- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਆਗੂ ਜਗਜੀਤ ਸਿੰਘ ਜੱਗਾ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਕਿਸਾਨਾਂ ਦੀਆਂ ਮੋਟਰਾਂ ਨੂੰ 8 ਘੰਟੇ ਪੂਰੀ ਬਿਜਲੀ ਸਪਲਾਈ ਨਹੀਂ ਮਿਲ ਰਹੀ। ਹਫਤੇ ਦਸ ਦਿਨ ਤੋਂ ਖੇਤੀ ਮੋਟਰਾਂ ਨੂੰ ਅੱਧੀ ਸਪਲਾਈ ਹੀ ਮਿਲ ਰਹੀ ਹੈ ਪਰ ਦੋ ਦਿਨ ਤੋਂ ਰਾਤ ਵਾਲੇ ਫੀਡਰਾਂ ਦੀ ਸਪਲਾਈ ਬਿਲਕੁਲ ਹੀ ਬੰਦ ਹੈ।

ਮੁਖਤਿਆਰ ਸਿੰਘ, ਪੰਜਾਬੀ ਜਾਗਰਣ ਪੱਖੋ ਕਲਾਂ 66 ਕੇਵੀ ਗਰਿੱਡ ਪੱਖੋ ਕਲਾਂ ਤੋਂ ਪਿਛਲੇ ਦਿਨਾਂ ਤੋਂ ਖੇਤੀ ਸੈਕਟਰ ਨੂੰ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਰਕੇ ਰੋਹ ਵਿੱਚ ਆਏ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਪੱਖੋ ਕਲਾਂ ਬੱਸ ਸਟੈਂਡ 'ਤੇ ਬਰਨਾਲਾ-ਮਾਨਸਾ ਸੜਕ ਜਾਮ ਕਰਕੇ ਧਰਨਾ ਲਗਾਇਆ।
ਇਸ ਮੌਕੇ 'ਤੇ ਕਿਸਾਨ ਆਗੂ ਜਗਜੀਤ ਸਿੰਘ ਜੱਗਾ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਕਿਸਾਨਾਂ ਦੀਆਂ ਮੋਟਰਾਂ ਨੂੰ 8 ਘੰਟੇ ਪੂਰੀ ਬਿਜਲੀ ਸਪਲਾਈ ਨਹੀਂ ਮਿਲ ਰਹੀ। ਹਫਤੇ ਦਸ ਦਿਨ ਤੋਂ ਖੇਤੀ ਮੋਟਰਾਂ ਨੂੰ ਅੱਧੀ ਸਪਲਾਈ ਹੀ ਮਿਲ ਰਹੀ ਹੈ ਪਰ ਦੋ ਦਿਨ ਤੋਂ ਰਾਤ ਵਾਲੇ ਫੀਡਰਾਂ ਦੀ ਸਪਲਾਈ ਬਿਲਕੁਲ ਹੀ ਬੰਦ ਹੈ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਸੈਕਟਰ ਨੂੰ ਪੂਰੀ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਕਿਉਕਿ ਹੁਣ ਜੀਰੀ ਨਿਸਾਰੇ ਤੇ ਹੋਣ ਕਰਕੇ ਫ਼ਸਲ ਨੂੰ ਪਾਣੀ ਦੀ ਸਖਤ ਲੋੜ ਹੈ, ਜੇਕਰ ਇਸ ਸਮੇਂ ਫਸਲ ਨੂੰ ਸੋਕਾ ਲੱਗਦਾ ਹੈ ਤਾਂ ਫਸਲ ਦਾ ਬਹੁਤ ਜਿਆਦਾ ਨੁਕਸਾਨ ਹੋਵੇਗਾ।
ਇਸ ਮੌਕੇ ਤੇ ਕਿਸਾਨ ਆਗੂ ਬਲਜੀਤ ਸਿੰਘ ਬੱਲੀ, ਹਰਪਾਲ ਸਿੰਘ ਭੁੱਲਰ, ਸੁਖਜੀਤ ਸਿੰਘ, ਅਜੈਬ ਸਿੰਘ, ਨਛੱਤਰ ਸਿੰਘ, ਗੋਗੀ ਸਿੰਘ ਮਾਨ, ਸੁਖਦੇਵ ਸਿੰਘ, ਬੂਟਾ ਸਿੰਘ ਸਮਰਾ, ਬਲਕਰਨ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜਰ ਸਨ।
ਆਖਰੀ ਖ਼ਬਰਾਂ ਲਿਖੇ ਜਾਣ ਤੱਕ ਇੱਕ ਵਾਰ ਧਰਨਾ ਚੁੱਕ ਲਿਆ ਗਿਆ ਹੈ ਅਤੇ ਸਵੇਰੇ ਇਸ ਸਬੰਧੀ ਕਿਸਾਨਾਂ ਵੱਲੋਂ ਸਵੇਰੇ 8 ਵਜੇ ਵੱਡਾ ਗੁਰਦੁਆਰਾ ਸਾਹਿਬ ਇੱਕ ਇਕੱਠ ਰੱਖਿਆ ਗਿਆ ਹੈ ਜਿੱਥੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ 8 ਘੰਟੇ ਬਿਜਲੀ ਸਪਲਾਈ ਲੈਣ ਤੱਕ ਸੰਘਰਸ਼ ਜਾਰੀ ਰਹੇਗਾ।
ਕੀ ਕਹਿਣਾ ਹੈ ਅਧਿਕਾਰੀਆਂ ਦਾ
ਇਸ ਸੰਬੰਧੀ ਜਦ ਐਕਸੀਅਨ ਮਾਨਸਾ (ਗਰਿੱਡ ) ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉੱਪਰੋਂ ਆ ਰਹੀਆਂ ਹਦਾਇਤਾਂ ਮੁਤਾਬਿਕ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।