ਪੰਡੋਰੀ ਦੀ ਹੈਟ੍ਰਿਕ ਦੀ ਤਿਆਰੀ! ਮਹਿਲ ਕਲਾਂ ਤੋਂ 'ਆਪ' ਨੇ ਤੀਜੀ ਵਾਰ ਦਿੱਤੀ ਟਿਕਟ, ਕੀ 10 ਸਾਲਾਂ ਦਾ ਰਿਪੋਰਟ ਕਾਰਡ ਦਿਵਾਏਗਾ ਮੁੜ ਜਿੱਤ? ਕੁਲਵੰਤ ਸਿੰਘ ਪੰਡੋਰੀ ਸਭ ਤੋਂ ਪਹਿਲਾਂ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਵਿਰੋਧੀ ਧਿਰ ਦੇ ਵਿਧਾਇਕ ਵਜੋਂ ਚੰਡੀਗੜ੍ਹ ਵਿਧਾਨ ਸਭਾ 'ਚ ਪਹੁੰਚੇ ਸਨ। ਉਸ ਤੋਂ ਬਾਅਦ 2022 ਵਿੱਚ ਮੁੜ ਜਿੱਤ ਦਰਜ ਕਰਕੇ ਉਹ ਰਾਜ ਕਰਨ ਵਾਲੀ ਧਿਰ ਪੰਜਾਬ ਸਰਕਾਰ ਦੇ ਵਿਧਾਇਕ ਬਣੇ ਅਤੇ ਹੁਣ ਉਹ ਤੀਜੀ ਵਾਰ ਇਸੇ ਹਲਕੇ ਤੋਂ ਆਪਣੀ ਕਿਸਮਤ ਅਜ਼ਮਾਉਣਗੇ।
Publish Date: Sat, 31 Oct 2026 01:59 PM (IST)
Updated Date: Sat, 31 Oct 2026 02:13 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਆਮ ਆਦਮੀ ਪਾਰਟੀ (AAP Punjab) ਨੇ ਆਉਂਦੀਆਂ 2027 ਦੀਆਂ ਪੰਜਾਬ ਚੋਣਾਂ ਲਈ ਆਪਣੇ 40 ਉਮੀਦਵਾਰਾਂ ਦੀ ਪਹਿਲੀ ਸੂਚੀ (AAP Candidates First List) ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਜ਼ਿਲ੍ਹਾ ਬਰਨਾਲਾ ਦੇ ਦੋਵੇਂ ਰਾਖਵੇਂ ਹਲਕਿਆਂ ਭਦੌੜ ਤੇ ਮਹਿਲ ਕਲਾਂ ਤੋਂ ਵੀ ਉਮੀਦਵਾਰਾਂ ਦੇ ਨਾਂ ਖੋਲ੍ਹ ਦਿੱਤੇ ਗਏ ਹਨ। ਪਾਰਟੀ ਨੇ ਮਹਿਲ ਕਲਾਂ ਤੋਂ ਆਪਣੇ ਪੁਰਾਣੇ ਆਗੂ ਤੇ ਮੌਜੂਦਾ ਲਗਾਤਾਰ ਦੋ ਵਾਰ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ 'ਤੇ ਮੁੜ ਟੇਕ ਰੱਖਦਿਆਂ ਉਨ੍ਹਾਂ ਨੂੰ ਤੀਜੀ ਵਾਰ ਚੋਣ ਮੈਦਾਨ 'ਚ ਉਤਾਰਿਆ ਹੈ।
ਕੁਲਵੰਤ ਸਿੰਘ ਪੰਡੋਰੀ ਦਾ ਸਿਆਸੀ ਸਫ਼ਰ (Kulwant Singh Pandori Political Career) ਕੁਲਵੰਤ ਸਿੰਘ ਪੰਡੋਰੀ ਸਭ ਤੋਂ ਪਹਿਲਾਂ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਵਿਰੋਧੀ ਧਿਰ ਦੇ ਵਿਧਾਇਕ ਵਜੋਂ ਚੰਡੀਗੜ੍ਹ ਵਿਧਾਨ ਸਭਾ 'ਚ ਪਹੁੰਚੇ ਸਨ। ਉਸ ਤੋਂ ਬਾਅਦ 2022 ਵਿੱਚ ਮੁੜ ਜਿੱਤ ਦਰਜ ਕਰਕੇ ਉਹ ਰਾਜ ਕਰਨ ਵਾਲੀ ਧਿਰ ਪੰਜਾਬ ਸਰਕਾਰ ਦੇ ਵਿਧਾਇਕ ਬਣੇ ਅਤੇ ਹੁਣ ਉਹ ਤੀਜੀ ਵਾਰ ਇਸੇ ਹਲਕੇ ਤੋਂ ਆਪਣੀ ਕਿਸਮਤ ਅਜ਼ਮਾਉਣਗੇ।
ਪਿਛਲੀਆਂ 2022 ਵਾਲੀਆਂ ਚੋਣਾਂ ਦੇ ਲੇਖੇ-ਜੋਖੇ 'ਤੇ ਨਜ਼ਰ ਮਾਰੀਏ ਤਾਂ ਕੁਲਵੰਤ ਸਿੰਘ ਪੰਡੋਰੀ ਨੇ 53,714 ਵੋਟਾਂ (46.85 ਫੀਸਦੀ) ਲੈ ਕੇ ਵੱਡੀ ਝੰਡੀ ਗੱਡੀ ਸੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਨੂੰ ਮਹਿਜ਼ 2,367 ਵੋਟਾਂ 'ਤੇ ਹੀ ਸਬਰ ਕਰਨਾ ਪਿਆ ਸੀ। ਕਾਂਗਰਸ ਦੀ ਉਮੀਦਵਾਰ ਹਰਚੰਦ ਕੌਰ ਤੀਜੇ ਨੰਬਰ 'ਤੇ ਰਹੀ ਸੀ, ਜੋ ਬਾਅਦ ਵਿੱਚ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਰਤੀ ਜਨਤਾ ਪਾਰਟੀ ਵਿੱਚ ਰਲ ਗਈ ਸੀ।
ਲਗਾਤਾਰ ਦੋ ਵਾਰ ਹਲਕੇ ਦੇ ਲੋਕਾਂ ਦਾ ਵੱਡਾ ਫਤਵਾ ਹਾਸਲ ਕਰਨ ਵਾਲੇ ਕੁਲਵੰਤ ਸਿੰਘ ਪੰਡੋਰੀ ਦੇ 10 ਸਾਲਾਂ ਦੇ ਲੇਖੇ-ਜੋਖੇ ਨੂੰ ਲੋਕ ਇਸ ਵਾਰ ਕਿਸ ਤੱਕੜੀ ਵਿੱਚ ਤੋਲਦੇ ਹਨ, ਇਹ ਤਾਂ ਆਉਣ ਵਾਲੀਆਂ ਚੋਣਾਂ ਦੇ ਨਤੀਜੇ ਹੀ ਦੱਸਣਗੇ।