ਬਰਨਾਲਾ ਪੁਲਿਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ; 14 ਨਸ਼ਾ ਤਸਕਰਾਂ ਦੇ ਗੈਰ-ਕਾਨੂੰਨੀ ਘਰਾਂ 'ਤੇ ਚੱਲਿਆ ਪੀਲਾ ਪੰਜਾ
ਬਈ ਖ਼ਬਰ ਐਤਕੀਂ ਬਰਨਾਲੇ ਜਿਲ੍ਹੇ ਤੋਂ ਆਈ ਐ, ਜਿੱਥੇ ਪੁਲਿਸ ਨੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ਼ ਤਕੜੀ ਮੁਹਿੰਮ ਵਿੱਢੀ ਹੋਈ ਐ। ਬਰਨਾਲਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਦੇ 14 ਘਰਾਂ 'ਤੇ ਪੀਲਾ ਪੰਜਾ ਚਲਾ ਕੇ ਉਹਨਾਂ ਨੂੰ ਢਾਹ ਢੇਰੀ ਕਰ ਦਿੱਤਾ। ਇਸ ਮਾਮਲੇ ਦੀ ਪੂਰੀ ਜਾਣਕਾਰੀ ਜਿਲ੍ਹੇ ਦੇ ਪੁਲਿਸ ਕਪਤਾਨ ਮੁਹੰਮਦ ਸਰਫ਼ਰਾਜ ਆਲਮ ਆਈਪੀਐਸ ਨੇ 'ਪੰਜਾਬੀ ਜਾਗਰਣ' ਨਾਲ ਸਾਂਝੀ ਕੀਤੀ ਐ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਕੋਈ ਐਵੇਂ ਨਜਾਇਜ਼ ਨਹੀਂ ਕੀਤੀ ਗਈ, ਸਗੋਂ ਪੂਰੀ ਮਿਣਤੀ-ਗਿਣਤੀ, ਨਿਸ਼ਾਨਦੇਹੀ ਕਰਕੇ ਕਾਨੂੰਨ ਮੁਤਾਬਕ ਅਮਲ 'ਚ ਲਿਆਂਦੀ ਗਈ ਐ।
Publish Date: Wed, 24 Jun 2026 04:26 PM (IST)
Updated Date: Wed, 24 Jun 2026 04:28 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਬਈ ਖ਼ਬਰ ਐਤਕੀਂ ਬਰਨਾਲੇ ਜਿਲ੍ਹੇ ਤੋਂ ਆਈ ਐ, ਜਿੱਥੇ ਪੁਲਿਸ ਨੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ਼ ਤਕੜੀ ਮੁਹਿੰਮ ਵਿੱਢੀ ਹੋਈ ਐ। ਬਰਨਾਲਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਦੇ 14 ਘਰਾਂ 'ਤੇ ਪੀਲਾ ਪੰਜਾ ਚਲਾ ਕੇ ਉਹਨਾਂ ਨੂੰ ਢਾਹ ਢੇਰੀ ਕਰ ਦਿੱਤਾ। ਇਸ ਮਾਮਲੇ ਦੀ ਪੂਰੀ ਜਾਣਕਾਰੀ ਜਿਲ੍ਹੇ ਦੇ ਪੁਲਿਸ ਕਪਤਾਨ ਮੁਹੰਮਦ ਸਰਫ਼ਰਾਜ ਆਲਮ ਆਈਪੀਐਸ ਨੇ 'ਪੰਜਾਬੀ ਜਾਗਰਣ' ਨਾਲ ਸਾਂਝੀ ਕੀਤੀ ਐ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਕੋਈ ਐਵੇਂ ਨਜਾਇਜ਼ ਨਹੀਂ ਕੀਤੀ ਗਈ, ਸਗੋਂ ਪੂਰੀ ਮਿਣਤੀ-ਗਿਣਤੀ, ਨਿਸ਼ਾਨਦੇਹੀ ਕਰਕੇ ਕਾਨੂੰਨ ਮੁਤਾਬਕ ਅਮਲ 'ਚ ਲਿਆਂਦੀ ਗਈ ਐ।
ਕਿੱਥੇ-ਕਿੱਥੇ ਚੱਲਿਆ ਪੁਲਿਸ ਦਾ ਪੀਲਾ ਪੰਜਾ
ਪੁਲਿਸ ਮੁਖੀ ਮੁਤਾਬਕ ਵੱਖ-ਵੱਖ ਇਲਾਕਿਆਂ 'ਚ ਨਿਸ਼ਾਨਦੇਹੀ ਕਰਕੇ ਇਨ੍ਹਾਂ ਨਜਾਇਜ਼ ਉਸਾਰੀਆਂ ਨੂੰ ਢਾਹਿਆ ਗਿਆ ਜਿੰਨਾਂ 'ਚ ਬਰਨਾਲਾ ਸ਼ਹਿਰ ਦੇ ਨਗਰ ਸੁਧਾਰ ਟਰੱਸਟ ਦੀ ਨਿਸ਼ਾਨਦੇਹੀ 'ਤੇ ਨਗਰ ਨਿਗਮ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ 6 ਨਸ਼ਾ ਤਸਕਰਾਂ ਦੇ ਘਰਾਂ ਨੂੰ ਮਿੱਟੀ 'ਚ ਮਿਲਾ ਦਿੱਤਾ ਗਿਆ। ਇਸੇ ਤਰ੍ਹਾਂ ਹੀ ਹੰਡਾਆਇਆ ਕਸਬਾ 'ਚ ਵੀ ਨਗਰ ਪੰਚਾਇਤ ਦੀ ਨਿਸ਼ਾਨਦੇਹੀ 'ਤੇ ਬਰਾਬਰ ਕਾਰਵਾਈ ਹੋਈ ਤੇ 6 ਘਰ ਢਾਹੇ ਗਏ। ਧਨੌਲਾ ਵਿਖੇ ਨਗਰ ਕੌਂਸਲ ਧਨੌਲਾ ਦੀ ਨਿਸ਼ਾਨਦੇਹੀ 'ਤੇ 1 ਘਰ ਢਾਹਿਆ ਗਿਆ। ਜਦਕਿ
ਭਦੌੜ ਵਿਖੇ ਵੀ ਨਗਰ ਕੌਂਸਲ ਦੀ ਨਿਸ਼ਾਨਦੇਹੀ 'ਤੇ 1 ਨਸ਼ਾ ਤਸਕਰ ਦਾ ਘਰ ਤੋੜਿਆ ਗਿਆ। ਐਸਐਸਪੀ ਬਰਨਾਲਾ ਦਾ ਕਹਿਣਾ ਹੈ ਕਿ ਨਸ਼ੇ ਦਾ ਕੋਹੜ੍ਹ ਵੱਢਣ ਵਾਸਤੇ ਅਜਿਹੀਆਂ ਸਖ਼ਤ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ ਤਾਂ ਜੋ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ।
