- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਸਪੈਕਟਰ ਯਾਦਵਿੰਦਰ ਸਿੰਘ ਕਰੀਬ 10 ਸਾਲ ਪਹਿਲਾਂ ਵੀ ਥਾਣਾ ਬਿਆਸ ਮੁਖੀ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਹੁਣ ਥਾਣਾ ਭਿੰਡੀਸੈਦਾਂ ਤੋਂ ਤਬਾਦਲਾ ਹੋਣ ਉਪਰੰਤ ਉਨ੍ਹਾਂ ਥਾਣਾ ਬਿਆਸ ਦਾ ਚਾਰਜ ਲਿਆ ਹੈ,

ਗੌਰਵ ਜੋਸ਼ੀ, ਰਈਆ : ਅੰਮਿ੍ਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਬਿਆਸ ਵਿਚ ਬਤੌਰ ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਅਹੁਦਾ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇੰਸਪੈਕਟਰ ਯਾਦਵਿੰਦਰ ਸਿੰਘ ਕਰੀਬ 10 ਸਾਲ ਪਹਿਲਾਂ ਵੀ ਥਾਣਾ ਬਿਆਸ ਮੁਖੀ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਹੁਣ ਥਾਣਾ ਭਿੰਡੀਸੈਦਾਂ ਤੋਂ ਤਬਾਦਲਾ ਹੋਣ ਉਪਰੰਤ ਉਨ੍ਹਾਂ ਥਾਣਾ ਬਿਆਸ ਦਾ ਚਾਰਜ ਲਿਆ ਹੈ, ਜਦ ਕਿ ਉਨ੍ਹਾਂ ਤੋਂ ਪਹਿਲਾਂ ਇੱਥੇ ਐੱਸਐੱਚਓ ਤਾਇਨਾਤ ਇੰਸਪੈਕਟਰ ਮੁਖਤਿਆਰ ਸਿੰਘ ਦਾ ਤਬਾਦਲਾ ਥਾਣਾ ਚਾਟੀਵਿੰਡ ਵਿਖੇ ਹੋ ਗਿਆ ਹੈ।