- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਗਮ ’ਚ ਅੰਮ੍ਰਿਤਸਰ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਹਿੱਸਿਆਂ, ਹੋਰਨਾਂ ਸੂਬਿਆਂ ਅਤੇ ਵਿਦੇਸ਼ਾਂ ਤੋਂ ਵੀ ਸੰਗਤ ਪਰਿਵਾਰਾਂ ਸਮੇਤ ਪੁੱਜੀ। ਸਮਾਗਮ ਲਈ ਵਿਸ਼ਾਲ ਪੰਡਾਲ ਸਜਾਇਆ ਗਿਆ ਹੈ। ਦੂਰੋਂ ਆਉਣ ਵਾਲੀ ਸੰਗਤ ਦੇ ਠਹਿਰਣ ਅਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ, ਅੰਮ੍ਰਿਤਸਰ: ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੇ ਮੁਖੀ ਪਰਮ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਨੇ ਦੁਸਹਿਰਾ ਗਰਾਊਂਡ, ਡੀ-ਬਲਾਕ, ਰਣਜੀਤ ਐਵੀਨਿਊ ਵਿਖੇ ਕਰਵਾਏ ਜਾ ਰਹੇ ਦੋ ਦਿਨਾ ਸਮਾਗਮ ਦੌਰਾਨ ਸੰਗਤ ਨੂੰ ਦਰਸ਼ਨ ਦਿੱਤੇ। ਉਨ੍ਹਾਂ ਕਰੀਬ ਦੋ ਘੰਟੇ ਸੰਗਤ ਨੂੰ ਅਸ਼ੀਰਵਾਦ ਦਿੱਤਾ ਅਤੇ ਸ਼ਰਧਾਲੂਆਂ ਵੱਲੋਂ ਲਿਆਂਦੇ ਉਪਹਾਰ ਸਵੀਕਾਰ ਕੀਤੇ। ਇਸ ਮੌਕੇ ਕਵਾਲਾਂ ਨੇ ਰੂਹਾਨੀ ਕਲਾਮ ਰਾਹੀਂ ਸੰਗਤ ਨੂੰ ਪ੍ਰਭੂ ਚਰਨਾਂ ਨਾਲ ਜੋੜਿਆ।
ਸਮਾਗਮ ’ਚ ਅੰਮ੍ਰਿਤਸਰ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਹਿੱਸਿਆਂ, ਹੋਰਨਾਂ ਸੂਬਿਆਂ ਅਤੇ ਵਿਦੇਸ਼ਾਂ ਤੋਂ ਵੀ ਸੰਗਤ ਪਰਿਵਾਰਾਂ ਸਮੇਤ ਪੁੱਜੀ। ਸਮਾਗਮ ਲਈ ਵਿਸ਼ਾਲ ਪੰਡਾਲ ਸਜਾਇਆ ਗਿਆ ਹੈ। ਦੂਰੋਂ ਆਉਣ ਵਾਲੀ ਸੰਗਤ ਦੇ ਠਹਿਰਣ ਅਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਅੱਜ 8 ਅਕਤੂਬਰ ਨੂੰ ਪਰਮ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਸੰਗਤ ਨੂੰ ਪ੍ਰਵਚਨ ਸੁਣਾ ਕੇ ਨਿਹਾਲ ਕਰਨਗੇ ਅਤੇ ਮਿਸ਼ਨ ਨਾਲ ਜੁੜਨ ਵਾਲੀਆਂ ਸੰਗਤਾਂ ਨੂੰ ਨਾਮ ਦਾਨ ਦੀ ਦਾਤ ਬਖਸ਼ਿਸ਼ ਕਰਨਗੇ। ਮਿਸ਼ਨ ਦਾ ਮੁੱਖ ਉਦੇਸ਼ ਸੰਗਤ ਨੂੰ ਪ੍ਰਮਾਤਮਾ ਨਾਲ ਜੋੜਨ ਦੇ ਨਾਲ ਮਨੁੱਖਤਾ ਦੀ ਭਲਾਈ ਲਈ ਕਾਰਜ ਕਰਨਾ ਹੈ।