6 ਬਰਨਾਲੇ 6 ਹੰਡਿਆਇਆ, 1 ਭਦੌੜ ਤੇ 1 ਧਨੌਲੇ ਦਾ ਢਾਹਿਆ ਘਰ
1. ਜਿਨ੍ਹਾਂ ’ਚ 10 ਮਾਰਚ 2025 ਨੂੰ ਕਾਲੀ ਕੌਰ ਪਤਨੀ ਚਰਨਾ ਸਿੰਘ ਦੇ ਖਿਲਾਫ਼ 9 ਮੁਕੱਦਮੇ ਦਰਜ ਸਨ, ਜਦਕਿ ਉਨ੍ਹਾਂ ਦੀ ਧੀ ਸਰਬੀ ਕੌਰ ਪੁੱਤਰੀ ਚਰਨਾ ਸਿੰਘ ਖਿਲਾਫ਼ 7 ਮਾਮਲੇ ਦਰਜ ਸਨ। ਜਿਸ ਕਰਕੇ ਉਨ੍ਹਾਂ ਦਾ ਘਰ ਬੈਕ ਸਾਈਡ ਬੱਸ ਸਟੈਂਡ ਬਰਨਾਲਾ ਦਾ ਘਰ ਇੰਪਰੂਵਮੈਂਟ ਟਰੱਸਟ, ਬਰਨਾਲਾ ਦੀ ਨਿਸ਼ਾਨਦੇਹੀ ’ਤੇ ਪਹਿਲਾਂ ਘਰ ਢਾਹਿਆ ਗਿਆ ਸੀ।
2. ਦੂਜਾ ਘਰ 5 ਅਪ੍ਰੈਲ 2025 ਨੂੰ ਮੋਹਨੀ ਪੁੱਤਰ ਬਿੱਲੂ ਸਿੰਘ ਖਿਲਾਫ਼ ਨਸ਼ਾ ਤਸਕਰੀ ਦੇ 10 ਮਾਮਲੇ ਦਰਜ ਸਨ, ਜਿਸਦਾ ਘਰ ਕਿਲ੍ਹਾ ਪੱਤੀ, ਹੰਡਿਆਇਆ ਨਗਰ ਪੰਚਾਇਤ, ਹੰਡਿਆਇਆ ਦੀ ਨਿਸ਼ਾਨਦੇਹੀ ’ਤੇ ਢਾਹਿਆ ਗਿਆ ਸੀ।
3. ਤੀਜਾ ਘਰ 03 ਮਈ 2025 ਨੂੰ ਚਮਕੌਰ ਸਿੰਘ ਉਰਫ਼ ਤਿੱਤਰ ਪੁੱਤਰ ਪਿਆਰਾ ਸਿੰਘ ਤੇ ਮਾੜੋ ਪਤਨੀ ਪਿਆਰਾ ਸਿੰਘ ਦੇ ਖਿਲਾਫ਼ 04 ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਸਨ, ਜਿਸ ਕਾਰਣ ਉਨ੍ਹਾਂ ਦਾ ਘਰ ਕਿਲ੍ਹਾ ਪੱਤੀ, ਹੰਡਿਆਇਆ ਨਗਰ ਪੰਚਾਇਤ, ਹੰਡਿਆਇਆ ਦੀ ਨਿਸ਼ਾਨਦੇਹੀ ’ਤੇ ਢਾਹਿਆ ਗਿਆ ਸੀ।
4 ਚੌਥਾ ਘਰ 03 ਮਈ 2025 ਨੂੰ ਬਲਦੇਵ ਸਿੰਘ ਉਰਫ਼ ਬੱਗਾ ਪੁੱਤਰ ਪਿਆਰਾ ਸਿੰਘ, ਮੱਖਣ ਸਿੰਘ ਪੁੱਤਰ ਪਿਆਰਾ ਸਿੰਘ, ਸੋਨੀਆ ਪਤਨੀ ਮੱਖਣ ਸਿੰਘ ਦੇ ਖਿਲਾਫ਼ 7 ਮੁਕੱਦਮੇ ਦਰਜ ਸਨ, ਜਿਸ ਕਾਰਣ ਉਨ੍ਹਾਂ ਦਾ ਘਰ ਨਗਰ ਪੰਚਾਇਤ ਹੰਡਿਆਇਆ ਦੀ ਨਿਸਾ਼ਨਦੇਹੀ ’ਤੇ ਘਰ ਢਾਹਿਆ ਗਿਆ ਸੀ।
