ਬਰਨਾਲਾ ਦੇ 22 ਸਾਲਾ ਅਗਨੀਵੀਰ ਜਸ਼ਨਪ੍ਰੀਤ ਸਿੰਘ ਦੀ ਹਾਰਟ ਅਟੈਕ ਕਾਰਨ ਟ੍ਰੇਨਿੰਗ ਦੌਰਾਨ ਮੌਤ, ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ
ਬਰਨਾਲਾ ਦੇ ਰਾਧਾ ਰਾਣੀ ਕਲੋਨੀ ਦੇ ਰਹਿਣ ਵਾਲੇ ਸਾਬਕਾ ਫੌਜੀ ਬੂਟਾ ਸਿੰਘ ਅਤੇ ਉਸਦੇ ਪਰਿਵਾਰ ’ਤੇ ਉਸ ਸਮੇਂ ਦੁੱਖ ਦਾ ਪਹਾੜ ਟੁੱਟ ਗਿਆ ਜਦੋਂ ਉਨ੍ਹਾਂ ਦਾ ਛੋਟਾ ਪੁੱਤ 22 ਸਾਲਾ ਅਗਨੀਵੀਰ ਫੌਜੀ ਜਸ਼ਨਪ੍ਰੀਤ ਸਿੰਘ ਦੀ ਫੌਜ ’ਚ ਡਿਊਟੀ ਦੌਰਾਨ ਮੌਤ ਹੋਣ ਦੀ ਖਬਰ ਪਰਿਵਾਰ ਨੂੰ ਮਿਲੀ। ਇਸ ਮੰਦਭਾਗੀ ਘਟਨਾ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ, ਉੱਥੇ ਇਲਾਕੇ ’ਚ ਵੀ ਇਸ ਘਟਨਾ ਨੂੰ ਲੈ ਕੇ ਸੋਗ ਦੀ ਲਹਿਰ ਹੈ।
Publish Date: Thu, 18 Jun 2026 03:17 PM (IST)
Updated Date: Thu, 18 Jun 2026 03:22 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਬਰਨਾਲਾ ਦੇ ਰਾਧਾ ਰਾਣੀ ਕਲੋਨੀ ਦੇ ਰਹਿਣ ਵਾਲੇ ਸਾਬਕਾ ਫੌਜੀ ਬੂਟਾ ਸਿੰਘ ਅਤੇ ਉਸਦੇ ਪਰਿਵਾਰ ’ਤੇ ਉਸ ਸਮੇਂ ਦੁੱਖ ਦਾ ਪਹਾੜ ਟੁੱਟ ਗਿਆ ਜਦੋਂ ਉਨ੍ਹਾਂ ਦਾ ਛੋਟਾ ਪੁੱਤ 22 ਸਾਲਾ ਅਗਨੀਵੀਰ ਫੌਜੀ ਜਸ਼ਨਪ੍ਰੀਤ ਸਿੰਘ ਦੀ ਫੌਜ ’ਚ ਡਿਊਟੀ ਦੌਰਾਨ ਮੌਤ ਹੋਣ ਦੀ ਖਬਰ ਪਰਿਵਾਰ ਨੂੰ ਮਿਲੀ। ਇਸ ਮੰਦਭਾਗੀ ਘਟਨਾ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ, ਉੱਥੇ ਇਲਾਕੇ ’ਚ ਵੀ ਇਸ ਘਟਨਾ ਨੂੰ ਲੈ ਕੇ ਸੋਗ ਦੀ ਲਹਿਰ ਹੈ।
ਇਸ ਮੌਕੇ ਅਗਨੀਵੀਰ ਫੌਜੀ ਜਸ਼ਨਪ੍ਰੀਤ ਦੇ ਪਿਤਾ ਬੂਟਾ ਸਿੰਘ ਅਤੇ ਵੱਡੇ ਭਰਾ ਫੌਜੀ ਅਰਸ਼ਦੀਪ ਸਿੰਘ ਸਮੇਤ ਟਿੰਕੂ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ 22 ਸਾਲ ਦਾ ਜਸ਼ਨਪ੍ਰੀਤ ਸਿੰਘ ਪਰਿਵਾਰ ’ਚ ਦੋ ਭਰਾ ਸਨ। ਪਹਿਲਾਂ ਪਿਤਾ ਬੂਟਾ ਸਿੰਘ 19 ਸਾਲ ਫੌਜ ’ਚ ਸੇਵਾ ਕਰ ਚੁੱਕੇ ਸਨ ਅਤੇ ਵੱਡਾ ਭਰਾ ਅਰਸ਼ਦੀਪ ਸਿੰਘ ਵੀ ਫੌਜ ’ਚ ਡਿਊਟੀ ਨਿਭਾ ਰਿਹਾ ਹੈ।
ਪਰਿਵਾਰ ਵੱਲੋਂ ਘਰ ’ਚ ਤਿੰਨ ਫੌਜੀ ਸਨ, ਦੇਸ਼ ਦੀ ਸੇਵਾ ਨੂੰ ਲੈਕੇ ਜਸ਼ਨਪ੍ਰੀਤ ਸਿੰਘ ਵੀ 12ਵੀਂ ਦੀ ਪੜ੍ਹਾਈ ਤੋਂ ਬਾਅਦ ਡੇਢ ਸਾਲ ਪਹਿਲਾਂ ਅਗਨੀਵੀਰ ਫੌਜ ’ਚ ਭਰਤੀ ਹੋਇਆ ਸੀ। ਇਸ ਮੰਦਭਾਗੀ ਘਟਨਾ ਤੋਂ ਬਾਅਦ ਪਰਿਵਾਰ ਨੇ ਮੰਗ ਕਰਦੇ ਕਿਹਾ ਕਿ ਜਸ਼ਨਪ੍ਰੀਤ ਸਿੰਘ ਦੀ ਫੌਜ ਡਿਊਟੀ ਦੌਰਾਨ ਟ੍ਰੇਨਿੰਗ ਸਮੇਂ ਹਾਰਟ ਅਟੈਕ ਕਾਰਨ ਮੌਤ ਹੋਈ ਹੈ।
