- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ 'ਚ ਤਾਇਨਾਤ ਅਗਨੀਵੀਰ ਸਿਪਾਹੀ ਜਸ਼ਨਪ੍ਰੀਤ ਸਿੰਘ (22) ਨਿਵਾਸੀ ਰਾਧਾ ਰਾਣੀ ਕਲੋਨੀ ਬਰਨਾਲਾ ਜੱਦੀ ਪਿੰਡ ਬਖਤਗੜ੍ਹ ਦੀ ਲਾਸ਼ ਬੁੱਧਵਾਰ ਦੁਪਹਿਰ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਵਿੱਚ ਮਿਲਟਰੀ ਕੰਪਲੈਕਸ ਦੀ ਇੱਕ ਬੰਦ ਬੈਰਕ ਵਿੱਚ ਫੰਦੇ ਨਾਲ ਲਟਕਦੀ ਮਿਲੀ।

ਹੇਮੰਤ ਰਾਜੂ, ਬਰਨਾਲਾ : ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ 'ਚ ਤਾਇਨਾਤ ਅਗਨੀਵੀਰ ਸਿਪਾਹੀ ਜਸ਼ਨਪ੍ਰੀਤ ਸਿੰਘ (22) ਨਿਵਾਸੀ ਰਾਧਾ ਰਾਣੀ ਕਲੋਨੀ ਬਰਨਾਲਾ ਜੱਦੀ ਪਿੰਡ ਬਖਤਗੜ੍ਹ ਦੀ ਲਾਸ਼ ਬੁੱਧਵਾਰ ਦੁਪਹਿਰ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਵਿੱਚ ਮਿਲਟਰੀ ਕੰਪਲੈਕਸ ਦੀ ਇੱਕ ਬੰਦ ਬੈਰਕ ਵਿੱਚ ਫੰਦੇ ਨਾਲ ਲਟਕਦੀ ਮਿਲੀ। ਜਸ਼ਨਪ੍ਰੀਤ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਦੱਸਿਆ ਜਾ ਰਿਹਾ ਸੀ। ਘਟਨਾ ਦੀ ਖ਼ਬਰ ਮਿਲਦੇ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ।
ਮ੍ਰਿਤਕ ਦੇ ਪਿਤਾ ਤੇ ਸਾਬਕਾ ਸੈਨਿਕ ਬੂਟਾ ਸਿੰਘ ਅਤੇ ਵੱਡੇ ਭਰਾ ਨਾਇਕ ਅਰਸ਼ਪ੍ਰੀਤ ਸਿੰਘ ਨਿਵਾਸੀ ਬਰਨਾਲਾ ਨੇ ਦੱਸਿਆ ਕਿ ਜਸ਼ਨਪ੍ਰੀਤ ਨਵੰਬਰ 2024 ਵਿੱਚ ਅਗਨੀਵੀਰ ਵਜੋਂ ਭਰਤੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਉਸਨੂੰ ਗੰਭੀਰ ਸੱਟ ਲੱਗੀ ਸੀ, ਜਿਸ ਤੋਂ ਬਾਅਦ ਉਸਦੀ ਸਿਹਤ ਪੂਰੀ ਤਰ੍ਹਾਂ ਠੀਕ ਨਹੀਂ ਰਹਿੰਦੀ ਸੀ। ਪਰਿਵਾਰਕ ਮੈਂਬਰਾਂ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਉਸਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋ ਸਕਦੀ ਹੈ ਅਤੇ ਉਨ੍ਹਾਂ ਨੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਉੱਧਰ, ਸੈਨਿਕ ਭਲਾਈ ਬੋਰਡ ਬਰਨਾਲਾ ਦੇ ਸੁਪਰਡੈਂਟ ਮਨਦੀਪ ਸਿੰਘ ਨੇ ਦੱਸਿਆ ਕਿ ਫੌਜ ਹੈੱਡਕੁਆਰਟਰ ਤੋਂ ਉਨ੍ਹਾਂ ਨੂੰ ਜਸ਼ਨਪ੍ਰੀਤ ਸਿੰਘ ਦੀ ਮੌਤ ਦੀ ਅਧਿਕਾਰਤ ਸੂਚਨਾ ਮਿਲੀ। ਫੌਜ ਵੱਲੋਂ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਰਿਪੋਰਟ ਤੋਂ ਬਾਅਦ ਹੀ ਮੌਤ ਦਾ ਅਸਲ ਕਾਰਨ ਦਾ ਖ਼ੁਲਾਸਾ ਹੋ ਸਕੇਗਾ।
ਜਸ਼ਨਪ੍ਰੀਤ ਦੀ ਬੇਵਕਤੀ ਮੌਤ ਨਾਲ ਪੂਰੇ ਪਿੰਡ ਬਖਤਗੜ੍ਹ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ। ਕਲੋਨੀ ਨਿਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਸ਼ਹੀਦ ਸੈਨਿਕ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਘਟਨਾ ਦੇ ਪਿੱਛੇ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇ।