- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਮ੍ਰਿਤਸਰ ਤੋਂ ਇਹ ਟ੍ਰੇਨ ਰੋਜ਼ਾਨਾ ਸਵੇਰੇ 5:10 ਵਜੇ ਚੱਲ ਕੇ 9:45 ਵਜੇ ਚੰਡੀਗੜ੍ਹ ਪਹੁੰਚਦੀ ਹੈ। ਵਾਪਸੀ ’ਤੇ ਚੰਡੀਗੜ੍ਹ ਤੋਂ ਸ਼ਾਮ 4:40 ਵਜੇ ਰਵਾਨਾ ਹੋ ਕੇ ਰਾਤ 9:25 ਵਜੇ ਅੰਮ੍ਰਿਤਸਰ ਪਹੁੰਚਦੀ ਹੈ। ਇਸ ਤਰ੍ਹਾਂ ਯਾਤਰੀ ਇੱਕੋ ਦਿਨ ਵਿੱਚ ਆਉਣ-ਜਾਣ ਕਰ ਸਕਦੇ ਹਨ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਪੁਨਰਵਿਕਾਸ ਕਾਰਜਾਂ ਲਈ ਲਿਆ ਗਿਆ ਟ੍ਰੈਫਿਕ ਬਲਾਕ ਖ਼ਤਮ ਹੋਣ ਮਗਰੋਂ ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈੱਸ (14542/14541) ਸਵਾ ਮਹੀਨੇ ਬਾਅਦ ਮੁੜ ਚੱਲ ਪਈ ਹੈ। ਇਸ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਕਰੀਬ ਢਾਈ ਹਜ਼ਾਰ ਯਾਤਰੀਆਂ ਨੂੰ ਰਾਹਤ ਮਿਲੀ ਹੈ। ਇਨ੍ਹਾਂ ਵਿੱਚ ਚੰਡੀਗੜ੍ਹ ਤੇ ਮੁਹਾਲੀ ਜਾਣ ਵਾਲੇ ਨੌਕਰੀਪੇਸ਼ਾ ਲੋਕਾਂ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਕੰਮ ਲਈ ਜਾਣ ਵਾਲੇ ਲੋਕ ਅਤੇ ਪੀਜੀਆਈ ਵਿੱਚ ਇਲਾਜ ਕਰਵਾਉਣ ਵਾਲੇ ਮਰੀਜ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹਨ।
ਅੰਮ੍ਰਿਤਸਰ ਤੋਂ ਇਹ ਟ੍ਰੇਨ ਰੋਜ਼ਾਨਾ ਸਵੇਰੇ 5:10 ਵਜੇ ਚੱਲ ਕੇ 9:45 ਵਜੇ ਚੰਡੀਗੜ੍ਹ ਪਹੁੰਚਦੀ ਹੈ। ਵਾਪਸੀ ’ਤੇ ਚੰਡੀਗੜ੍ਹ ਤੋਂ ਸ਼ਾਮ 4:40 ਵਜੇ ਰਵਾਨਾ ਹੋ ਕੇ ਰਾਤ 9:25 ਵਜੇ ਅੰਮ੍ਰਿਤਸਰ ਪਹੁੰਚਦੀ ਹੈ। ਇਸ ਤਰ੍ਹਾਂ ਯਾਤਰੀ ਇੱਕੋ ਦਿਨ ਵਿੱਚ ਆਉਣ-ਜਾਣ ਕਰ ਸਕਦੇ ਹਨ। ਟ੍ਰੇਨ 10 ਸਤੰਬਰ ਤੋਂ 16 ਅਕਤੂਬਰ ਤੱਕ ਦੋਵੇਂ ਪਾਸਿਆਂ ਤੋਂ ਰੱਦ ਰਹੀ, ਜਿਸ ਕਾਰਨ ਯਾਤਰੀਆਂ ਨੂੰ ਹੋਰਨਾਂ ਟ੍ਰੇਨਾਂ ’ਤੇ ਨਿਰਭਰ ਰਹਿਣਾ ਪਿਆ। ਅੰਮ੍ਰਿਤਸਰ ਤੋਂ ਮੁੰਬਈ ਬਾਂਦਰਾ ਪੱਛਮ ਜਾਣ ਵਾਲੀ ਟ੍ਰੇਨ ਨੰਬਰ 12926 ਸਵੇਰੇ 7:20 ਵਜੇ ਰਵਾਨਾ ਹੁੰਦੀ ਸੀ, ਜਿਸ ਕਾਰਨ ਯਾਤਰੀਆਂ ਨੂੰ ਪਹਿਲਾਂ ਦੇ ਮੁਕਾਬਲੇ ਕਰੀਬ 2 ਘੰਟੇ 10 ਮਿੰਟ ਵਾਧੂ ਉਡੀਕ ਕਰਨੀ ਪੈਂਦੀ ਸੀ। ਹੁਣ ਸੇਵਾ ਬਹਾਲ ਹੋਣ ਨਾਲ ਸਮੇਂ ਦੀ ਬੱਚਤ ਹੋਵੇਗੀ ਅਤੇ ਬਦਲਵੀਆਂ ਟ੍ਰੇਨਾਂ ਦੀ ਖੱਜਲ-ਖੁਆਰੀ ਤੋਂ ਵੀ ਰਾਹਤ ਮਿਲੇਗੀ।