- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਪ ਰਿਹਾ ਸੀ ਰਾਤ ਨੂੰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਸਬੰਧੀ ਭਦੌੜ ਪੁਲਸ ਨੂੰ ਸੂਚਨਾ ਦਿੱਤੀ ਗਈ। ਐਸ ਐਚ ਓ ਭਦੌੜ ਹਰਸਿਮਰਨਜੀਤ ਸਿੰਘ ਪੁਲਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਤਫ਼ਤੀਸ਼ ਸ਼ੁਰੂ ਕੀਤੀ। ਡੀਐਸਪੀ ਤਪਾ ਜਸਕਰਨ ਸਿੰਘ ਬਰਾੜ ਵੀ ਮੌਕੇ ਤੇ ਪਹੁੰਚੇ ਤੇ ਫੈਰੋਂਸਿਸਕ ਟੀਮ ਨੂੰ ਸੱਦਿਆ ਗਿਆ। ਜਿੰਨਾਂ ਨੇ ਮੌਕੇ ਤੇ ਆ ਨਮੂਨੇ ਇਕੱਠੇ ਕੀਤੇ।

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ। ਕਸਬਾ ਭਦੌੜ ਦੀ ਪੱਤੀ ਮੋਹਰ ਸਿੰਘ ਬੀ ਵਿਖੇ ਇੱਕ ਬਜ਼ੁਰਗ ਵਿਅਕਤੀ ਦਾ ਭੇਤਭਰੇ ਹਲਾਤਾਂ ਚ ਕਤਲ ਹੋਂਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਭਦੌੜ ਦੀ ਬਾਜਾਖਾਨਾ ਰੋਡ ਸਥਿਤ ਪੱਤੀ ਮੋਹਰ ਸਿੰਘ ਬੀ ਵਿਖੇ 75 ਸਾਲ ਦੇ ਕਰੀਬ ਦਾ ਮਜ਼ਦੂਰ ਮੱਘਰ ਸਿੰਘ ਪੁੱਤਰ ਇੰਦਰ ਸਿੰਘ ਆਪਣੇ ਅਣ-ਵਿਆਹੇ ਬੇਟੇ ਨਾਲ ਰਹਿੰਦਾ ਸੀ ਤੇ ਕੱਲ੍ਹ ਉਸ ਦਾ ਬੇਟਾ ਕਿਤੇ ਰਿਸਤੇਦਾਰੀ ਵਿੱਚ ਗਿਆ ਹੋਇਆ ਸੀ, ਬਾਕੀ ਪਰਿਵਾਰਕ ਮੈਂਬਰ ਜੋ ਅਲੱਗ ਰਹਿੰਦੇ ਸਨ ਨੇ ਸਵੇਰੇ ਆ ਦੇਖਿਆ ਤਾਂ ਬਜ਼ੁਰਗ ਦੇ ਹੱਥ ਪੈਰ ਕੱਪੜੇ ਨਾਲ ਬੰਨ੍ਹੇ ਹੋਏ ਸਨ ਤੇ ਮੱਥੇ ਤੇ ਸੱਟ ਦਾ ਨਿਸ਼ਾਨ ਸੀ।
ਜਾਪ ਰਿਹਾ ਸੀ ਰਾਤ ਨੂੰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਸਬੰਧੀ ਭਦੌੜ ਪੁਲਸ ਨੂੰ ਸੂਚਨਾ ਦਿੱਤੀ ਗਈ। ਐਸ ਐਚ ਓ ਭਦੌੜ ਹਰਸਿਮਰਨਜੀਤ ਸਿੰਘ ਪੁਲਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਤਫ਼ਤੀਸ਼ ਸ਼ੁਰੂ ਕੀਤੀ। ਡੀਐਸਪੀ ਤਪਾ ਜਸਕਰਨ ਸਿੰਘ ਬਰਾੜ ਵੀ ਮੌਕੇ ਤੇ ਪਹੁੰਚੇ ਤੇ ਫੈਰੋਂਸਿਸਕ ਟੀਮ ਨੂੰ ਸੱਦਿਆ ਗਿਆ। ਜਿੰਨਾਂ ਨੇ ਮੌਕੇ ਤੇ ਆ ਨਮੂਨੇ ਇਕੱਠੇ ਕੀਤੇ।
ਐਸਐਚਓ ਭਦੌੜ ਨੇ ਆਖਿਆ ਕਿ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਅਧਾਰ ਤੇ ਕਤਲ ਦਾ ਪਰਚ ਦਰਜ ਕਰ ਦਿੱਤਾ ਗਿਆ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਬਰਨਾਲਾ ਭੇਜਿਆ ਜਾ ਰਿਹਾ ਹੈ। ਥਾਣਾ ਮੁਖੀ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਾਤਲਾਂ ਤੱਕ ਪਹੁੰਚਿਆ ਜਾਵੇਗਾ।