
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇੱਥੇ ਵਰਨਣਯੋਗ ਹੈ ਕੀ ਬਿਆਸ ਪੁਲ਼ ਦੇ ਹੇਠਾਂ ਡੇਰਾ ਬਿਆਸ ਨੂੰ ਜਾਣ ਲਈ ਅੰਡਰ ਪਾਸ ਰੋਡ ਬਣਨ ਕਰਕੇ ਬਿਆਸ ਪੁਲ਼ ਦਾ ਇੱਕ ਪਾਸਾ ਬੰਦ ਹੈ ਜਿਸ ਕਰਕੇ ਇੱਕ ਪਾਸੇ ਤੋਂ ਹੀ ਟਰੈਫਿਕ ਚੱਲ ਰਿਹਾ ਹੈ। ਅੱਜ ਡੇਰਾ ਬਿਆਸ ਵਿਖੇ ਭੰਡਾਰਾ ਹੋਣ ਕਰਕੇ ਵਾਹਨਾਂ ਦਾ ਭਾਰੀ ਰਸ਼ ਪੈ ਗਿਆ ਤੇ ਸਵੇਰ ਤੋਂ ਲੱਗਾ ਜਾਮ ਰਾਤ ਤੱਕ ਖੁੱਲ੍ਹ ਨਹੀਂ ਸਕਿਆ।

ਗੌਰਵ ਜੋਸ਼ੀ, ਪੰਜਾਬੀ ਜਾਗਰਣ, ਰਈਆ : ਜਲੰਧਰ-ਅੰਮ੍ਰਿਤਸਰ ਹਾਈਵੇ ’ਤੇ ਐਤਵਾਰ ਸਵੇਰੇ 10 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਭਾਰੀ ਜਾਮ ਲੱਗਾ ਰਿਹਾ। ਇੱਥੇ ਵਰਨਣਯੋਗ ਹੈ ਕੀ ਬਿਆਸ ਪੁਲ਼ ਦੇ ਹੇਠਾਂ ਡੇਰਾ ਬਿਆਸ ਨੂੰ ਜਾਣ ਲਈ ਅੰਡਰ ਪਾਸ ਰੋਡ ਬਣਨ ਕਰਕੇ ਬਿਆਸ ਪੁਲ਼ ਦਾ ਇੱਕ ਪਾਸਾ ਬੰਦ ਹੈ ਜਿਸ ਕਰਕੇ ਇੱਕ ਪਾਸੇ ਤੋਂ ਹੀ ਟਰੈਫਿਕ ਚੱਲ ਰਿਹਾ ਹੈ। ਅੱਜ ਡੇਰਾ ਬਿਆਸ ਵਿਖੇ ਭੰਡਾਰਾ ਹੋਣ ਕਰਕੇ ਵਾਹਨਾਂ ਦਾ ਭਾਰੀ ਰਸ਼ ਪੈ ਗਿਆ ਤੇ ਸਵੇਰ ਤੋਂ ਲੱਗਾ ਜਾਮ ਰਾਤ ਤੱਕ ਖੁੱਲ੍ਹ ਨਹੀਂ ਸਕਿਆ। ਇਸ ਜਾਮ ਵਿੱਚ ਲੋਕ ਕਈ ਘੰਟਿਆਂ ਤੱਕ ਫਸੇ ਰਹੇ। ਇਥੋਂ ਤੱਕ ਕੀ ਕਈ ਐਂਬੂਲੈਂਸਾਂ ਵੀ ਇਸ ਜਾਮ ’ਚ ਫਸੀਆਂ ਰਹੀਆਂ।