- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਪਬਲਿਕ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ ਜਿੰਨਾ ਪੈਸੇਜਰਾਂ ਦੀ ਕੱਲ ਮਿਤੀ 02-07-2026 ਨੂੰ (ਤੜਕਸਾਰ ਸਮਾਂ 03:00 AM ਤੋਂ ਰਾਤ ਸਮਾ 10:00 PM) ਤੱਕ ਫਲਾਈਟ ਹੈ, ਉਹ ਪੈਸੇੰਜਰ ਕਿਰਪਾ ਕਰਕੇ ਸ੍ਰੀ ਗੁਰੂ ਰਾਮ ਦਾਸ ਜੀ ਇੰਟਰਨੈਸ਼ਨਲ, ਏਅਰ ਪੋਰਟ, ਅੰਮ੍ਰਿਤਸਰ ਵਿਖੇ 5 ਘੰਟੇ ਪਹਿਲਾ ਆਉਣ ਦੀ ਖੇਚਲ ਕਰਨ ਤਾਂ ਜੋ ਉਹ, ਆਪਣੀ ਫਲਾਈਟ ਸਮੇਂ ਸਿਰ ਲੈ ਕੇ ਆਪਣੀ ਮੰਜ਼ਿਲ ਤੱਕ ਜਾ ਸਕਣ।

ਪੰਜਾਬੀ ਜਾਗਰਣ ਬਿਊਰੋ, ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰ ਪੋਰਟ ਰਾਜਾਸਾਂਸੀ ਅੰਮ੍ਰਿਤਸਰ ਵਿਖੇ ਸਥਿਤ ਗੁਰਦੁਆਰਾ ਬਾਬਾ ਜਵੰਦ ਸਿੰਘ ਜੀ ਵਿਖੇ ਸਾਲਾਨਾ ਜੋੜ ਮੇਲੇ ਵਿਚ ਪਰਿਵਾਰਾਂ ਸਮੇਤ ਸੰਗਤਾਂ ਪਹੁੰਚ ਰਹੀਆਂ ਹਨ। ਬਾਬਾ ਜਵੰਦ ਸਿੰਘ ਜੀ ਦੀ ਬਰਸੀ 104ਵੀਂ ਮੌਕੇ ਇਹ ਸਲਾਨਾ ਜੋੜ ਮੇਲਾ ਹਰ ਸਾਲ ਮਨਾਇਆ ਜਾਂਦਾ ਹੈ, ਜੋ 2 ਜੁਲਾਈ ਤੱਕ ਚੱਲੇਗਾ। ਸੰਗਤਾਂ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਲੰਗਰਾਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਏਅਰਪੋਰਟ ਅੰਮ੍ਰਿਤਸਰ ਵਿਖੇ ਆਉਣ ਵਾਲੇ ਯਾਤਰੂਆਂ/ਸੰਗਤਾਂ ਲਈ ਐਡਵਾਈਜਰੀ।
ਆਮ ਪਬਲਿਕ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ ਜਿੰਨਾ ਪੈਸੇਜਰਾਂ ਦੀ ਕੱਲ ਮਿਤੀ 02-07-2026 ਨੂੰ (ਤੜਕਸਾਰ ਸਮਾਂ 03:00 AM ਤੋਂ ਰਾਤ ਸਮਾ 10:00 PM) ਤੱਕ ਫਲਾਈਟ ਹੈ, ਉਹ ਪੈਸੇੰਜਰ ਕਿਰਪਾ ਕਰਕੇ ਸ੍ਰੀ ਗੁਰੂ ਰਾਮ ਦਾਸ ਜੀ ਇੰਟਰਨੈਸ਼ਨਲ, ਏਅਰ ਪੋਰਟ, ਅੰਮ੍ਰਿਤਸਰ ਵਿਖੇ 5 ਘੰਟੇ ਪਹਿਲਾ ਆਉਣ ਦੀ ਖੇਚਲ ਕਰਨ ਤਾਂ ਜੋ ਉਹ, ਆਪਣੀ ਫਲਾਈਟ ਸਮੇਂ ਸਿਰ ਲੈ ਕੇ ਆਪਣੀ ਮੰਜ਼ਿਲ ਤੱਕ ਜਾ ਸਕਣ।
ਇਸ ਤੋਂ ਇਲਾਵਾ ਜਿਹੜੀ ਸੰਗਤ ਏਅਰ ਪੋਰਟ ਅੰਦਰ ਸਥਿਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆ ਰਹੀ ਹੈ, ਉਹ ਆਪਣੇ ਵਹੀਕਲ ਪ੍ਰਸ਼ਾਸਨ ਦੁਆਰਾ ਨਿਯੁਕਤ ਕੀਤੇ 2 ਪੁਆਇੰਟਾਂ ਤੇ ਹੀ (ਪਾਰਕਿੰਗ) ਖੜੇ ਕਰਕੇ ਜਾਣ ਤਾਂ ਜੋ ਯਾਤਰੂਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਸੰਗਤ ਨੂੰ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਟੂ-ਵ੍ਹੀਲਰ ਜਾਂ ਗਰੁੱਪ ਵਿੱਚ ਆਉਣ ਤਾਂ ਜੋ ਪਾਰਕਿੰਗ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇ।