ਸ੍ਰੀ ਅੰਬ ਸਾਹਿਬ ਜ਼ਮੀਨ ਮਾਮਲਾ: ਸ਼੍ਰੋਮਣੀ ਕਮੇਟੀ ਦਾ ਵੱਡਾ ਐਕਸ਼ਨ, ਦੋ ਹੋਰ ਮੁਲਾਜ਼ਮ ਕੀਤੇ ਮੁਅੱਤਲ
ਇਹਨਾਂ ਦੋਵਾਂ ਨੂੰ ਮੁਅੱਤਲ ਕਰਦਿਆ ਗੁਰਮੇਜ ਸਿੰਘ ਦਾ ਹੈਡ ਕੁਆਰਟਰ ਗੁਰਦੁਆਰਾ ਗੁਰੂ ਕਾ ਬਾਗ ਅਤੇ ਜਤਿੰਦਰ ਸਿੰਘ ਦਾ ਹੈਡਕੁਆਰਟਰ ਗੁਰਦੁਆਰਾ ਛੇਹਾਰਟਾ ਸਾਹਿਬ ਬਣਾਇਆ ਹੈ। ਇੱਥੇ ਵੀ ਦੱਸਣਯੋਗ ਹੈ ਕਿ ਸਕੱਤਰ ਪ੍ਰਤਾਪ ਸਿੰਘ ਨੂੰ ਵੀ ਮੁਅੱਤਲ ਕਰਕੇ ਉਸ ਦਾ ਹੈਡਕੁਾਰਟਰ ਗੁਰਦੁਆਰਾ ਛੇਹਾਰਟਾ ਸਾਹਿਬ ਬਣਾਇਆ ਸੀ ਅਤੇ ਜਤਿੰਦਰ ਸਿੰਘ ਪ੍ਰਤਾਪ ਸਿੰਘ ਦੇ ਪੀਏ ਵੱਜੋਂ ਸੇਵਾ ਨਿਭਾ ਰਹੇ ਸਨ।
Publish Date: Fri, 03 Apr 2026 12:56 PM (IST)
Updated Date: Fri, 03 Apr 2026 12:57 PM (IST)
ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੇ ਜਮੀਨ ਘੁਟਾਲੇ ਮਾਮਲੇ ਵਿੱਚ ਸਕੱਤਰ ਪ੍ਰਤਾਪ ਸਿੰਘ ਤੋਂ ਬਾਅਦ ਦੋ ਹੋਰ ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਹੈ। ਇਹਨਾਂ ਮੁਲਾਜ਼ਮਾਂ ਵਿੱਚ ਇੱਕ ਗੁਰਦੁਆਰਾ ਸੈਕਸ਼ਨ 85 ਦੇ ਇੰਚਾਰਜ ਗੁਰਮੇਜ ਸਿੰਘ ਤੇ ਦੂਸਰਾ ਸਹਾਇਕ ਸੁਪਰਵਾਈਜ਼ਰ ਜਤਿੰਦਰ ਸਿੰਘ ਨੂੰ ਮੁਅਤਲ ਕੀਤਾ ਹੈ।