- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਕਾਲੇਕੇ ਵਿਖੇ ਜ਼ਮੀਨ ਦੇ ਰੌਲ਼ੇ ਨੂੰ ਲੈ ਕੇ ਇੱਕ ਵਿਅਕਤੀ ਟਾਵਰ ’ਤੇ ਚੜ੍ਹ ਗਿਆ। ਜਿਸ ਨੂੰ ਲੈ ਕੇ ਉਸ ਸਥਾਨ ’ਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਇਕੱਠੇ ਹੋ ਗਏ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਕਾਲੇਕੇ ਵਿਖੇ ਜ਼ਮੀਨ ਦੇ ਰੌਲ਼ੇ ਨੂੰ ਲੈ ਕੇ ਇੱਕ ਵਿਅਕਤੀ ਟਾਵਰ ’ਤੇ ਚੜ੍ਹ ਗਿਆ। ਜਿਸ ਨੂੰ ਲੈ ਕੇ ਉਸ ਸਥਾਨ ’ਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਇਕੱਠੇ ਹੋ ਗਏ।
ਇਸ ਮੌਕੇ ਮੱਖਣ ਸਿੰਘ ਪੁੱਤਰ ਗੁਰਦੇਵ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਸਾਡੇ ਹੀ ਪਿੰਡ ਦੇ ਗੁਆਂਢੀ ਕੁਲਵੰਤ ਸ਼ਰਮਾ ਤੇ ਬਲਜਿੰਦਰ ਸ਼ਰਮਾ ਨੇ ਉਸ ਦੇ ਜੇਠ ਦਰਸ਼ਨ ਸਿੰਘ ਤੋਂ ਧੋਖੇ ਨਾਲ ਡੇਢ ਕਿੱਲਾ ਦੇ ਕਰੀਬ ਜ਼ਮੀਨ ਆਪਣੇ ਨਾਮ ਨਾਲ ਕਰਵਾ ਲਈ ਗਈ। ਜਿਸ ਦਾ ਸਾਡੇ ਵਲੋਂ ਕਾਫੀ ਵਿਰੋਧ ਕਰਨ 'ਤੇ ਵੀ ਸਾਡੇ ਪੱਲੇ ਕੋਈ ਮਿਹਨਤ ਨਹੀਂ ਪਈ। ਜਦੋਂ ਕਿ ਵਿਰੋਧੀ ਧਿਰ ਵਾਲਿਆਂ ’ਤੇ ਪਰਚਾ ਕੀਤਾ ਗਿਆ। ਮੱਖਣ ਸਿੰਘ ਦੇ ਵੱਡਾ ਭਰਾ ਦਰਸ਼ਨ ਸਿੰਘ ਤੋਂ ਧੋਖੇ ਨਾਲ ਦਸਤਖਤ ਕਰਵਾ ਕੇ ਸਾਡੀ ਜ਼ਮੀਨ ਧੋਖੇ ਨਾਲ ਆਪਣੇ ਨਾਮ ਨਾਲ ਕਰਵਾ ਲਈ ਗਈ।
ਇਸ ਸਬੰਧੀ ਉਨ੍ਹਾਂ ਵੱਲੋਂ ਥਾਣੇ ’ਚ ਦਰਖਾਸਤ ਦਿੱਤੀ ਗਈ, ਜਿਸ ’ਤੇ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਉਕਤ ਵਿਅਕਤੀਆਂ ਵਿਰੁੱਧ ਪਰਚਾ ਕੀਤਾ ਗਿਆ ਸੀ। ਜਿਸ ਸਬੰਧੀ ਮਾਨਯੋਗ ਅਦਾਲਤ ’ਚ ਕੇਸ ਵੀ ਚੱਲ ਰਿਹਾ ਹੈ। ਇਨ੍ਹਾਂ ਵਲੋਂ ਕੁੱਟਮਾਰ ਕੀਤੀ ਗਈ ਜਿਸ ਕਾਰਨ ਉਸ ਦੇ ਘਰ ਵਾਲਾ ਟਾਵਰ ’ਤੇ ਆਤਮਹੱਤਿਆ ਕਰ ਲਈ ਚੜ੍ਹ ਗਿਆ।
ਘਟਨਾ ਦਾ ਪਤਾ ਲੱਗਦਿਆਂ ਥਾਣਾ ਧਨੌਲਾ ਦੇ ਐੱਸਐੱਚਓ ਲਖਬੀਰ ਸਿੰਘ ਮੌਕੇ ’ਤੇ ਪਹੁੰਚੇ। ਜਿਨ੍ਹਾਂ ਨੇ ਗੱਲਬਾਤ ਕਰਦਿਆਂ ਉਕਤ ਵਿਅਕਤੀ ਨੂੰ ਟਾਵਰ ਤੋਂ ਹੇਠਾਂ ਉਤਾਰਿਆ। ਇਸ ਸਬੰਧੀ ਐਸਐਚਓ ਲਖਬੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ’ਚ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।