵੱਖ 7 ਥਾਣਿਆਂ 'ਚ ਕਾਰਵਾਈ ਕਰਦਿਆਂ 2 ਜ਼ਨਾਨੀਆਂ ਸਮੇਤ 13 ਜਣਿਆਂ 'ਤੇ ਪਰਚਾ ਦਰਜ ਕੀਤਾ ਹੈ। ਐਸਐਸਪੀ ਬਰਨਾਲਾ ਮੁਹੰਮਦ ਸਰਫ਼ਰਾਜ ਆਲਮ ਨੇ ਦੱਸਿਆ ਕਿ ਨਸ਼ਾ ਤਸਕਰਾਂ ਨਾਲ ਕੋਈ ਵੀ ਪੁਲਿਸ ਅਧਿਕਾਰੀ ਲਿਹਾਜ਼ ਨਾ ਰੱਖੇ। ਉਨਾਂ ਖਿਲਾਫ। ਸਖ਼ਤ ਤੋਂ ਸਖ਼ਤ ਕਾਰਵਾਈ ਕਰੇ।
ਚੋਰੀ ਦੇ ਮੋਟਰਸਾਈਕਲ ਸਮੇਤ ਇੱਕ ਕਾਬੂ
ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਮੁਖਬਰੀ ਦੇ ਆਧਾਰ 'ਤੇ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਵਾਸੀ ਬਾਸੋ ਪੱਤੀ, ਪੱਖੋ ਕਲਾਂ ਨੂੰ ਦਬੋਚ ਲਿਆ। ਇਹ ਛੋਹਰ ਚੋਰੀ ਦੇ ਮੋਟਰਸਾਈਕਲ ਵੇਚਣ ਦਾ ਆਦੀ ਸੀ ਤੇ ਪੱਖੋ ਕਲਾਂ ਦੀ ਫਿਰਨੀ 'ਤੇ ਗੇੜੇ ਮਾਰ ਰਿਹਾ ਸੀ। ਪੁਲਿਸ ਨੇ ਮੌਕੇ 'ਤੇ ਛਾਪਾ ਮਾਰ ਕੇ ਚੋਰੀ ਦਾ ਮੋਟਰਸਾਈਕਲ ਬਰਾਮਦ ਕਰ ਲਿਆ ਹੈ।
ਕਪਾਹ ਮੰਡੀ ਕੋਲੋਂ 12 ਬੋਤਲਾਂ ਸ਼ਰਾਬ ਫੜੀ
ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੂੰ ਖ਼ਬਰ ਮਿਲੀ ਸੀ ਕਿ ਰਾਮਬਾਗ ਦੇ ਪਿਛਲੇ ਪਾਸੇ ਦਾ ਰਹਿਣ ਵਾਲਾ ਦੁੱਲਾ ਸਿੰਘ ਨਾਜਾਇਜ਼ ਸ਼ਰਾਬ ਦਾ ਧੰਦਾ ਕਰਦਾ ਹੈ। ਪੁਲਿਸ ਨੇ ਕਪਾਹ ਮੰਡੀ ਨੇੜੇ ਛਾਪਾ ਮਾਰ ਕੇ ਉਸ ਤੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਕੇਸ ਦਰਜ ਕਰ ਲਿਆ।
ਡੋਪ ਟੈਸਟ ਨਿਕਲਿਆ ਪੋਜ਼ੇਟਿਵ, 3 ਦਾ
ਹੰਡਿਆਇਆ ਦਾਣਾ ਮੰਡੀ 'ਚ ਗਸ਼ਤ ਦੌਰਾਨ ਪੁਲਿਸ ਨੂੰ ਤਿੰਨ ਮੋਨੇ ਨੌਜਵਾਨ ਨਸ਼ੇ ਦੀ ਲੋਰ 'ਚ ਘੁੰਮਦੇ ਦਿਸੇ। ਇਹਨਾਂ ਦੀ ਪਛਾਣ ਜਗਮੀਤ ਸਿੰਘ ਉਰਫ਼ ਜੀਤੀ, ਬਲਜਿੰਦਰ ਸਿੰਘ ਉਰਫ਼ ਮਿੰਦੂ ਤੇ ਹਰਮਨਦੀਪ ਸਿੰਘ ਸਾਰੇ ਵਾਸੀ ਹੰਡਿਆਇਆ ਵਜੋਂ ਹੋਈ। ਸਰਕਾਰੀ ਹਸਪਤਾਲ 'ਚ ਡੋਪ ਟੈਸਟ ਕਰਵਾਉਣ 'ਤੇ ਰਿਪੋਰਟ ਪੋਜ਼ੇਟਿਵ ਆਈ, ਜਿਸ ਤੋਂ ਬਾਅਦ ਪੁਲਿਸ ਨੇ ਤਿੰਨਾਂ 'ਤੇ ਪਰਚਾ ਠੋਕ ਦਿੱਤਾ।