5 ਪੰਜਵਾਂ ਘਰ 14 ਜੂਨ 2025 ਨੂੰ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ, ਰਵੀ ਸਿੰਘ ਪੁੱਤਰ ਗੁਰਮੇਲ ਸਿੰਘ, ਅਜਮੇਰੋ ਕੌਰ ਪਤਨੀ ਗੁਰਮੇਲ ਸਿੰਘ ਖਿਲਾਫ਼ 16 ਮੁਕੱਦਮੇ ਦਰਜ ਹਨ, ਜਿਨ੍ਹਾਂ ਦਾ ਘਰ ਬੈਕ ਸਾਈਡ ਬੱਸ ਸਟੈਂਡ ਬਰਨਾਲਾ ਨੂੰ ਇੰਪਰੂਵਮੈਂਟ ਟਰੱਸਟ ਦੀ ਨਿਸ਼ਾਨਦੇਹੀ ’ਤੇ ਢਾਹਿਆ ਗਿਆ ਸੀ।
6 ਛੇਵਾਂ ਘਰ 11 ਜੁਲਾਈ 2025 ਨੂੰ ਊਸ਼ਾ ਰਾਣੀ ਪਤਨੀ ਬੀਰਬਲ ਸਿੰਘ ਦੇ ਖਿਲਾਫ਼ 2 ਮੁਕੱਦਮੇ ਦਰਜ ਹਨ, ਜਿਨ੍ਹਾਂ ਦਾ ਘਰ ਦਾਣਾ ਮੰਡੀ, ਧਨੌਲਾ ਵਿਖੇ ਸੀ। ਜਿਸਨੂੰ ਮਿਊਂਸਿਪਲ ਕਮੇਟੀ, ਧਨੌਲਾ ਦੀ ਨਿਸਾ਼ਨਦੇਹੀ ’ਤੇ ਢਾਹਿਆ ਗਿਆ ਸੀ।
7 ਸੱਤਵਾਂ ਘਰ 10 ਅਗਸਤ 2025 ਨੂੰ ਗੋਰਾ ਸਿੰਘ ਪੁੱਤਰ ਥੁਮਰਾ ਸਿੰਘ ਖਿਲਾਫ਼ ਛੇ ਮੁਕੱਦਮੇ ਦਰਜ ਸਨ, ਜਦਕਿ ਉਸਦੀ ਪਤਨੀ ਬਿੰਦਰ ਕੌਰ ਖਿਲਾਫ਼ ਵੀ ਨਸ਼ਾ ਤਸਕਰੀ ਦਾ ਇਕ ਮਾਮਲਾ ਦਰਜ ਸੀ, ਜਿਨ੍ਹਾਂ ਦਾ ਘਰ ਕਿਲ੍ਹਾ ਪੱਤੀ, ਹੰਡਿਆਇਆ ਵਿਖੇ ਸੀ, ਜਿਸ ਨੂੰ ਨਗਰ ਪੰਚਾਇਤ, ਹੰਡਿਆਇਆ ਦੀ ਨਿਸ਼ਾਨਦੇਹੀ ’ਤੇ ਢਾਹਿਆ ਗਿਆ ਸੀ।
8 ਅੱਠਵਾਂ ਘਰ 10 ਅਗਸਤ 2025 ਨੂੰ ਕਾਲਾ ਸਿੰਘ ਪੁੱਤਰ ਥੁਮਰਾ ਸਿੰਘ ਦੇ ਖਿਲਾਫ਼ 2 ਤੇ ਉਸਦੀ ਪਤਨੀ ਅਮਰਜੀਤ ਕੌਰ ਉਰਫ਼ ਬਿੱਲੋ ਕੌਰ ਖਿਲਾਫ਼ 7 ਮਾਮਲੇ ਦਰਜ ਜਨ, ਜਿਨ੍ਹਾਂ ਦਾ ਘਰ ਕਿਲ੍ਹਾ ਪੱਤੀ, ਹੰਡਿਆਇਆ, ਨਗਰ ਪੰਚਾਇਤ, ਹੰਡਿਆਇਆ ਦੀ ਨਿਸ਼ਾਨਦੇਹੀ ’ਤੇ ਢਾਹਿਆ ਗਿਆ ਸੀ।
9 ਨੌਵਾਂ ਘਰ 27 ਸਤੰਬਰ 2025 ਨੂੰ ਵੀਨਾ ਉਰਫ਼ ਮੀਨਾ ਪਤਨੀ ਕਾਕਾ ਸਿੰਘ ਦੇ ਖਿਲਾਫ਼ 07 ਮਾਮਲੇ ਦਰਜ ਹਨ, ਜਿਨ੍ਹਾਂ ਘਰ ਘਰ ਬੈਕ ਸਾਈਡ ਬੱਸ ਸਟੈਂਡ ਬਰਨਾਲਾ, ਇੰਪਰੂਵਮੈਂਟ ਟਰੱਸਟ, ਬਰਨਾਲਾ ਦੀ ਨਿਸ਼ਾਨਦੇਹੀ ’ਤੇ ਢਾਹਿਆ ਗਿਆ ਸੀ।
