- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜ ਕੁੰਦਰਾ ਨੇ ਦੱਸਿਆ ਕਿ ਇਸ ਫ਼ਿਲਮ 'ਚ ਉਹ ਇੱਕ ਪੱਤਰਕਾਰ ਦੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੀ ਕਹਾਣੀ ਦਾ ਸਭ ਤੋਂ ਵੱਡਾ ਆਕਰਸ਼ਣ ਇਸ ਦਾ ਰਹੱਸ ਹੈ। ਅਖ਼ੀਰ "ਰੋਬਰੀ" ਕੀ ਹੈ, ਬੈਂਕ ਤੱਕ ਪਹੁੰਚਣ ਦੀ ਵਜ੍ਹਾ ਕੀ ਹੈ ਅਤੇ ਇਸ ਦੇ ਪਿੱਛੇ ਅਸਲੀ ਮਕਸਦ ਕੀ ਹੈ, ਇਸ ਦਾ ਖੁਲਾਸਾ ਫ਼ਿਲਮ ਦੇਖਣ ਤੋਂ ਬਾਅਦ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਦਰਸ਼ਕਾਂ ਨੂੰ ਕਹਾਣੀ ਦਾ ਹਰ ਮੋੜ ਰੋਮਾਂਚਿਤ ਕਰੇਗਾ ਅਤੇ ਅੰਤ ਤੱਕ ਉਤਸੁਕਤਾ ਬਣੀ ਰਹੇਗੀ।

ਡਿਜੀਟਲ ਡੈਸਕ, ਅੰਮ੍ਰਿਤਸਰ : ਪੰਜਾਬੀ ਫ਼ਿਲਮ 'ਦਿ ਗ੍ਰੇਟ ਪੰਜਾਬ ਰੋਬਰੀ' ਦੀ ਰਿਲੀਜ਼ ਤੋਂ ਪਹਿਲਾਂ ਅਦਾਕਾਰ ਰਾਜ ਕੁੰਦਰਾ ਪੂਰੀ ਕਲਾਕਾਰ ਟੀਮ ਨਾਲ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਉਨ੍ਹਾਂ ਗੁਰੂ ਘਰ 'ਚ ਮੱਥਾ ਟੇਕ ਕੇ ਫ਼ਿਲਮ ਦੀ ਸਫ਼ਲਤਾ ਲਈ ਅਰਦਾਸ ਕੀਤੀ ਅਤੇ ਸ਼ਰਧਾਲੂਆਂ ਦੀ ਸੇਵਾ ਕਰਦਿਆਂ ਠੰਡੇ ਜਲ ਦੀ ਵੰਡ ਦੀ ਸੇਵਾ ਵੀ ਕੀਤੀ।
ਮੀਡੀਆ ਨਾਲ ਗੱਲਬਾਤ ਦੌਰਾਨ ਰਾਜ ਕੁੰਦਰਾ ਨੇ ਫ਼ਿਲਮ ਦੇ ਟਾਈਟਲ (ਸਿਰਲੇਖ) ਨੂੰ ਲੈ ਕੇ ਉੱਠ ਰਹੇ ਸਵਾਲਾਂ ਦਾ ਵੀ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਫ਼ਿਲਮ ਦਾ ਨਾਂ ਕਿਸੇ ਗਲਤ ਸੰਦੇਸ਼ ਲਈ ਨਹੀਂ ਰੱਖਿਆ ਗਿਆ ਹੈ, ਸਗੋਂ ਇਸ ਦਾ ਉਦੇਸ਼ ਪੰਜਾਬ ਦੀ ਪਛਾਣ, ਸੋਚ ਅਤੇ ਕਹਾਣੀ ਨੂੰ ਇੱਕ ਵੱਖਰੇ ਅੰਦਾਜ਼ 'ਚ ਦਰਸ਼ਕਾਂ ਤੱਕ ਪਹੁੰਚਾਉਣਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਗਰੂਕ ਅਤੇ ਸਮਝਦਾਰ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਦਰਸ਼ਕ ਫ਼ਿਲਮ ਦੀ ਕਹਾਣੀ ਨੂੰ ਸਹੀ ਸੰਦਰਭ 'ਚ ਸਮਝਣਗੇ।