10 ਗ੍ਰਾਮ ਚਿੱਟੇ ਸਮੇਤ 2 ਜ਼ਨਾਨੀਆਂ 'ਤੇ ਪਰਚਾ
ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਨਸ਼ਾ ਵੇਚਣ ਵਾਲੀਆਂ ਦੋ ਜ਼ਨਾਨੀਆਂ ਬਿੱਲੋ ਕੌਰ ਉਰਫ਼ ਅਮਰਜੀਤ ਉਰਫ਼ ਠੁਮਰੀ ਵਾਸੀ ਕਿਲਾ ਪੱਤੀ, ਹੰਡਿਆਇਆ ਤੇ ਮਨੀ ਕੌਰ ਵਾਸੀ ਛੱਜੂ ਰੌਸ਼ਨ ਕਾਰਖਾਨੇ ਨੇੜੇ, ਬਰਨਾਲਾ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਹ ਬਾਹਰੋਂ ਚਿੱਟਾ ਲਿਆ ਕੇ ਹੰਡਿਆਇਆ ਦੇ ਆਸ-ਪਾਸ ਵੇਚਦੀਆਂ ਸਨ।
--102 ਨਸ਼ੀਲੀਆਂ ਗੋਲੀਆਂ ਸਮੇਤ ਤਸਕਰ ਕਾਬੂ
ਪੱਖੋਕੇ ਤੋਂ ਕੈਰੇ ਲਿੰਕ ਰੋਡ 'ਤੇ ਬੜੌਟੇ ਥੱਲੇ ਖੜ੍ਹ ਕੇ ਅਮਰਦੀਪ ਸਿੰਘ ਉਰਫ਼ ਅਰਸ਼ ਵਾਸੀ ਜਗਜੀਤਪੁਰਾ, ਮਹਿਕਦੀਪ ਸਿੰਘ ਉਰਫ਼ ਮਹਿਕ ਤੇ ਹਰਕੋਮਲ ਸਿੰਘ ਉਰਫ਼ ਕੋਮਲ ਵਾਸੀਅਨ ਰਾਮਗੜ੍ਹ ਨੂੰ ਨਸ਼ੀਲੀਆਂ ਗੋਲੀਆਂ ਵੇਚ ਰਿਹਾ ਸੀ। ਪੁਲਿਸ ਨੇ ਛਾਪਾ ਮਾਰ ਕੇ 102 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।
--ਸੰਘੇੜਾ ਰੋਡ 'ਤੇ 50 ਨਸ਼ੀਲੀਆਂ ਗੋਲੀਆਂ ਬਰਾਮਦ
ਮਨਿੰਦਰ ਸਿੰਘ ਉਰਫ਼ ਦੀਪ ਗਿੱਲ ਵਾਸੀ ਝਲੂਰ, ਹਾਲ ਝਲੂਰ ਰੋਡ ਸੰਘੇੜਾ ਜੋ ਬਾਹਰੋਂ ਸਸਤੇ ਭਾਅ ਗੋਲੀਆਂ ਲਿਆ ਕੇ ਸੇਖਾ ਮੰਡੀ 'ਚ ਤੁਰ-ਫਿਰ ਕੇ ਵੇਚਦਾ ਸੀ, ਉਸ ਨੂੰ ਪੁਲਿਸ ਨੇ 50 ਨਸ਼ੀਲੀਆਂ ਗੋਲੀਆਂ ਸਮੇਤ ਮੌਕੇ 'ਤੇ ਹੀ ਧਰ ਲਿਆ।
--10 ਪੇਟੀਆਂ ਮਾਰਕਾ ਠੇਕਾ ਸ਼ਰਾਬ ਸਣੇ ਇਕ ਕਾਬੂ
ਸਿਸਨਪਾਲ ਸਿੰਘ ਵਾਸੀ ਰੂੜੇਕੇ ਕਲਾਂ ਬਾਹਰਲੀ ਸਟੇਟ ਤੋਂ ਸ਼ਰਾਬ ਲਿਆ ਕੇ ਸੰਦੀਪ ਸਿੰਘ ਵਾਸੀ ਕੋਟਦੂਨਾ ਤੋਂ ਖਰੀਦ-ਵੇਚ ਕਰਦਾ ਸੀ। ਪੁਲਿਸ ਨੇ ਰੂੜੇਕੇ ਕਲਾਂ ਹੱਡਾ ਰੋੜੀ ਨੇੜੇ ਖਤਾਨਾਂ 'ਚ ਛਾਪਾ ਮਾਰ ਕੇ ਉਸ ਤੋਂ 10 ਪੇਟੀਆਂ ਦੇਸੀ ਸ਼ਰਾਬ ਬਰਾਮਦ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।