10 ਦਸਵਾਂ ਘਰ 17 ਨਵੰਬਰ 2025 ਨੂੰ ਸ਼ਿਵ ਕੁਮਾਰ ਪੁੱਤਰ ਮਹਾਵੀਰ ਪ੍ਰਸ਼ਾਦ, ਨਿਵਾਸੀ ਲੰਬੀ ਗਲੀ, ਧਨੌਲਾ ਦੇ ਖਿਲਾਫ਼ 08 ਮਾਮਲੇ ਦਰਜ ਹਨ, ਜਿਨ੍ਹਾਂ ਦਾ ਘਰ ਲੰਬੀ ਗਲੀ ਧਨੌਲਾ, ਮਿਊਂਸਿਪਲ ਕਮੇਟੀ, ਧਨੌਲਾ ਦੀ ਨਿਸ਼ਾਨਦੇਹੀ ’ਤੇ ਢਾਹਿਆ ਗਿਆ ਸੀ।
11 ਗਿਆਰਵਾਂ ਘਰ 17 ਜਨਵਰੀ 2026 ਨੂੰ ਗੁਰਸਾਹਿਬ ਸਿੰਘ ਪੁੱਤਰ ਬਲਦੇਵ ਸਿੰਘ, ਨਿਵਾਸੀ ਨਾਨਕਸਰ ਰੋਡ, ਭਦੌੜ ਦੇ ਖਿਲਾਫ਼ 2 ਮਾਮਲੇ ਦਰਜ ਹਨ, ਜਿਨ੍ਹਾਂ ਦਾ ਘਰ ਨਾਨਕਸਰ ਰੋਡ, ਭਦੌੜ, ਨਗਰ ਕੌਂਸਲ, ਭਦੌੜ ਦੀ ਨਿਸ਼ਾਨਦੇਹੀ ’ਤੇ ਢਾਹਿਆ ਗਿਆ ਸੀ।
12 ਬਾਰਵਾਂ ਘਰ 10 ਫਰਵਰੀ 2026 ਨੂੰ ਧੰਨੋ ਪਤਨੀ ਰਿੰਕੂ ਸਿੰਘ ਦੇ ਖਿਲਾਫ਼ 16 ਮਾਮਲੇ ਦਰਜ ਹਨ, ਜਿਨ੍ਹਾਂ ਦਾ ਘਰ ਬੈਕ ਸਾਈਡ ਰਾਮ ਬਾਗ ਬਰਨਾਲਾ, ਇੰਪਰੂਵਮੈਂਟ ਟਰੱਸਟ, ਬਰਨਾਲਾ ਦੀ ਨਿਸ਼ਾਨਦੇਹੀ ’ਤੇ ਢਾਹਿਆ ਗਿਆ ਸੀ।
13 ਤੇਰਵਾਂ ਘਰ 12 ਅਪ੍ਰੈਲ 2026 ਨੂੰ ਧਰਮਿੰਦਰ ਸਿੰਘ ਉਰਫ਼ ਕਾਲਾ ਪੁੱਤਰ ਮਨੋਹਰ ਸਿੰਘ ਦੇ ਖਿਲਾਫ਼ 08 ਮਾਮਲੇ ਦਰਜ ਹਨ, ਮੱਖਣ ਸਿੰਘ ਪੁੱਤਰ ਮਨੋਹਰ ਸਿੰਘ ਦੇ ਖਿਲਾਫ਼ 05 ਮਾਮਲੇ ਦਰਜ ਹਨ, ਜਿਨ੍ਹਾਂ ਦਾ ਘਰ ਬੈਕ ਸਾਈਡ ਰਾਮ ਬਾਗ ਬਰਨਾਲਾ, ਨਗਰ ਨਿਗਮ, ਬਰਨਾਲਾ ਦੀ ਨਿਸ਼ਾਨਦੇਹੀ ’ਤੇ ਢਾਹਿਆ ਗਿਆ ਸੀ।
14. ਚੌਦਵਾਂ ਘਰ 24 ਜੂਨ 2026 ਨੂੰ ਰਿੰਕੂ ਸਿੰਘ ਪੁੱਤਰ ਗੁਲਜਾਰ ਸਿੰਘ ਦੇ ਖਿਲਾਫ਼ 14 ਮਾਮਲੇ ਦਰਜ ਹਨ, ਇਨ੍ਹਾਂ ਦਾ ਘਰ ਹੰਡਿਆਇਆ ਪੱਤੀ ’ਚ ਹੈ, ਜਿਸਨੂੰ ਨਗਰ ਪੰਚਾਇਤ ਹੰਡਿਆਇਆ ਦੀ ਨਿਸ਼ਾਨਦੇਹੀ ’ਤੇ ਢਾਹਿਆ ਗਿਆ।