ਰਾਜ ਕੁੰਦਰਾ ਨੇ ਦੱਸਿਆ ਕਿ ਇਸ ਫ਼ਿਲਮ 'ਚ ਉਹ ਇੱਕ ਪੱਤਰਕਾਰ ਦੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੀ ਕਹਾਣੀ ਦਾ ਸਭ ਤੋਂ ਵੱਡਾ ਆਕਰਸ਼ਣ ਇਸ ਦਾ ਰਹੱਸ ਹੈ। ਅਖ਼ੀਰ "ਰੋਬਰੀ" ਕੀ ਹੈ, ਬੈਂਕ ਤੱਕ ਪਹੁੰਚਣ ਦੀ ਵਜ੍ਹਾ ਕੀ ਹੈ ਅਤੇ ਇਸ ਦੇ ਪਿੱਛੇ ਅਸਲੀ ਮਕਸਦ ਕੀ ਹੈ, ਇਸ ਦਾ ਖੁਲਾਸਾ ਫ਼ਿਲਮ ਦੇਖਣ ਤੋਂ ਬਾਅਦ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਦਰਸ਼ਕਾਂ ਨੂੰ ਕਹਾਣੀ ਦਾ ਹਰ ਮੋੜ ਰੋਮਾਂਚਿਤ ਕਰੇਗਾ ਅਤੇ ਅੰਤ ਤੱਕ ਉਤਸੁਕਤਾ ਬਣੀ ਰਹੇਗੀ।
ਫ਼ਿਲਮ ਦੇ ਟੀਜ਼ਰ 'ਚ ਦਿਖਾਏ ਗਏ ਐਕਸ਼ਨ ਦ੍ਰਿਸ਼ਾਂ 'ਤੇ ਵੀ ਰਾਜ ਕੁੰਦਰਾ ਨੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਨਿਰਦੇਸ਼ਕ ਸੌਰਭ ਵਰਮਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਸਿਨੇਮਾ 'ਚ ਵੱਡੇ ਪੱਧਰ ਦੀ ਪੇਸ਼ਕਾਰੀ ਦੇਣ ਦਾ ਯਤਨ ਕੀਤਾ ਹੈ। ਉਨ੍ਹਾਂ ਅਨੁਸਾਰ ਪੂਰੀ ਫ਼ਿਲਮ ਕੇਵਲ ਤੀਹ ਦਿਨਾਂ 'ਚ ਪੂਰੀ ਕੀਤੀ ਗਈ, ਪਰ ਨਿਰਮਾਣ ਦੀ ਗੁਣਵੱਤਾ ਕਿਸੇ ਵੱਡੇ ਬਜਟ ਦੀ ਫ਼ਿਲਮ ਤੋਂ ਘੱਟ ਨਹੀਂ ਹੈ। ਉਨ੍ਹਾਂ ਛਾਇਆਕੰਨ ਨਿਰਦੇਸ਼ਕ (DOP) ਅਮਿਤ ਸਿੰਘ ਅਤੇ ਪੂਰੀ ਤਕਨੀਕੀ ਟੀਮ ਦੀ ਮਿਹਨਤ ਦੀ ਵੀ ਪ੍ਰਸ਼ੰਸਾ ਕੀਤੀ।
ਫ਼ਿਲਮ 'ਚ ਮਹਾਵੀਰ ਭੁੱਲਰ, ਪਰਮੀਸ਼ ਸਿੰਘ, ਪਾਇਲ ਰਾਜਪੂਤ ਅਤੇ ਗਰਵਿਤਾ ਸਾਧਵਾਨੀ ਸਮੇਤ ਕਈ ਕਲਾਕਾਰ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਮਹਾਵੀਰ ਭੁੱਲਰ ਨੇ ਕਿਹਾ ਕਿ ਫ਼ਿਲਮ ਦੀ ਕਹਾਣੀ ਅਤੇ ਪੇਸ਼ਕਾਰੀ ਦਰਸ਼ਕਾਂ ਨੂੰ ਕੁਝ ਨਵਾਂ ਅਨੁਭਵ ਕਰਵਾਏਗੀ। ਉੱਥੇ ਹੀ ਪਾਇਲ ਰਾਜਪੂਤ ਅਤੇ ਗਰਵਿਤਾ ਸਾਧਵਾਨੀ ਨੇ ਉਮੀਦ ਜਤਾਈ ਕਿ ਦਰਸ਼ਕ ਫ਼ਿਲਮ ਨੂੰ ਭਰਪੂਰ ਪਿਆਰ ਦੇਣਗੇ।
7 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਨੂੰ ਲੈ ਕੇ ਪੂਰੀ ਟੀਮ ਕਾਫ਼ੀ ਉਤਸ਼ਾਹਿਤ ਨਜ਼ਰ ਆਈ। ਕਲਾਕਾਰਾਂ ਦਾ ਕਹਿਣਾ ਹੈ ਕਿ ਫ਼ਿਲਮ 'ਚ ਰਹੱਸ, ਰੋਮਾਂਚ, ਐਕਸ਼ਨ ਅਤੇ ਮਜ਼ਬੂਤ ਕਹਾਣੀ ਦਾ ਅਜਿਹਾ ਮੇਲ ਦੇਖਣ ਨੂੰ ਮਿਲੇਗਾ, ਜੋ ਦਰਸ਼ਕਾਂ ਨੂੰ ਸ਼ੁਰੂਆਤ ਤੋਂ ਅੰਤ ਤੱਕ ਬੰਨ੍ਹ ਕੇ ਰੱਖੇਗਾ। ਟੀਮ ਨੂੰ ਵਿਸ਼ਵਾਸ ਹੈ ਕਿ ਇਹ ਫ਼ਿਲਮ ਪੰਜਾਬੀ ਸਿਨੇਮਾ 'ਚ ਇੱਕ ਵੱਖਰੀ ਪਛਾਣ ਬਣਾਏਗੀ ਅਤੇ ਮਨੋਰੰਜਨ ਦੇ ਨਾਲ ਨਵੀਂ ਤਰ੍ਹਾਂ ਦਾ ਸਿਨੇਮਾਈ ਅਨੁਭਵ ਵੀ ਦੇਵੇਗੀ।