ਉੱਤਰਾਖੰਡ ਝੜਪ ਮਾਮਲਾ: ਆਈਪੀਐੱਸ ਨਵਨੀਤ ਭੁੱਲਰ ਕਰਨਗੇ ਉੱਚ ਪੱਧਰੀ ਜਾਂਚ; ਹਾਲਾਤ ਹੁਣ ਆਮ ਵਾਂਗ
ਉੱਤਰਾਖੰਡ ’ਚ ਚੱਲ ਰਹੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਕਰਨਪ੍ਰਯਾਗ ਵਿਖੇ 16 ਜੂਨ ਨੂੰ ਨਿਹੰਗ ਸਿੰਘਾਂ ਅਤੇ ਸਥਾਨਕ ਲੋਕਾਂ ਵਿਚਕਾਰ ਹੋਈ ਝੜਪ ਕਰਨ ਬਣੇ ਹਾਲਾਤ ਹੁਣ ਸੁਖਾਵੇਂ ਹੋ ਗਏ ਹਨ। ਜਿੱਥੇ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਨਿਹੰਗ ਸਿੰਘਾਂ ਨੂੰ ਕਿਰਪਾਨ ਨਾ ਲੈ ਕੇ ਆਉਂਣ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਸਿੱਖ ਸੰਗਤ ਪਾਸੋਂ ਇਕ ਅਧਿਕਾਰੀ ਦੀ ਗਲਤੀ ਦੀ ਮਾਫੀ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਮੰਗੀ ਹੈ, ਉੱਥੇ ਹੀ ਪ੍ਰਸ਼ਾਸਨ ਨੇ ਨਿਹੰਗ ਸਿੰਘਾਂ ਦੇ ਨਾਲ ਝਗੜਾ ਕਰਨ ਵਾਲੇ ਸਥਾਨਕ ਲੋਕਾਂ ’ਤੇ ਵੀ ਪਰਚਾ ਦਰਜ ਕਰ ਦਿੱਤਾ ਹੈ। ਇਸ ਕੇਸ ਦੀ ਜਾਂਚ ਲਈ ਸਿੱਖ ਅਧਿਕਾਰੀ ਆਈਪੀਐਸ ਨਵਨੀਤ ਸਿੰਘ ਭੁੱ
Publish Date: Tue, 23 Jun 2026 09:04 AM (IST)
Updated Date: Tue, 23 Jun 2026 09:05 AM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਉੱਤਰਾਖੰਡ ’ਚ ਚੱਲ ਰਹੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਕਰਨਪ੍ਰਯਾਗ ਵਿਖੇ 16 ਜੂਨ ਨੂੰ ਨਿਹੰਗ ਸਿੰਘਾਂ ਅਤੇ ਸਥਾਨਕ ਲੋਕਾਂ ਵਿਚਕਾਰ ਹੋਈ ਝੜਪ ਕਰਨ ਬਣੇ ਹਾਲਾਤ ਹੁਣ ਸੁਖਾਵੇਂ ਹੋ ਗਏ ਹਨ। ਜਿੱਥੇ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਨਿਹੰਗ ਸਿੰਘਾਂ ਨੂੰ ਕਿਰਪਾਨ ਨਾ ਲੈ ਕੇ ਆਉਂਣ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਸਿੱਖ ਸੰਗਤ ਪਾਸੋਂ ਇਕ ਅਧਿਕਾਰੀ ਦੀ ਗਲਤੀ ਦੀ ਮਾਫੀ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਮੰਗੀ ਹੈ, ਉੱਥੇ ਹੀ ਪ੍ਰਸ਼ਾਸਨ ਨੇ ਨਿਹੰਗ ਸਿੰਘਾਂ ਦੇ ਨਾਲ ਝਗੜਾ ਕਰਨ ਵਾਲੇ ਸਥਾਨਕ ਲੋਕਾਂ ’ਤੇ ਵੀ ਪਰਚਾ ਦਰਜ ਕਰ ਦਿੱਤਾ ਹੈ। ਇਸ ਕੇਸ ਦੀ ਜਾਂਚ ਲਈ ਸਿੱਖ ਅਧਿਕਾਰੀ ਆਈਪੀਐਸ ਨਵਨੀਤ ਸਿੰਘ ਭੁੱਲਰ ਨੂੰ ਸੌਂਪੀ ਹੈ।
ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨਿਰਵਿਘਨ ਚੱਲ ਰਹੀ ਹੈ, ਯਾਤਰੀਆਂ ਦੀ ਸੁਰੱਖਿਆਂ ਲਈ ਪੁਲਿਸ ਪ੍ਰਸ਼ਾਸਨ ਦਿਨ-ਰਾਤ ਤਾਇਨਾਤ ਹੈ। ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਸਥਾਨਕ ਲੋਕ ਯਾਤਰੀਆਂ ਦਾ ਹਮੇਸ਼ਾ ਹੀ ਸਤਿਕਾਰ ਕਰਦੇ ਹਨ ਅਤੇ ਸਾਨੂੰ ਵੀ ਉਹਨਾਂ ਨਾਲ ਪਿਆਰ ਨਾਲ ਵਿਚਰਨਾ ਚਾਹੀਦਾ ਹੈ।
ਧਾਰਾ 163 ਲਾਗੂ, ਪੁਲਿਸ ਦੀ ਅਫਵਾਹਾਂ ਤੋਂ ਬਚਣ ਦੀ ਅਪੀਲ
ਕਰਨਪ੍ਰਯਾਗ ਵਿਚ ਧਾਰਾ 163 ਦੇ ਤਹਿਤ ਖੇਤਰ ਵਿਚ ਪੰਜ ਜਾਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਧੀ ਲਾਈ ਗਈ ਹੈ। ਇਸ ਤੋਂ ਇਲਾਵਾ, ਜਲੂਸ, ਧਰਨੇ, ਰੈਲੀਆਂ, ਪ੍ਰਦਰਸ਼ਨ, ਹਥਿਆਰ ਲੈ ਕੇ ਜਾਣ ਅਤੇ ਭੜਕਾਊ ਨਾਅਰੇਬਾਜ਼ੀ ’ਤੇ ਵੀ ਪਾਬੰਦੀ ਹੋਵੇਗੀ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਹੁਕਮ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਤੇ ਪ੍ਰਸ਼ਾਸਨ ਨੇ ਸਥਾਨਕ ਨਿਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਸਾਥੀਆਂ ਦੀ ਰਿਹਾਈ ’ਤੇ ਅੜੇ ਨਿਹੰਗ ਸਿੰਘ, ਆਰਮੀ ਤਾਇਨਾਤ
ਇਸੇ ਮਾਮਲੇ ਦੇ ਰੋਸ ’ਚ ਸ੍ਰੀ ਹੇਮਕੁੰਟ ਸਾਹਿਬ ਦੇ ਯਾਤਰੀਆਂ ਦੀ ਸਹੂਲਤ ਲਈ ਰੁਦਰਪ੍ਰਯਾਗ ਨਗਰਾਸੂ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੀ ਛੱਤ ’ਤੇ 20 ਜੂਨ ਤੋਂ 7 ਨਿਹੰਗ ਸਿੰਘ ਚੜ੍ਹ ਗਏ ਸਨ। ਇਨ੍ਹਾਂ ਵਿਚੋਂ 2 ਨਿਹੰਗ ਸਿੰਘ ਵਾਪਸ ਆ ਗਏ ਹਨ ਅਤੇ ਬਾਕੀ ਪੰਜ ਨਿਹੰਗ ਸਿੰਘਾਂ ਪੁਲਿਸ ਵੱਲੋਂ ਗਿ੍ਫਤਾਰ ਕੀਤੇ ਗਏ ਆਪਣੇ ਚਾਰ ਸਾਥੀਆਂ ਨੂੰ ਰਿਹਾਅ ਕਰਨ ਦੀ ਮੰਗ ’ਤੇ ਅੜੇ ਹੋਏ ਹਨ। ਆਈਟੀਬੀਪੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਥੇ ਸਥਿਤੀ ਨੂੰ ਸੰਭਾਲਿਆ ਹੈ ਅਤੇ ਗੁਰਦੁਆਰਾ ਨਗਰਾਸੂ ਵਿਖੇ ਕਿਸੇ ਨੂੰ ਵੀ ਜਾਣ ਦੀ ਮਨਾਹੀ ਹੈ। ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਬਾਬਾ ਬੇਅੰਤ ਸਿੰਘ ਤੇ ਬਾਬਾ ਸੁਖਦੇਵ ਸਿੰਘ ਵੱਲੋਂ ਤਕਰੀਬਨ 25 ਸਾਲ ਤੋਂ ਨਿੱਜੀ ਤੌਰ ’ਤੇ ਸੰਗਤਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਪ੍ਰਸ਼ਾਸਨ ਨੂੰ ਉਮੀਦ ਹੈ ਕਿ ਮਾਮਲਾ ਪੂਰੀ ਤਰ੍ਹਾਂ ਹੱਲ ਹੋ ਜਾਵੇਗਾ।