ਜਿਸ ਲਈ ਉਸ ਨੂੰ ਬਤੌਰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਜਿਸ ਦੀ ਯੂ.ਪੀ. ਦੇ ਫਤਿਹਗੜ੍ਹ ’ਚ ਟ੍ਰੇਨਿੰਗ ਚੱਲ ਰਹੀ ਸੀ। ਇਸ ਦੁੱਖ ਦਾ ਹੀ ਘਟਨਾ ਨੂੰ ਲੈ ਕੇ ਇਲਾਕੇ ਅਤੇ ਬਰਨਾਲਾ ਦੇ ਲੋਕਾਂ ਵੱਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਪਰਿਵਾਰਿਕ ਮੈਂਬਰਾਂ ਅਤੇ ਬਰਨਾਲਾ ਵਾਸੀਆਂ ਵੱਲੋਂ 22 ਸਾਲਾ ਜਸ਼ਨਪ੍ਰੀਤ ਸਿੰਘ ਦੀ ਹੋਈ ਮੌਤ ’ਤੇ ਸ਼ਹੀਦ ਦੇ ਦਰਜੇ ਦੀ ਮੰਗ ਕੀਤੀ ਜਾ ਰਹੀ ਹੈ।
ਜੇਕਰ ਮਾਪਿਆਂ ਦੀ ਗੱਲ ਕੀਤੀ ਜਾਵੇ ਤਾਂ ਜਸ਼ਨਪ੍ਰੀਤ ਸਿੰਘ ਦੇ ਪਿਤਾ ਬੂਟਾ ਸਿੰਘ, ਮਾਤਾ ਚਰਨਜੀਤ ਕੌਰ ਅਤੇ ਵੱਡੇ ਭਰਾ ਅਰਸ਼ਦੀਪ ਸਿੰਘ ਦਾ ਰੋ-ਰੋ ਕੇ ਬੁਰਾ ਹਾਲ ਹੈ।
ਚਰਨਜੀਤ ਕੌਰ ਨੇ ਕਿਹਾ ਕਿ ਕਿਸੇ ਦਾ ਪੁੱਤ ਵੀ ਮਾਵਾਂ ਤੋਂ ਅਲੱਗ ਨਾ ਹੋਵੇ ਉਸ ਨੂੰ ਆਪਣੇ ਪੁੱਤ ਦੇ ਜਾਣ ’ਤੇ ਬਹੁਤ ਦੁੱਖ ਹੈ।
ਇਸ ਵਾਪਰੀ ਘਟਨਾ ’ਤੇ ਫੌਜ ਅਧਿਕਾਰੀਆਂ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਕੋਈ ਮੈਡੀਕਲ ਰਿਪੋਰਟ ਸਾਹਮਣੇ ਆਈ ਹੈ। ਮੈਡੀਕਲ ਰਿਪੋਰਟ ਅਤੇ ਫੌਜ ਅਧਿਕਾਰੀਆਂ ਦੇ ਬਿਆਨ ਤੋਂ ਅਸਲ ਮੌਤ ਦੇ ਕਾਰਨ ਸਾਹਮਣੇ ਆਉਣਗੇ।
ਬਰਨਾਲਾ ਵਿਖੇ ਫੌਜ ਦੀ ਟੁਕੜੀ ਵੱਲੋਂ ਫੌਜੀ ਜਸ਼ਨਪ੍ਰੀਤ ਸਿੰਘ ਦੇ ਮ੍ਰਿਤਕ ਦੇਹ ਨੂੰ ਵਿਸ਼ੇਸ਼ ਤੌਰ ’ਤੇ ਸਲਾਮੀ ਦਿੱਤੀ ਗਈ ਅਤੇ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਫੌਜੀ ਜਸ਼ਨਪ੍ਰੀਤ ਸਿੰਘ ਦਾ ਪਰਿਵਾਰਕ ਮੈਂਬਰਾਂ, ਪਿੰਡ ਬਖਤਗੜ੍ਹ ਸਮੇਤ ਬਰਨਾਲਾ ਸ਼ਹਿਰ ਵਾਸੀਆਂ ਨੇ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਅੱਜ 22 ਸਾਲ ਦਾ ਫੌਜੀ ਜਸ਼ਨਪ੍ਰੀਤ ਸਿੰਘ ਛੋਟੀ ਉਮਰੇ ਇਸ ਦੁਨੀਆਂ ਤੋਂ ਚਲਾ ਗਿਆ ਜਿਸ ਨਾਲ ਪਰਿਵਾਰ ਸਦਮੇ ’ਚ ਹੈ। ਦੁੱਖ ਦੀ ਘੜੀ ’ਚ ਵੱਖੋ-ਵੱਖਰੀਆਂ ਰਾਜਨੀਤਿਕ, ਧਾਰਮਿਕ, ਸਾਬਕਾ ਫੌਜੀ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੀਆਂ ਹਨ।