
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਤਕਰੀਬਨ ਸੱਤ ਫੁੱਟ ਤੋਂ ਵੱਧ ਇਸ ਪੱਖੇ ਦਾ ਗੋਲ ਘੇਰਾ ਹੈ ਜੋ ਕਿ ਅੱਧਾ ਕਿਲੋਵਾਰਡ ਦੇ ਕਰੀਬ ਬਿਜਲੀ ਦੀ ਖਪਤ ਕਰਦੇ ਹਨ । ਇਹ ਚਾਰ ਪੱਖੇ ਦਰਸ਼ਨੀ ਡਿਊੜੀ ਦੇ ਬਾਹਰ ਖੜੇ ਕੀਤੇ ਗਏ ਹਨ ਤਾਂ ਜੋ ਇਹਨਾਂ ਪੱਖਿਆਂ ਦੀ ਹਵਾ ਦੇ ਨਾਲ ਦਰਸ਼ਨ ਕਰਨ ਲਈ ਖੜੀਆਂ ਸੰਗਤਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ ।ਵੱਡੇ ਆਕਾਰ ਦੇ ਇਹ ਪੱਖੇ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਆਦਮ ਕਦ ਚਾਰ ਵੱਡੇ ਪੱਖੇ ਲਗਾਏ ਗਏ ਹਨ । ਗੁਜਰਾਤ ਦੀ ਕੰਪਨੀ ਤੋਂ ਬਣੇ ਇਹ ਪੱਖੇ ਮੁੰਬਈ ਦੇ ਇੱਕ ਪ੍ਰੇਮੀ ਵੱਲੋਂ ਸੇਵਾ ਵਿੱਚ ਲਿਆਂਦੇ ਗਏ ਹਨ। ਜਿਸ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨ ਡਿਊੜੀ ਦੇ ਬਾਹਰ ਲੱਗੀਆਂ ਸੰਗਤ ਦੀਆਂ ਕਤਾਰਾਂ ਦੇ ਆਸ-ਪਾਸ ਖੜੇ ਕੀਤੇ ਗਏ ਹਨ । ਤਕਰੀਬਨ ਸੱਤ ਫੁੱਟ ਤੋਂ ਵੱਧ ਇਸ ਪੱਖੇ ਦਾ ਗੋਲ ਘੇਰਾ ਹੈ ਜੋ ਕਿ ਅੱਧਾ ਕਿਲੋਵਾਰਡ ਦੇ ਕਰੀਬ ਬਿਜਲੀ ਦੀ ਖਪਤ ਕਰਦੇ ਹਨ । ਇਹ ਚਾਰ ਪੱਖੇ ਦਰਸ਼ਨੀ ਡਿਊੜੀ ਦੇ ਬਾਹਰ ਖੜੇ ਕੀਤੇ ਗਏ ਹਨ ਤਾਂ ਜੋ ਇਹਨਾਂ ਪੱਖਿਆਂ ਦੀ ਹਵਾ ਦੇ ਨਾਲ ਦਰਸ਼ਨ ਕਰਨ ਲਈ ਖੜੀਆਂ ਸੰਗਤਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ ।ਵੱਡੇ ਆਕਾਰ ਦੇ ਇਹ ਪੱਖੇ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।