ਬਰਨਾਲਾ ਦੇ ਵਾਰਡ ਨੰਬਰ 29 'ਚ ਪ੍ਰਸ਼ਾਸਨਿਕ ਲਾਪਰਵਾਹੀ: ਟੂਟੀਆਂ 'ਚੋਂ ਨਿਕਲਿਆ ਜ਼ਹਿਰੀਲਾ ਗੰਦਾ ਪਾਣੀ, ਬਿਮਾਰੀਆਂ ਫੈਲਣ ਦੇ ਡਰੋਂ ਲੋਕਾਂ 'ਚ ਭਾਰੀ ਰੋਸ
ਸਥਾਨਕ ਵਾਰਡ ਨੰਬਰ 29 ਦੇ ’ਚ ਰਹਿੰਦੇ ਲੋਕਾਂ ਦੇ ਘਰਾਂ ’ਚ ਪਾਣੀ ਵਾਲੀਆਂ ਟੂਟੀਆਂ ’ਚ ਗੰਦਾ ਪਾਣੀ ਆਉਣ ਦਾ ਮਾਮਲੇ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹੇਸ ਕੁਮਾਰ ਲੋਟਾ ਆਦਿ ਨੇ ਦੱਸਿਆ ਕਿ ਵਾਰਡ ਨੰਬਰ 29 ਦੀ ਗਲੀ ਨੰਬਰ 12 ’ਚ ਲੋਕਾਂ ਦੇ ਘਰਾਂ ’ਚ ਪੀਣ ਵਾਲੀਆਂ ਟੂਟੀਆਂ ’ਚ ਗੰਦਾ ਪਾਣੀ ਆਉਣ ਕਾਰਨ ਲੋਕਾਂ ’ਚ ਚਿੰਤਾ ਬਣ ਰਹੀ ਹੈ। ਪਹਿਲਾ ਵੀ ਪਟੇਲ ਨਗਰ ਤੇ ਹੋਰ ਕਈ ਥਾਵਾਂ ’ਤੇ ਸੀਰਵੇਜ ਦੀ ਵੱਡੀ ਸਮੱਸਿਆ ਕਾਰਨ ਲੋਕਾਂ ਨੂੰ ਕਾਫ਼ੀ ਜਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਲੋਕ ਪੀਣ ਵਾਲੇ ਪਾਣੀ ਨੂੰ ਵਰ ਤਰਸ ਚੁੱਕੇ ਹਨ, ਪਰ ਇਸ ਸਬੰਧੀ ਸਬਧਤ ਵਿਭਾਗ ਤੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤ
Publish Date: Fri, 26 Jun 2026 04:02 PM (IST)
Updated Date: Fri, 26 Jun 2026 04:03 PM (IST)

ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ - ਸਥਾਨਕ ਵਾਰਡ ਨੰਬਰ 29 ਦੇ ’ਚ ਰਹਿੰਦੇ ਲੋਕਾਂ ਦੇ ਘਰਾਂ ’ਚ ਪਾਣੀ ਵਾਲੀਆਂ ਟੂਟੀਆਂ ’ਚ ਗੰਦਾ ਪਾਣੀ ਆਉਣ ਦਾ ਮਾਮਲੇ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹੇਸ ਕੁਮਾਰ ਲੋਟਾ ਆਦਿ ਨੇ ਦੱਸਿਆ ਕਿ ਵਾਰਡ ਨੰਬਰ 29 ਦੀ ਗਲੀ ਨੰਬਰ 12 ’ਚ ਲੋਕਾਂ ਦੇ ਘਰਾਂ ’ਚ ਪੀਣ ਵਾਲੀਆਂ ਟੂਟੀਆਂ ’ਚ ਗੰਦਾ ਪਾਣੀ ਆਉਣ ਕਾਰਨ ਲੋਕਾਂ ’ਚ ਚਿੰਤਾ ਬਣ ਰਹੀ ਹੈ। ਪਹਿਲਾ ਵੀ ਪਟੇਲ ਨਗਰ ਤੇ ਹੋਰ ਕਈ ਥਾਵਾਂ ’ਤੇ ਸੀਰਵੇਜ ਦੀ ਵੱਡੀ ਸਮੱਸਿਆ ਕਾਰਨ ਲੋਕਾਂ ਨੂੰ ਕਾਫ਼ੀ ਜਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਲੋਕ ਪੀਣ ਵਾਲੇ ਪਾਣੀ ਨੂੰ ਵਰ ਤਰਸ ਚੁੱਕੇ ਹਨ, ਪਰ ਇਸ ਸਬੰਧੀ ਸਬਧਤ ਵਿਭਾਗ ਤੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ।
ਲੋਕਾਂ ਨੂੰ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਜਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਲੋਕਾਂ ਵਲੋਂ ਸਬੰਧਤ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਜਾ ਚੁੱਕਿਆ ਹੈ, ਪਰ ਇਸ ਸਮੱਸਿਆ ਦਾ ਪੱਕਾ ਹੱਲ ਨਹੀਂ ਹੋ ਰਿਹਾ ਹੈ। ਮੌਜੂਦਾ ਸਰਕਾਰ ਦੇ ਲੀਡਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਵੱਡੇ ਵੱਡੇ ਦਾਅਵੇ ਕਰ ਰਹੇ ਹਨ ਪਰ ਹਕੀਕਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਬਹੁਤ ਜਿਆਦਾ ਤੰਗ ਹਨ। ਲੋਕਾਂ ਨੂੰ ਘਰਾਂ ਅੰਦਰ ਰਹਿਣਾ ਮੁਸਕਿਲ ਹੋ ਗਿਆ ਹੈ, ਲੋਕਾਂ ’ਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਇਸ ਸਮੱਸਿਆ ਦਾ ਜਲਦ ਹੱਲ ਨਾ ਹੋਇਆ ਤਾਂ ਉਨ੍ਹਾ ਵਲੋਂ ਸੰਰਘਸ਼ ਵਿੱਢਿਆ ਜਾਵੇਗਾ।